ਪੰਜਾਬ ਦੇ ਜਲੰਧਰ ਸ਼ਹਿਰ ‘ਚ ਦੇਰ ਰਾਤ ਇਕ ਨੌਜਵਾਨ ਨੇ ਆਪਣੇ ਸਹੁਰੇ ਘਰ ਪਹੁੰਚ ਕੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸ਼ਿਵਨਗਰ ਇਲਾਕੇ ਦੀ ਗਲੀ ਨੰਬਰ 5 ਵਿੱਚ ਵਾਪਰੀ।
ਕਾਤਲ ਸੁਨੀਲ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ। ਸੁਨੀਲ ਸੋਮਵਾਰ ਦੇਰ ਰਾਤ ਆਪਣੇ ਸਹੁਰੇ ਘਰ ਪਹੁੰਚਿਆ ਅਤੇ ਆਪਣੀ ਪਤਨੀ ਸ਼ਿਲਪੀ, ਸੱਸ ਕ੍ਰਿਸ਼ਨਾ ਅਤੇ ਸਹੁਰੇ ਅਸ਼ੋਕ ਦਾ ਆਪਣੇ ਲਾਇਸੰਸੀ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਥਾਣਾ ਡਵੀਜ਼ਨ ਨੰ. 1 ਅਧੀਨ ਪੈਂਦੇ ਸ਼ਿਵਨਗਰ ‘ਚ ਇਸ ਟ੍ਰਿਪਲ ਮਰਡਰ ਦਾ ਕਾਰਨ ਪਰਿਵਾਰਕ ਝਗੜਾ ਸੀ। ਦੋਸ਼ੀ ਸੁਨੀਲ ਦਾ ਆਪਣੀ ਪਤਨੀ ਸ਼ਿਲਪੀ ਨਾਲ ਝਗੜਾ ਚੱਲ ਰਿਹਾ ਸੀ। ਸ਼ਿਲਪੀ ਦੇ ਪੇਕੇ ਉਸ ਦੇ ਸਹੁਰੇ ਘਰ ਨੇੜੇ ਹੈ, ਇਸ ਲਈ ਉਸ ਦੇ ਮਾਪ ਆਪਣੀ ਧੀ ਨੂੰ ਮਿਲਣ ਸੁਨੀਲ ਦੇ ਘਰ ਆਉਂਦੇ ਸਨ। ਸੁਨੀਲ ਨੂੰ ਇਹ ਗੱਲ ਪਸੰਦ ਨਹੀਂ ਸੀ ਅਤੇ ਉਹ ਇਸ ਗੱਲ ਨੂੰ ਲੈ ਕੇ ਹਰ ਰੋਜ਼ ਸ਼ਿਲਪੀ ਨਾਲ ਝਗੜਾ ਕਰਦਾ ਸੀ।
ਬੀਤੀ ਰਾਤ ਵੀ ਸੁਨੀਲ ਦੀ ਆਪਣੀ ਪਤਨੀ ਨਾਲ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਪਤਨੀ ਆਪਣੇ ਪੇਕੇ ਘਰ ਚਲੀ ਗਈ। ਸੁਨੀਲ ਦੇਰ ਰਾਤ ਆਪਣਾ ਲਾਇਸੈਂਸੀ ਰਿਵਾਲਵਰ ਚੁੱਕ ਕੇ ਨਾਗਰਾ ਫਾਟਕ ਨੇੜੇ ਸ਼ਿਵਨਗਰ ਦੀ ਗਲੀ ਨੰਬਰ 5 ਵਿੱਚ ਪਹੁੰਚ ਗਿਆ। ਉਸ ਨੇ ਆਪਣੇ ਸਹੁਰੇ ਘਰ ਦਾਖਲ ਹੋ ਕੇ ਆਪਣੀ ਰਿਵਾਲਵਰ ਨਾਲ ਆਪਣੀ ਪਤਨੀ, ਸੱਸ ਅਤੇ ਸਹੁਰੇ ‘ਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੀ ਆਵਾਜ਼ ਸੁਣ ਕੇ ਜਦੋਂ ਗੁਆਂਢੀ ਬਾਹਰ ਆਏ ਤਾਂ ਸੁਨੀਲ ਮੌਕੇ ‘ਤੇ ਮੌਜੂਦ ਸੀ।
ਗੁਆਂਢੀਆਂ ਨੂੰ ਦੇਖ ਕੇ ਉਸ ਨੇ ਘਰ ਦਾ ਗੇਟ ਅੰਦਰੋਂ ਬੰਦ ਕਰ ਲਿਆ ਸੀ। ਲੋਕਾਂ ਨੇ ਗੋਲੀ ਚੱਲਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਿਸੇ ਤਰ੍ਹਾਂ ਘਰ ਦਾ ਗੇਟ ਖੋਲ੍ਹਿਆ। ਅੰਦਰ ਤਿੰਨ ਲਾਸ਼ਾਂ ਪਈਆਂ ਸਨ। ਪੁਲਿਸ ਨੇ ਸੁਨੀਲ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ। ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੁਨੀਲ ਦਾ ਇਹ ਤੀਜਾ ਵਿਆਹ ਸੀ, ਜਿਸ ਵਿੱਚ ਪਤਨੀ ਦੇ ਪੇਕੇ ਵਾਲਿਆਂ ਕਰਕੇ ਝਗੜਾ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਮੁਲਜ਼ਮ ਸੁਨੀਲ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਸਹੁਰਾ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਪਤਨੀ ਪੈਸੇ ਮੰਗਦੀ ਰਹਿੰਦੀ ਸੀ। ਉਹ ਕੋ-ਆਪਰੇਟਿਵ ਬੈਂਕ ਵਿੱਚ ਸੁਰੱਖਿਆ ਗਾਰਡ ਹੈ। ਕੁੜੀ ਦੇ ਘਰ ਵਿੱਚ ਸਹੁਰੇ ਵਾਲੇ ਜ਼ਿਆਦਾ ਦਖਲ ਦਿੰਦੇ ਸਨ। ਅੱਜ ਵੀ ਜਦੋਂ ਉਹ ਸਹੁਰੇ ਘਰ ਆਇਆ ਤਾਂ ਸੱਤ-ਅੱਠ ਬੰਦਿਆਂ ਨੇ ਉਸ ’ਤੇ ਤਲਵਾਰਾਂ ਤਾਣੀਆਂ ਸਨ। ਹਮਲਾ ਕਰਨ ਵਾਲੇ ਉਸ ਦੀ ਪਤਨੀ, ਸੱਸ ਅਤੇ ਸਹੁਰੇ ਤੋਂ ਇਲਾਵਾ ਦੋ ਜੀਜਾ ਅਤੇ ਉਨ੍ਹਾਂ ਦੀਆਂ ਪਤਨੀਆਂ ਸਮੇਤ ਇੱਕ ਹੋਰ ਵਿਅਕਤੀ ਸੀ। ਮੈਂ ਆਪਣੇ ਬਚਾਅ ਵਿੱਚ ਗੋਲੀ ਚਲਾ ਦਿੱਤੀ। ਮੌਕੇ ‘ਤੇ ਸਾਲੇ ਉਨ੍ਹਾਂ ਦੀਆਂ ਵਹੁਟੀਆਂ ਤੇ ਨਾਲ ਆਏ ਲੋਕ ਭੱਜ ਗਏ। ਇਸੇ ਦੌਰਾਨ ਪਤਨੀ, ਸੱਸ ਤੇ ਸਹੁਰਾ ਮਾਰੇ ਗਏ। ਗੁਆਂਢੀਆਂ ਨੇ ਕਿਹਾ ਕਿ ਪਤਨੀ ਵੀ ਬਚਾਅ ਲਈ ਭੱਜੀ ਸੀ ਪਰ ਉਸ ਨੂੰ ਵੀ ਸੁਨੀਲ ਨੇ ਪਿੱਛਿਓਂ ਗੋਲੀ ਮਾਰ ਦਿੱਤੀ।






















