ਏਸੀ ਦੀ ਵਜ੍ਹਾ ਨਾਲ ਬਿੱਲ ਜ਼ਿਆਦਾ ਨਾ ਆਵੇ ਇਸ ਲਈ ਲੋਕ ਕਾਫੀ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਪਰ ਕਈ ਵਾਰ ਸਾਲਾਂ ਤੋਂ ਏਸੀ ਚਲਾ ਹੇ ਲੋਕ ਵੀ ਗਲਤੀ ਕਰ ਬੈਠਦੇ ਹਨ, ਜਿਸ ਨਾਲ ਬਿਜਲੀ ਦੀ ਬਚਤ ਠੀਕ ਤਰ੍ਹਾਂ ਨਾਲ ਨਹੀਂ ਹੁੰਦੀ।
ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ ਕਿ ਏਸੀ ਨੂੰ ਸਿਰਫ ਰਿਮੋਟ ਨਾਲ ਬੰਦ ਕਰਕੇ ਛੱਡ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਕੰਮ ਹੋ ਗਿਆ ਪਰ ਤੁਹਾਨੂੰ ਦੱਸ ਦੇਈਏ ਕਿ ਸਿਰਫ ਰਿਮੋਟ ਨਾਲ ਏਸੀ ਬੰਦ ਕਰ ਕੇ ਛੱਡ ਦੇਣਾ ਚੰਗੀ ਆਦਤ ਨਹੀਂ ਹੈ।
ਦੱਸ ਦੇਈਏ ਕਿ ਜਦੋਂ ਤੱਕ ਤੁਸੀਂ ਏਸੀ ਨੂੰ ਪੂਰੀ ਤਰ੍ਹਾਂ ਤੋਂ ਸਵਿੱਚ ਆਫ ਨਹੀਂ ਕਰੋਗੇ ਇਹ ਬਿਜਲੀ ਕੰਜ਼ਿਊਮ ਕਰਦਾ ਹੀ ਰਹੇਗਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਲਈ ਏਸੀ ਸਟੈਂਡਬਾਏ ਮੋਡ ਵਿਚ ਹੁੰਦਾ ਹੈ। ਜ਼ਿਆਦਾਤਰ ਏਸੀ ਸਟੈਂਡਬਾਏ ਮੋਡ ਵਿਚ ਵੀ ਛੋਟੀ ਮਾਤਰਾ ਵਿਚ ਬਿਜਲੀ ਦੀ ਖਪਤ ਕਰਦੇ ਹੀ ਰਹਿੰਦੇ ਹਨ।
ਅਜਿਹੇ ਵਿਚ ਜੇਕਰ ਤੁਹਾਡੀ ਆਦਤ ਹੈਕਿ ਤੁਸੀਂ ਏਸੀ ਨੂੰ ਸਿਰਫ ਰਿਮੋਟ ਨਾਲ ਹੀ ਬੰਦ ਕਰਕੇ ਛੱਡ ਦਿੰਦੇ ਹੋ ਤਾਂ ਇਸ ਆਦਤ ਨੂੰ ਸੁਧਾਰ ਲਓ ਕਿਉਂਕਿ ਲੰਬੇ ਸਮੇਂ ਤੱਕ ਅਜਿਹਾ ਹੋਣ ਨਾਲ ਬਿਜਲੀ ਦੀ ਕਾਫੀ ਖਪਤ ਹੋ ਚੁੱਕੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: