ਵਿਧਾਨ ਸਭਾ ਚੋਣਾਂ ਖ਼ਤਮ ਹੋਣ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਦਰਅਸਲ ਵੈਸ਼ਵਿਕ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 140 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਇਹ ਜੁਲਾਈ 2008 ਤੋਂ ਬਾਅਦ ਕੱਚੇ ਤੇਲ ਦੇ ਸਭ ਤੋਂ ਉੱਚੇ ਪੱਧਰ ‘ਤੇ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਨੂੰ ਲੈ ਕੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਅੱਜ ਕਿਹਾ ਕਿ ਤੇਲ ਨੂੰ ਯੂਪੀਏ ਦੀ ਸਰਕਾਰ ਨੇ ਡਿਰੇਗੁਲੇਟ ਕੀਤਾ ਸੀ ਤੇ ਜੇ ਤੁਸੀਂ ਡਿਰੇਗੁਲੇਟ ਕਰੋਗੇ ਤਾਂ ਉਸ ਵਿੱਚ ਉਸ ਵਿੱਚ ਫਰਾਈਟ ਚਾਰਜਿਸ ਵੀ ਜੁੜਦੇ ਹਨ।
ਉਨ੍ਹਾਂ ਕਿਹਾ ਕਿ ਯੂਕਰੇਨ-ਰੂਸ ਵਿੱਚ ਚੱਲ ਰਹੀ ਜੰਗ ਕਰਕੇ ਅਸੀਂ ਭਾਰਤ ਵਿੱਚ ਤੇਲ ਦੀ ਕਮੀ ਨਹੀਂ ਹੋਣ ਦਿਆਂਗੇ। ਤੇਲ ਦੀ ਕੀਮਤ ਇੰਟਰਨੈਸ਼ਨਲ ਸਥਿਤੀਆਂ ‘ਤੇ ਨਿਰਭਰ ਕਰਦੀ ਹੈ। ਅਸੀਂ ਆਪਣੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਹੀ ਫੈਸਲਾ ਲਵਾਂਗੇ।
ਹਰਦੀਪ ਨੇ ਕਿਹਾ ਕਿ ਇਹ ਕਹਿਣਾ ਕਿ ਚੋਣਾਂ ਕਰਕੇ ਅਸੀਂ ਕੀਮਤਾਂ ਨਹੀਂ ਵਧਾਈਆਂ ਸਨ, ਇਹ ਕਹਿਣਾ ਗਲਤ ਹੋਵੇਗਾ। ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕੰਪਨੀਆਂ ਨੂੰ ਤੈਅ ਕਰਨਾ ਹੈ ਕਿਉਂਕਿ ਉਨ੍ਹਾਂ ਨੇ ਵੀ ਬਾਜ਼ਾਰ ਵਿੱਚ ਬਣੇ ਰਹਿਣਾ ਹੈ। ਤੇਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਮੁਤਾਬ ਤੈਅ ਹੁੰਦੀਆਂ ਹਨ।”
ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਕ ਸਾਡੇ ਨੌਜਵਾਨ ਨੇਤਾ ਹਨ, ਉਹ ਕਹਿੰਦੇ ਹਨ ਕਿ ਛੇਤੀ ਹੀ ਆਪਣੀ ਟੈਂਕੀ ਫੁਲ ਕਰਵਾ ਲਓ ਚੋਣਾਂ ਖਤਮ ਹੋ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਵੇਸਟ ਟੈਕਸਾਸ ਇੰਟਰਮੀਡਿਏਟ ਵਿੱਚ ਕੱਚਾ ਤੇਲ, ਅਮਰੀਕੀ ਤੇਲ ਬੇਂਚਮਾਰਕ ਐਤਵਾਰ ਸ਼ਾਮ ਨੂੰ ਵਧ ਕੇ 130.50 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਆਪਣੀ ਕੱਚੇ ਤੇਲ ਦੀ 85 ਫੀਸਦੀ ਲੋੜ ਦਰਾਮਦ ਰਾਹੀਂ ਪੂਰਾ ਕਰਦਾ ਹੈ। ਤੇਲ ਦੀਆਂ ਕੀਮਤਾਂ ਵਿੱਚ ਇਸ ਸਾਲ ਪਹਿਲਾਂ ਤੋਂ ਜੁੜੇ 60 ਫੀਸਦੀ ਤੋਂ ਵੱਧ ਵਾਧਾ ਹੋ ਚੁੱਚਾ ਹੈ ਤੇ ਕਮਜ਼ੋਰ ਰੁਪਿਆ ਦੇਸ਼ ਲਈ ਹੋਰ ਪ੍ਰੇਸ਼ਾਨੀ ਵਧਾ ਰਿਹਾ ਹੈ। ਉਦਯੋਗ ਨਾਲ ਜੁੜੇ ਸੂਤਰਾਂ ਨੇ ਕਿਹਾ ਹੈ ਕਿ ਈਂਧਨ ਖੁਦਰਾ ਵਿਕ੍ਰੇਤਾਵਾਂ ਦੇ ਘਾਟੇ ਨੂੰ ਘੱਟ ਕਰਨ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲਿਟਰ ਦੇ ਵਾਧੇ ਦੀ ਲੋੜ ਹੈ।