ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਤੁਰਕੀ ਦੀ ਰਾਜਧਾਨੀ ਅੰਕਾਰਾ ‘ਚ ਆਯੋਜਿਤ ਇਕ ਸੰਮੇਲਨ ਦੌਰਾਨ ਯੂਕ੍ਰੇਨ ਦੇ ਇਕ ਸੰਸਦ ਮੈਂਬਰ ਓਲੇਕਸੈਂਡਰ ਮੈਰੀਕੋਵਸਕੀ ਰੂਸੀ ਡੈਲੀਗੇਟ ਨੂੰ ਘਸੁੰਨ ਮਾਰਦੇ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਬਲੈਕ ਸੀ ਇਕਨਾਮਿਕ ਕੋਆਪਰੇਸ਼ਨ (ਪੀਏਬੀਐਸਈਸੀ) ਦੀ ਸੰਸਦੀ ਅਸੈਂਬਲੀ ਦੀ 61ਵੀਂ ਆਮ ਸਭਾ ਦੌਰਾਨ ਵੀਰਵਾਰ ਨੂੰ ਵਾਪਰੀ।
ਇਹ ਘਟਨਾ ਅੰਕਾਰਾ ਵਿੱਚ ਬਲੈਕ ਸੀ ਇਕਨਾਮਿਕ ਕੋਆਪ੍ਰੇਸ਼ਨ ਦੀ ਬੈਠਕ ਦੌਰਾਨ ਦੀ ਹੈ। ਦਰਅਸਲ ਮੀਟਿੰਗ ਦੌਰਾਨ ਇੱਥੇ ਫੋਟੋ ਖਿਚਵਾਉਣ ਦੀ ਰਸਮ ਚੱਲ ਰਹੀ ਸੀ। ਯੂਕਰੇਨ ਦੇ ਸੰਸਦ ਮੈਂਬਰ ਅਲੈਗਜ਼ੈਂਡਰ ਮੈਰੀਕੋਵਸਕੀ ਯੂਕਰੇਨ ਦੇ ਝੰਡੇ ਨਾਲ ਖੜ੍ਹੇ ਸਨ। ਫਿਰ ਰੂਸੀ ਨੁਮਾਇੰਦੇ ਨੇ ਉਨ੍ਹਾਂ ਦੇ ਹੱਥੋਂ ਝੰਡਾ ਖੋਹ ਲਿਆ ਅਤੇ ਦੂਰ ਸੁੱਟ ਦਿੱਤਾ ਅਤੇ ਅੱਗੇ ਵਧ ਗਏ।
ਯੂਕਰੇਨ ਦੇ ਸੰਸਦ ਮੈਂਬਰ ਮਾਰੀਕੋਵਸਕੀ ਨੂੰ ਗੁੱਸਾ ਆਇਆ। ਉਹ ਰੂਸੀ ਪ੍ਰਤੀਨਿਧੀ ਦਾ ਪਿੱਛਾ ਕਰਦੇ ਹਨ ਅਤੇ ਉਸ ਨੂੰ ਮੁੱਕਾ ਮਾਰਦੇ ਹਨ। ਬਾਅਦ ‘ਚ ਦੋਹਾਂ ਵਿਚਕਾਰ ਤਕਰਾਰ ਹੋ ਜਾਂਦੀ ਹੈ। ਮੈਰੀਕੋਵਸਕੀ ਨੇ ਘਟਨਾ ਦੀ ਇੱਕ ਵੀਡੀਓ ਪੋਸਟ ਕੀਤੀ। ਉਨ੍ਹਾਂ ਲਿਖਿਆ – ਰੂਸੀ ਪ੍ਰਤੀਨਿਧੀ ਇਸ ਪੰਚ ਨੂੰ ਡਿਜ਼ਰਵ ਕਰਦੇ ਸਨ।
‘ਦਿ ਕੀਵ ਪੋਸਟ’ ਦੇ ਇਕ ਪੱਤਰਕਾਰ ਨੇ ਵੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ 24 ਘੰਟਿਆਂ ਵਿੱਚ 30 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਬੈਠਕ ‘ਚ ਬਲੈਕ ਸੀ ਏਰੀਆ ਦੇ ਦੇਸ਼ਾਂ ਦੇ ਪ੍ਰਤੀਨਿਧ ਆਰਥਿਕ, ਤਕਨੀਕੀ ਅਤੇ ਸਮਾਜਿਕ ਮੁੱਦਿਆਂ ‘ਤੇ ਬਹੁਪੱਖੀ ਅਤੇ ਦੁਵੱਲੇ ਸਬੰਧਾਂ ਨੂੰ ਬਣਾਈ ਰੱਖਣ ਦੇ ਤਰੀਕਿਆਂ ‘ਤੇ ਚਰਚਾ ਕਰ ਰਹੇ ਸਨ। ਬਲੈਕ ਸੀ ਇਕੋਨਾਮਿਕ ਕੋਆਪ੍ਰੇਸ਼ਨ 30 ਸਾਲ ਪਹਿਲਾਂ ਭਾਵ 1992 ਵਿੱਚ ਕੀਤੀ ਗਈ ਸੀ।
ਇਹ ਵੀ ਪੜ੍ਹੋ : PAK : ਕੋਰਟ ‘ਚ ਖੁੱਲ੍ਹਿਆ ਬੁਸ਼ਰਾ ਦਾ ‘ਤਿਲਿਸਮ’, ਤਲਾਕ ਫਿਰ ਨਿਕਾਹ ਨਾਲ ਇਮਰਾਨ ਦੇ PM ਬਣਨ ਦਾ ਕੁਨੈਕਸ਼ਨ
ਇਸ ਘਟਨਾ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਨੂੰ ਸਮਝਿਆ ਜਾ ਸਕਦਾ ਹੈ। ਫਿਲਹਾਲ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਹਮਲੇ ਤੋਂ ਬਾਅਦ ਇਹ ਤਣਾਅ ਹੋਰ ਵਧ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਸਾਲ ਫਰਵਰੀ ‘ਚ ਜੰਗ ਸ਼ੁਰੂ ਹੋਈ ਸੀ, ਜੋ ਹੁਣ ਕੀਵ, ਖੇਰਸਾਨ, ਓਡੇਸਾ ਅਤੇ ਬਖਮੁਤ ਵਰਗੇ ਵੱਡੇ ਸ਼ਹਿਰਾਂ ਤੱਕ ਫੈਲ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰੂਸ ਨੇ ਕ੍ਰੇਮਲਿਨ ਡਰੋਨ ਹਮਲੇ ਲਈ ਯੂਕਰੇਨ ਦੇ ਨਾਲ-ਨਾਲ ਅਮਰੀਕਾ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਮਾਸਕੋ ਨੇ ਵੀਰਵਾਰ ਨੂੰ ਅਮਰੀਕਾ ‘ਤੇ ਕ੍ਰੇਮਲਿਨ ‘ਤੇ ਡਰੋਨ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਵਾਸ਼ਿੰਗਟਨ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ।
ਇਸ ਦੇ ਨਾਲ ਹੀ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਅਜਿਹੇ ਹਮਲਿਆਂ ਬਾਰੇ ਫੈਸਲੇ ਕੀਵ ਵਿੱਚ ਨਹੀਂ, ਸਗੋਂ ਵਾਸ਼ਿੰਗਟਨ ਵਿੱਚ ਕੀਤੇ ਜਾਂਦੇ ਹਨ। ਹਾਲਾਂਕਿ ਯੂਕਰੇਨ ਨੇ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਮਾਸਕੋ ਜਾਂ ਪੁਤਿਨ ‘ਤੇ ਹਮਲਾ ਨਹੀਂ ਕਰਦੇ। ਅਮਰੀਕਾ ਨੇ ਵੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: