ਲੁਧਿਆਣਾ ਵਿਚ ਈਓ, ਲੇਖਾ ਅਧਿਕਾਰੀ (AO) ਤੇ ਸਹਾਇਕ ਪ੍ਰੋਵੀਡੈਂਟ ਫੰਡ ਅਫਸਰ ਦੇ ਅਹੁਦੇ ਲਈ ਅੱਜ 42 ਕੇਂਦਰਾਂ ‘ਤੇ ਪ੍ਰੀਖਿਆ ਹੋਵੇਗੀ। ਪ੍ਰੀਖਿਆ ਲਈ 13000 ਤੋਂ ਵੱਧ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਾਇਆ ਹੈ। ਇਹ ਪ੍ਰੀਖਿਆ ਸੰਘ ਲੋਕ ਸੇਵਾ ਕਮਿਸ਼ਨ (UPSC) ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ।
ਪ੍ਰੀਖਿਆ ਸਵੇਰੇ ਤੇ ਦੁਪਹਿਰ ਦੋ ਸ਼ਿਫਟਾਂ ਵਿਚ ਹੋਵੇਗੀ। ਈਓ ਤੇ ਏਓ ਅਧਿਕਾਰੀ ਦੀ ਪ੍ਰੀਖਿਆ 9.30 ਤੋਂ 11.30 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ। ਦੂਜੇ ਪਾਸੇ ਸਹਾਇਕ ਪ੍ਰੋਵੀਡੈਂਟ ਫੰਡ ਅਧਿਕਾਰੀ ਲਈ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ।
ਖਾਸ ਯੋਗਤਾ ਵਾਲੇ ਉਮੀਦਵਾਰਾਂ ਲਈ ਗੌਰਮਿੰਟ ਕਾਲਜ ਫਾਰ ਗਰਲਸ ਵਿਚ ਕੇਂਦਰ ਬਣਾਇਆ ਗਿਆ ਹੈ। ਹੋਰ ਕੇਂਦਰ ਜਿਥੇ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾਣਗੀਆਂ ਉਨ੍ਹਾਂ ਵਿਚ ਸਤੀਸ਼ ਚੰਦਰ ਧਵਨ ਕਾਲਜ, ਆਰੀਆ ਕਾਲਜ, ਮਹਿਲਾਵਾਂ ਲਈ ਐੱਸਡੀਪੀ ਕਾਲਜ, ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ, ਆਰਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ, ਗੁਜਰਾਂਵਾਲਾ ਖਾਲਸਾ ਕਾਲਜ ਪੁਲਿਸ ਡੀਏਵੀ ਸਕੂਲ ਸਣੇ ਹੋਰ ਸ਼ਾਮਲ ਹਨ।
ਅਧਿਕਾਰੀਆਂ ਵੱਲੋਂ ਕੇਂਦਰਾਂ ‘ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਨੇ ਕਿਹਾ ਕਿ ਪ੍ਰੀਖਿਆ ਦੇ ਦਿਨ 1160 ਮੁਲਾਜ਼ਮ ਡਿਊਟੀ ‘ਤੇ ਹੋਣਗੇ। ਉਨ੍ਹਾਂ ਕਿਹਾ ਕਿ ਹਰੇਕ ਕੇਂਦਰ ‘ਤੇ ਇਕ ਸੁਪਰਵਾਈਜ਼ਰ ਡਿਊਟੀ ‘ਤੇ ਰਹੇਗਾ। ਨਿਗਰਾਨੀ ਬਣਾਏ ਰੱਖਣ ਲਈ ਹਰੇਕ ਕੇਂਦਰ ‘ਤੇ ਜਾਂਚ ਪੁਲਿਸ ਅਧਿਕਾਰੀਆਂ ਨਾਲ ਇਕ ਨਿਰੀਖਣ ਅਧਿਕਾਰੀ ਡਿਊਟੀ ‘ਤੇ ਰਹਿਣਗੇ।
ਇਹ ਵੀ ਪੜ੍ਹੋ : ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਸਖ਼ਤੀ, ਸਰਕਾਰ ਨੇ ਫੀਲਡ ਤੋਂ ਹਟਾਉਣ ਦੇ ਦਿੱਤੇ ਹੁਕਮ
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਮੋਬਾਈਲ ਫੋਨ ਤੇ ਹੋਰ ਇਲੈਕਟ੍ਰੋਨਿਕ ਉਪਕਰਣਾਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇਗਏ ਹਨ। ਸਾਰੇ ਕੇਂਦਰਾਂ ਵਿਚ ਸੈੱਲ ਫੋਨ ਜੈਮਰ ਤੇ ਨਿਰਵਿਘਨ ਬਿਜਲੀ ਸਪਲਈ ਹੋਵੇਗੀ। ਉਮੀਦਵਾਰਾਂ ਨੂੰ ਸਵੇਰੇ ਤੇ ਦੁਪਹਿਰ ਹੋਣ ਵਾਲੀ ਪ੍ਰੀਖਿਆ ਤੋਂ ਇਕ ਘੰਟਾ ਪਹਿਲਾਂ ਆਪਣੇ ਈ-ਐਡਮਿਟ ਕਾਰਡ ਨਾਲ ਆਉਣਾ ਹੈ।
ਵੀਡੀਓ ਲਈ ਕਲਿੱਕ ਕਰੋ -: