ਕੇਦਾਰਨਾਥ ਧਾਮ ਦੇ ਤੀਰਥ ਪੁਰੋਹਿਤ ਤੇ ਚਾਰਧਾਮ ਮਹਾਪੰਚਾਇਤ ਦੇ ਉੁਪ ਪ੍ਰਧਾਨ ਸੰਤੋਸ਼ ਤ੍ਰਿਵੇਦੀ ਨੇ ਮੰਦਰ ਨੂੰ ਦਾਨ ਵਿਚ ਮਿਲਿਆ 23.78 ਕਿਲੋ ਸੋਨਾ ਚੋਰੀ ਹੋਣ ਦਾ ਦੋਸ਼ ਲਗਾਇਆ ਹੈ। ਇਹ ਸੋਨਾ ਮੰਦਰ ਦੇ ਗਰਭਗ੍ਰਹਿ ਦੀਆਂ ਦੀਵਾਰਾਂ ‘ਤੇ ਪਰਤ ਵਜੋਂ ਲਗਾਇਆ ਗਿਆ ਸੀ ਜਿਸ ਨੂੰ ਮੁੰਬਈ ਦੇ ਇਕ ਵਪਾਰੀ ਨੇ ਦਾਨ ਕੀਤਾ ਸੀ।
ਤ੍ਰਿਵੇਦੀ ਦਾ ਦੋਸ਼ ਹੈ ਕਿ ਮੰਦਰ ਦੇ ਗਰਭਗ੍ਰਹਿ ਵਿਚ ਪਿਛਲੇ ਸਾਲ ਸਤੰਬਰ-ਅਕਤੂਬਰ ਵਿਚ ਸੋਨੇ ਦੀ ਪਰਤ ਚੜ੍ਹਾਉਣ ਦਾ ਕੰਮ ਹੋਇਆ ਸੀ। ਜਦੋਂ ਸੋਨੇ ਦੀਆਂ ਪਲੇਟਾਂ ਲਗਾਈਆਂ ਗਈਆਂ ਸਨ ਤਾਂ ਹੁਣ ਉਨ੍ਹਾਂ ਨੂੰ ਪਾਲਿਸ਼ ਕਰਨ ਦੀ ਕੀ ਲੋੜ ਸੀ। ਇਸ ਬਾਰੇ ਨਾ ਤਾਂ ਪੁਰਾਤਤਵ ਵਿਭਾਗ ਨੂੰ ਪਤਾ ਸੀ, ਨਾ ਤੀਰਥ ਪੁਰੋਹਿਤਾਂ ਨੂੰ। ਹੁਣ ਇਸ ਦੀ ਜਾਂਚ ਜ਼ਰੂਰੀ ਹੋ ਗਈ ਹੈ।
ਕਾਂਗਰਸ ਨੇਤਾ ਤੇ ਉੁਤਰਾਖੰਡ ਦੇ ਸਾਬਕਾ ਮੰਤਰੀ ਨਵਪ੍ਰਭਾਤ ਦਾ ਕਹਿਣਾ ਹੈ ਕਿ ਇਕ ਦਾਨਦਾਤਾ ਦੇ ਸੋਨਾ ਦਾਨ ਕਰਨ ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਦਾਨ ਵਿਚ ਕਿੰਨਾ ਸੋਨਾ ਮਿਲਿਆ? ਤਾਂਬੇ ਵਿਚ ਸੋਨਾ ਕਿਉਂ ਮਿਲਾਇਆ ਗਿਆ। ਅਜਿਹੇ ਕਈ ਸਵਾਲ ਹਨ। ਕੇਦਾਰਨਾਥ ਹੀ ਨਹੀਂ ਬਦਰੀਨਾਥ ਵਿਚ ਵੀ ਅਜਿਹਾ ਘਪਲਾ ਹੋਣ ਦੀ ਜਾਣਕਾਰੀ ਮਿਲ ਰਹੀ ਹੈ।
ਵਧਦੇ ਵਿਵਾਦ ਵਿਚ ਹੁਣ ਉਤਰਾਖੰਡ ਸਰਕਾਰ ਨੇ ਸੰਸਕ੍ਰਿਤ ਤੇ ਧਾਰਮਿਕ ਮਾਮਲਿਆਂ ਦੇ ਸਕੱਤਰ ਹਰੀਚੰਦਰ ਸੇਮਵਾਲ ਤੇ ਗੜ੍ਹਵਾਲ ਕਮਿਸ਼ਨਰ ਦੀ ਅਗਵਾਈ ਵਿਚ ਜਾਂਚ ਕਮੇਟੀ ਬਣਈ। ਸੂਬੇ ਦੇ ਸੈਰ-ਸਪਾਟਾ ਤੇ ਸੰਸਕ੍ਰਿਤ ਮੰਤਰੀ ਸਤਪਾਲ ਮਹਾਰਾਜ ਨੇ ਕਿਹਾ ਕਿ ਕਮੇਟੀ ਵਿਚ ਮਾਹਿਰਾਂ ਦੇ ਨਾਲ ਸਵਰਨਕਾਰ ਵੀ ਹੋਣਗੇ। ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸਤਪਾਲ ਨੇ ਵਿਵਾਦ ਵਧਣ ‘ਤੇ ਕਿਹਾ ਕਿ ਸੋਨਾ ਚੜ੍ਹਾਉਣ ਦਾ ਕੰਮ ਭਾਰਤੀ ਪੁਰਾਤਤਵ ਸਰਵੇਖਣ ਦੇ ਮਾਹਿਰਾਂ ਦੀ ਦੇਖ-ਰੇਖ ਵਿਚ ਕੀਤਾ ਗਿਆ ਸੀ। ਇਕ ਦਾਨਦਾਤਾ ਨੇ ਸੋਨਾ ਖਰੀਦਿਆ ਤੇ ਉਸ ਨੂੰ ਗਰਭਗ੍ਰਹਿ ਦੀਆਂ ਦੀਵਾਰਾਂ ‘ਤੇ ਜੜਵਾਇਆ। ਇਸ ਵਿਚ ਮੰਦਰ ਕਮੇਟੀ ਦੀ ਕੋਈ ਪ੍ਰਤੱਖ ਭੂਮਿਕਾ ਨਹੀਂ ਸੀ। ਕੰਮ ਪੂਰਾ ਹੋਣ ਦੇ ਬਾਅਦ ਇਸ ਦਾ ਬਿੱਲ ਤੇ ਹੋਰ ਕਾਗਜ਼ਾਤ ਦਾਨਦਾਤਾ ਨੇ ਮੰਦਰ ਕਮੇਟੀ ਕੋਲ ਜਮ੍ਹਾ ਕਰ ਦਿੱਤੇ। ਵਿਰੋਧੀ ਧਿਰ ਮਾਮਲੇ ਨੂੰ ਜ਼ਬਰਨ ਤੂਲ ਦੇ ਕੇ ਚਾਰਧਾਮ ਯਾਤਰਾ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਤੋਂ ਪਹਿਲਾਂ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਦੋਸ਼ ਝੂਠੇ ਦੱਸੇ ਸਨ। ਕਮੇਟੀ ਨੇ ਕਿਹਾ ਸੀ ਕਿ ਗਰਭ ਗ੍ਰਹਿ ਵਿਚ 23.78 ਕਿਲੋਗ੍ਰਾਮ ਸੋਨਾ ਦਾ ਇਸਤੇਮਾਲ ਕੀਤਾ ਗਿਆ ਹੈ। ਸੋਨੇ ਦੀ ਪਰਤ ਚੜ੍ਹਾਉਣ ਦੇ ਕੰਮ ਵਿਚ ਤਾਂਬੇ ਦੀਆਂ ਪਲੇਟਾਂ ਦਾ ਇਸਤੇਮਾਲ ਬੇਸ ਵਜੋਂ ਕੀਤਾ ਗਿਆ ਹੈ। ਇਸ ਦਾ ਕੁੱਲ ਭਾਰ ਲਗਭਗ 1 ਹਜ਼ਾਰ ਕਿਲੋ ਤੋਂ ਜ਼ਿਆਦਾ ਸੀ, ਜਿਸ ਦੀ ਕੀਮਤ 29 ਲੱਖ ਰੁਪਏ ਸੀ।
18 ਜੂਨ ਨੂੰ ਗੌਤਮ ਨੌਟਿਆਲ ਨਾਂ ਦੇ ਟਵਿੱਟਰ ਹੈਂਡਲਰ ਨੇ ਮੰਦਰ ਦੇ ਗਰਭਗ੍ਰਹਿ ਵਿਚ ਪਾਲਿਸ਼ਿੰਗ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵਿਚ ਗਰਭਗ੍ਰਹਿ ਵਿਚ ਕੁਝ ਕਾਰੀਗਰ ਗੋਲਡ ਪਾਲਿਸ਼ ਕਰਦੇ ਨਜ਼ਰ ਆ ਰਹੇ ਸਨ। ਵੀਡੀਓ ਬਣਾਉਣ ਵਾਲਾ ਸ਼ਖਸ ਇਨ੍ਹਾਂ ਲੋਕਾਂ ਤੋਂ ਪਾਲਿਸ਼ ਕਰਨ ਦੀ ਵਜ੍ਹਾ ਪੁੱਛਦਾ ਨਜ਼ਰ ਆਇਆ। ਨਾਲ ਹੀ ਉਸ ਨੇ ਕਾਰੀਗਰਾਂ ਤੋਂ ਸਵਾਲ ਵੀ ਕੀਤਾ ਕਿ ਮੰਦਰ ਬੰਦ ਹੋਣਦੇ ਬਾਅਦ ਰਾਤ ਵਿਚ ਇਹ ਕੰਮ ਕਿਉਂ ਕੀਤਾ ਜਾ ਰਿਹਾ ਹੈ।
ਵੀਡੀਓ ਸਾਹਮਣੇ ਆਉਣ ਦੇ ਬਾਅਦ ਤੀਰਥ ਪੁਰੋਹਿਤਾਂ ਨੇ ਦੁਬਾਰਾ ਮੋਰਚਾ ਖੋਲ੍ਹ ਦਿੱਤਾ। ਉਹ ਪਹਿਲਾਂ ਹੀ ਗੋਲਡ ਪਲੇਟਿੰਗ ਦੇ ਵਿਰੋਧ ਵਿਚ ਸੀ। ਸੰਤੋਸ਼ ਤ੍ਰਿਵੇਦੀ ਦਾ ਦੋਸ਼ ਹੈ ਕਿ ਕੇਦਾਰਨਾਥ ਧਾਮ ਵਿਚ ਲਗਾਇਆ ਗਿਆ 23 ਕਿਲੋ ਸੋਨਾ ਚੋਰੀ ਹੋ ਗਿਆ ਹੈ। ਕਿਉਂਕਿ ਜਦੋਂ ਸੋਨੇ ਦੀਆਂ ਪਲੇਟਾਂ ਲਗਾਈਆਂ ਗਈਆਂ ਸਨ ਤਾਂ ਪਾਲਿਸ਼ ਕਰਨ ਦੀ ਕੀ ਲੋੜ ਸੀ।
ਗਰਭਗ੍ਰਹਿ ਦੀਆਂ ਦੀਵਾਰਾਂ ‘ਤੇ ਕੈਮੀਕਲ ਦਾ ਇਸਤੇਮਾਲ ਹੋ ਰਿਹਾ ਹੈ। ਇਹ ਕੰਮ ਚੋਰੀ-ਛਿਪੇ ਕੀਤੇ ਜਾ ਰਿਹਾ ਹੈ ਜਿਸ ਬਾਰੇ ਨਾ ਤਾਂ ਪੁਰਾਤਤ ਵਿਭਾਗ ਨੂੰ ਪਤਾ ਸੀ ਤੇ ਨਾ ਹੀ ਤੀਰਥ ਪੁਰੋਰਿਤਾਂ ਨੂੰ। ਹੁਣ ਇਸ ਦੀ ਜਾਂਚ ਜ਼ਰੂਰੀ ਹੋ ਗਈ ਹੈ। ਕੇਦਾਰਨਾਥ ਵਿਚ ਪਿਛਲੇ ਸਾਲ ਸਤੰਬਰ ਤੋਂ ਅਕਤੂਬਰ ਦੇ ਵਿਚ ਸੋਨੇ ਦੀ ਪਰਤ ਚੜ੍ਹਾਉਣ ਦਾ ਕੰਮ ਪੂਰਾ ਹੋਇਆ ਸੀ। ਇਸ ਦੇ ਪਹਿਲੇ ਮੁੰਬਈ ਦੇ ਇਕ ਵਪਾਰੀ ਨੇ 23 ਕਿਲੋ ਸੋਨਾ ਮੰਦਰ ਕਮੇਟੀ ਨੂੰ ਦਾਨ ਕੀਤਾ ਸੀ ਜਿਸਦੇ ਬਾਅਦ ਗਰਭਗ੍ਰਹਿ ਦੀਆਂ ਦੀਵਾਰਾਂ ਤੇ ਛੱਤ ਨੂੰ 550 ਸੋਨੇ ਦੀਆਂ ਪਲੇਟਸ ਮੜ੍ਹਿਆ ਗਿਆ ਸੀ। ਗੋਲਡ ਪਲੇਟਿੰਗ ਦਾ ਕੰਮ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਦੇ ਦੋ ਅਧਿਕਾਰੀਆਂ ਦੀ ਦੇਖ-ਰੇਖ ਵਿਚ ਹੋਇਆ ਸੀ। ਲਗਭਗ 19 ਕਾਰੀਗਰਾਂ ਨੇ ਇਸ ਕੰਮ ਨੂੰ ਪੂਰਾ ਕੀਤਾ।
ਇਹ ਵੀ ਪੜ੍ਹੋ : 2000 ਦੇ 72 ਫੀਸਦੀ ਨੋਟ ਬੈਂਕਾਂ ‘ਚ ਆਏ ਵਾਪਸ, 30 ਸਤੰਬਰ ਤੱਕ ਬਦਲ ਜਾਂ ਅਕਾਊਂਟ ‘ਚ ਕਰਵਾ ਸਕੋਗੇ ਜਮ੍ਹਾ
ਸੋਨੇ ਦੀ ਪਰਤ ਚੜ੍ਹਾਉਣ ਤੋਂ ਪਹਿਲਾਂ IIT ਰੂੜਕੀ, ਸੈਂਟਰਲ ਬਿਲਡਿੰਗ ਰਿਸਰਚ ਰੁੜਕੀ ਤੇ ਏਐੱਸਆਈ ਦੀਆਂ 6 ਮੈਂਬਰਾਂ ਦੀ ਟੀਮ ਨੇ ਕੇਦਾਰਨਾਥ ਦਾ ਦਰਾ ਕੀਤਾ ਸੀ ਤੇ ਗਰਭਗ੍ਰਹਿ ਦਾ ਨਿਰੀਖਣ ਕੀਤਾ ਸੀ। ਇਨ੍ਹਾਂ ਦੀ ਰਿਪੋਰਟ ਦੇ ਬਾਅਦ ਹੀ ਸੋਨਾ ਲਗਾਉਣ ਦਾ ਕੰਮ ਸ਼ੁਰੂ ਹੋਇਆ। ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਮੁਤਾਬਕ ਇਹ ਕੰਮ 3 ਦਿਨਾਂ ਵਿਚ ਪੂਰਾ ਹੋ ਗਿਆ ਸੀ।
ਸਤੰਬਰ 2022 ਵਿਚ ਜਦੋਂ ਇਹ ਖਬਰ ਸਾਹਮਣੇ ਆਈ ਕਿ ਕੇਦਾਰਨਾਥ ਧਾਮ ਵਿਚ ਸੋਨੇ ਦੀ ਪਰਤ ਚੜ੍ਹਾਈ ਜਾਣੀ ਹੈ ਤਾਂ ਇਸ ਦਾ ਜੰਮ ਕੇ ਵਿਰੋਦ ਹੋਇਆ ਸੀ। ਤੀਰਥ ਪੁਰੋਹਿਤ ਆਚਾਰਿਆ ਸੰਤੋਸ਼ ਤ੍ਰਿਵੇਦੀ ਦਾ ਕਹਿਣਾ ਸੀ ਕਿ ਕੇਦਾਰਨਾਥ ਮੋਕਸ਼ਧਾਮ ਹੈ ਤੇ ਮੋਕਸ਼ਧਾਮ ਵਿਚ ਸੋਨਾ ਨਹੀਂ ਲਗਾਇਆ ਜਾਂਦਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਰਤ ਚੜ੍ਹਾਉਣ ਲਈ ਡਰਿਲ ਮਸ਼ੀ ਨਦਾ ਇਸਤੇਮਾਲ ਕੀਤਾ ਗਿਆ ਜਿਸ ਨਾਲ ਗਰਭਗ੍ਰਹਿ ਦੀ ਪਾਂਡਵਕਾਲੀਨ ਦੀਵਾਰਾਂ ਨੂੰ ਨੁਕਸਾਨ ਹੋਇਆ।
ਵੀਡੀਓ ਲਈ ਕਲਿੱਕ ਕਰੋ -: