ਉਤਰਾਖੰਡ ਸਰਕਾਰ ਵੀ ਹੁਣ ਸਿੱਖ ਮਰਿਆਦਾ ਤਹਿਤ ਹੋਣ ਵਾਲੇ ਵਿਆਹ ਨੂੰ ਆਨੰਦ ਕਾਰਜ ਐਕਟ ਤਹਿਤ ਰਜਿਸਟਰਡ ਹੋਵੇਗੀ। ਮੁੱਖ ਮੰਤਰੀ ਪੁਸ਼ਕਰ ਧਾਮੀ ਦੀ ਅਗਵਾਈ ਵਿਚ ਹੋਈ ਕੈਬਨਿਟ ਬੈਠਕ ਵਿਚ ਇਸ ਫੈਸਲੇ ਦੇ ਬਾਅਦ ਉਤਰਾਖੰਡ ਦੇਸ਼ ਦਾ 10ਵਾਂ ਸੂਬਾ ਬਣ ਗਿਆ ਹੈ। ਬੈਠਕ ਵਿਚ ਸਾਰੇ ਧਰਮਾਂ ਲਈ ਵਿਆਹ ਰਜਿਸਟਰਡ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਉਤਰਾਖੰਡ ਦੀ ਕੈਬਨਿਟ ਬੈਠਕ ਵਿਚ ਲਏ ਗਏ ਫੈਸਲੇ ਮੁਤਾਬਕ ਇਸ ਵਿਚ ਆਨੰਦ ਕਾਰਜ ਐਕਟ ਤਹਿਤ ਹੋਣ ਵਾਲੇ ਵਿਆਹ ਨੂੰ ਸ਼ਾਮਲ ਕੀਤਾ ਗਿਆ ਹੈ ਸਿੱਖ ਭਾਈਚਾਰੇ ਦੇ ਲੋਕ ਵੀ ਰਜਿਸਟ੍ਰੇਸ਼ਨ ਕਰਾ ਸਕਣਗੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਉਤਰਾਖੰਡ ਸਰਕਾਰ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਉਤਰਾਖੰਡ ਕੈਬਨਿਟ ਵੱਲੋਂ ਪਾਸੇ ਲੰਮੇ ਸਮੇਂ ਤੋਂ ਪੈਂਡਿੰਗ ਬਿੱਲ ਜੋ ਹੁਣ ਆਨੰਦ ਕਾਰਜ ਐਕਟ ਤਹਿਤ ਸਿੱਖ ਵਿਆਹਾਂ ਦੇ ਰਜਿਸਟ੍ਰੇਸ਼ਨ ਦੀ ਇਜਾਜ਼ਤ ਦਿੰਦਾ ਹੈ। ਉਤਰਾਖੰਡ ਵਿਚ ਰਹਿਣ ਵਾਲੇ ਪੂਰੇ ਸਿੱਖ ਭਾਈਚਾਰੇ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਇਹ ਵੀ ਪੜ੍ਹੋ : ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ 11 ਫੁੱਟ ਹੇਠਾਂ, ਕੱਲ੍ਹ ਤੋਂ ਸ਼ੁਰੂ ਹੋਵੇਗੀ ਖ਼ਤਰੇ ਦੀ ਉਲਟੀ ਗਿਣਤੀ
ਦੱਸ ਦੇਈਏ ਕਿ ਸਿੱਖ ਧਰਮ ਵਿਚ ਵਿਆਹ ਕਰਨ ਲਈ ਮਾਨਤਾ ਮੁਤਾਬਕ ‘ਆਨੰਦ’ ਦੀ ਰਸਮ ਨਿਭਾਈ ਜਾਂਦੀ ਹੈ।ਇਸ ਰਸਮ ਨੂੰ ਸਿੱਖ ਧਰਮ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਹੀ 40 ਛੰਦ ਲੰਬੀ ਯਾਨੀ ਆਨੰਦ ਦੀ ਰਚਨਾ ਕੀਤੀ ਸੀ। ਇਸ ਨੂੰ ਧਾਰਮਿਕ ਮਹੱਤਵ ਦੇ ਮੌਕਿਆਂ ਤੇ ਵਿਆਹ ਸਮਾਰੋਹਾਂ ਦੌਰਾਨ ਗਾਇਆ ਜਾਂਦਾ ਹੈ। ਆਨੰਦ ਮੈਰਿਜ ਐਕਟ ਨੂੰ ਪੰਜਾਬ ਸਰਕਾਰ ਨੇ ਵੀ ਵੱਖਰਾ ਕਾਨੂੰਨ ਬਣਾ ਕੇ ਮਾਨਤਾ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: