ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਹਾਲ ਹੀ ਵਿੱਚ ਸਾਰੀਆਂ ਲਿਗੇਸੀ ਬਲੂ ਟਿੱਕਾਂ ਨੂੰ ਹਟਾ ਦਿੱਤਾ ਹੈ, ਹਾਲਾਂਕਿ, 24 ਘੰਟਿਆਂ ਦੇ ਅੰਦਰ ਐਲੋਨ ਮਸਕ ਨੇ ਆਪਣਾ ਫੈਸਲਾ ਬਦਲਿਆ ਅਤੇ 1 ਮਿਲੀਅਨ ਫਾਲੋਅਰਜ਼ ਵਾਲੇ ਖਾਤੇ ਵਿੱਚ ਬਲੂ ਟਿੱਕ ਜੋੜਿਆ। ਉਥੇ ਹੀ ਟਵਿੱਟਰ ‘ਤੇ ਪਾਪੁਲਰ ਸੇਲਿਬ੍ਰਿਟੀ, ਪੱਤਰਕਾਰ, ਮੀਡੀਆ ਸੰਸਥਾਵਾਂ ਅਤੇ ਕਈ ਮਸ਼ਹੂਰ ਹਸਤੀਆਂ ਨੂੰ ਵੀ ਫ੍ਰੀ ਵੇਰੀਫਾਈਡ ਮਾਡਲ ਤਹਿਤ ਬਲੂ ਟਿਕ ਦਿੱਤਾ ਗਿਆ ਸੀ।
ਹੁਣ ਐਲਨ ਮਸਕ ਨੇ ਕਿਹਾ ਹੈ ਕਿ ਬਲੂ ਟਿੱਕ ਯਾਨੀ ਵੈਰੀਫਾਈਡ ਅਕਾਊਂਟ ਨੂੰ ਪਹਿਲ ਦਿੱਤੀ ਜਾਵੇਗੀ ਯਾਨੀ ਬਲੂ ਟਿੱਕ ਅਕਾਊਂਟ ਵਾਲੇ ਹੈਂਡਲ ਤੋਂ ਕੀਤੀਆਂ ਪੋਸਟਾਂ ਜਾਂ ਟਵੀਟਸ ਨੂੰ ਰੀਚ ਤੇ ਇੰਗੇਜਮੈਂਟ ਮਿਲੇਗੀ।
ਟਵਿੱਟਰ ਬਲੂ ਟਿੱਕ ਦੇ ਫਾਇਦੇ
ਬਲੂ ਟਿੱਕ ਖਾਤਾ ਧਾਰਕ ਲੰਬੇ ਟਵੀਟ ਪੋਸਟ ਕਰ ਸਕਣਗੇ ਅਤੇ ਲੰਬੇ ਵੀਡੀਓ ਵੀ ਸ਼ੇਅਰ ਕਰ ਸਕਣਗੇ। ਇੱਕ ਟਵੀਟ ਪੋਸਟ ਕਰਨ ਤੋਂ ਪਹਿਲਾਂ ਇਸਨੂੰ ਅਨਡੂ ਕਰ ਸਕਣਗੇ। ਟਵੀਟ ਕਰਨ ਤੋਂ ਬਾਅਦ 30 ਮਿੰਟਾਂ ਤੱਕ ਇੱਕ ਟਵੀਟ ਨੂੰ ਐਡਿਟ ਕਰ ਸਕਣਗੇ। ਟਵੀਟ ਹੋਰ ਲੋਕਾਂ ਦੀ ਟਾਈਮਲਾਈਨ ‘ਤੇ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਅਕਾਊਂਟ ਦੀ ਸੁਰੱਖਿਆ ਲਈ SMS ਆਧਾਰਿਤ ਟੂ ਫੈਕਟਰ ਆਥੇਂਟਿਕੇਸ਼ਨ ਮਿਲੇਗਾ।
ਇਹ ਵੀ ਪੜ੍ਹੋ : ਵਿਆਹ ‘ਚ ਨੱਚਦੇ ਫੌਜੀ ਨੇ ਮੂੰਹ ‘ਚ ਰਾਕੇਟ ਰੱਖ ਲਾ ‘ਤੀ ਅੱਗ, ਬਾਅਦ ਦਾ ਨਜ਼ਾਰਾ ਵੇਖ ਸਭ ਦੇ ਉੱਡੇ ਹੋਸ਼
ਦੱਸ ਦੇਈਏ ਕਿ ਦੂਜੇ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਟਵਿੱਟਰ ਬਲੂ ਦੀ ਕੀਮਤ ਵੱਖ-ਵੱਖ ਹੈ। ਟਵਿੱਟਰ ‘ਤੇ ਬਲੂ ਟਿੱਕ ਲੈਣ ਲਈ ਟਵਿੱਟਰ ਦੇ ਮੋਬਾਈਲ ਐਪ ਅਤੇ ਵੈੱਬ ਵਰਜਨ ਦੋਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇ ਤੁਸੀਂ ਮੋਬਾਈਲ ਐਪ ਲਈ ਬਲੂ ਟਿੱਕ ਲੈਂਦੇ ਹੋ, ਤਾਂ ਤੁਹਾਨੂੰ 900 ਰੁਪਏ ਮਹੀਨਾ ਤੇ ਵੈੱਬ ਜਾਂ ਡੈਸਕਟੌਪ ਵਰਜਨ ਲਈ ਪ੍ਰਤੀ ਮਹੀਨਾ 650 ਰੁਪਏ ਅਦਾ ਕਰਨੇ ਪੈਣਗੇ।
ਵੀਡੀਓ ਲਈ ਕਲਿੱਕ ਕਰੋ -: