ਵਿਜੀਲੈਂਸ ਨੇ ਲੁਧਿਆਣਾ ਡੀਆਰਓ ਦਫਤਰ ਵਿਚ ਤਾਇਨਾਤ ਦੋ ਮੁਲਾਜ਼ਮਾਂ ਤੇ 2 ਨਿੱਜੀ ਵਿਅਕਤੀਆਂ ਸਣੇ 4 ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਮੁਆਵਜ਼ਾ ਜਾਰੀ ਕਰਨ ਦੇ ਬਦਲੇ ਇਕ ਐੱਨਆਰਆਈ ਤੋਂ 30 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਟਵਾਰੀ ਰਾਮ ਸਿੰਘ, ਕਲਰਕ ਨਰੇਸ਼ ਕੁਮਾਰ ਤੇ CEIGALL ਇੰਡੀਆ ਲਿਮਟਿਡ ਕੰਪਨੀ ਦੇ ਮੁਲਾਜ਼ਮ ਹਰਕੀਰਤ ਸਿੰਘ ਬੇਦੀ ਤੇ ਤਹਿੰਦਰ ਸਿੰਘ ਵਜੋਂ ਹੋਈ ਹੈ। ਇਹ ਕੰਪਨੀ ਦਾ NHAI ਨਾਲ ਸਮਝੌਤਾ ਹੈ।
ਵਿਜੀਲੈਂਸ ਨੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਘੱਵਦੀ ਵਾਸੀ NRI ਯਾਦਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਦੀ 6 ਕਨਾਲ ਖੇਤੀ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇ ਲਈ ਐਕਵਾਇਰ ਕੀਤੀ ਗਈ ਹੈ ਜਿਸ ਦੀ ਮੁਆਵਜ਼ਾ ਰਕਮ 49 ਲੱਖ ਰੁਪਏ ਪੈਂਡਿੰਗ ਹੈ। ਇਸ ਲਈ ਇਕ ਫਾਈਲ ਤਿਆਰ ਕੀਤੀ ਗਈ ਸੀ ਜਿਸ ਨੂੰ 22 ਮਈ 2023 ਨੂੰ ਡੀਆਰਓ ਲੁਧਿਆਣਾ ਦੇ ਦਫਤਰ ਵਿਚ ਉਨ੍ਹਾਂ ਨੇ ਜਮ੍ਹਾ ਕਰਵਾਇਆ।
ਇਕ ਮਹੀਨੇ ਪਹਿਲਾਂ NHAI ਨੇ ਪੈਮਾਇਸ਼ ਸ਼ੁਰੂ ਕੀਤੀ ਤੇ ਜ਼ਮੀਨ ‘ਤੇ ਖੰਭੇ ਲਗਾਏ ਜਦੋਂ ਉਸ ਨੇ ਜ਼ਮੀਨ ਦਾ ਮੁਆਵਜ਼ਾ ਪਹਿਲਾਂ ਜਾਰੀ ਕਰਨ ‘ਤੇ ਇਤਰਾਜ਼ ਪ੍ਰਗਟਾਇਆ ਤਾਂਇਕ ਜੇਸੀਬੀ ਮਾਲਕ ਨੇ ਉਸ ਨੂੰ ਮੋਹਿੰਦਰ ਦਾ ਨੰਬਰ ਦਿੱਤਾ ਜਿਸ ਨੇ ਅੱਗੇ ਹਰਕੀਰਤ ਬੇਦੀ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਮੁਆਵਜ਼ਾ ਮਿਲ ਸਕੇ।
ਬਾਅਦ ਵਿਚ ਡੀਆਰਓ ਦਫਤਰ ਵਿਚ ਉਨ੍ਹਾਂ ਨੂੰ ਭਰੋਸਾ ਮਿਲਿਆ ਸੀ ਕਿ 2-3 ਦਿਨਾਂ ਵਿਚ ਮੁਆਵਜ਼ਾ ਜਾਰੀ ਕਰ ਦੇਣਗੇ ਪਰ ਉਸ ਨੂੰ 40 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਸੌਦਾ 30 ਹਜ਼ਾਰ ਰੁਪਏ ਵਿਚ ਤੈਅ ਹੋਇਆ।
ਸ਼ੁਰੂਆਤੀ ਜਾਂਚ ਦੇ ਬਾਅਦ ਟੀਮ ਨੇ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ ਤੇ ਸਾਹਨੇਵਾਲ ਕੋਲ ਇਕ ਢਾਬੇ ‘ਤੇ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 30 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਹਰਕੀਰਤ ਸਿੰਘ ਬੇਦੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ SGPC, ਕੀਤੀ ਰਿਹਾਇਸ਼ ਤੇ ਲੰਗਰ ਦੀ ਵਿਵਸਥਾ
ਮੁਲਜ਼ਮ ਹਰਕੀਰਤ ਬੇਦੀ ਦੇ ਖੁਲਾਸੇ ‘ਤੇ ਵਿਜੀਲੈਂਸ ਨੇ ਉਸ ਨਾਲ ਮਿਲੀਭੁਗਤ ਕਰਕੇ ਫਾਈਲ ਨੂੰ ਮਨਜ਼ੂਰੀ ਦਿਵਾਉਣ ਦੇ ਦੋਸ਼ ਵਿਚ ਪਟਵਾਰੀ ਰਾਮ ਸਿੰਘ ਤੇ ਕਲਰਕ ਨਰੇਸ਼ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਨੇ ਮੁਲਜ਼ਮ ਨਾਲ ਮੌਜੂਦ ਤਹਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਪਟਵਾਰੀ ਤੇ ਕਲਰਕ ਨੇ ਹਰਕੀਰਤ ਬੇਦੀ ਤੋਂ 10-10 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਰਾਮ ਸਿੰਘ ਪਟਵਾਰੀ 202 ਵਿਚ ਰਿਟਾਇਰਡ ਹੋਇਆ ਸੀ। ਡੀਆਰਓ ਨੇ 2020 ਵਿਚ ਉਸ ਨੂੰ ਕਾਂਟ੍ਰੈਕਟ ਦੇ ਆਧਾਰ ‘ਤੇ ਨੌਕਰੀ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: