ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਵਿਜੀਲੈਂਸ ਨੇ 48 ਘੰਟੇ ਅੰਦਰ ਦੂਜੀ ਵੱਡੀ ਕਾਰਵਾਈ ਕੀਤੀ। ਪੰਚਾਇਤੀ ਰਾਜ ਵਿਭਾਗ ਦੇ ਐੱਸਡੀਓ ਅਮਰਜੀਤ ਕੁਮਾਰ ਨੂੰ 2 ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ ਹੈ। ਇਹ ਰਕਮ ਸਰਕਾਰੀ ਫੰਡਾਂ ਦੇ ਇਸਤੇਮਾਲ ਸਬੰਧੀ ਯੂਜ਼ਰ ਸਰਟੀਫਿਕੇਟ ਲੈਣ ਦੇ ਬਦਲੇ ਲਈ ਗਈ।
ਇਥੇ ਜ਼ਿਲ੍ਹਾ ਟਾਊਨ ਪਲਾਨਰ ਦਫਤਰ ਵਿਚ ਤਾਇਨਾਤ ਪਲਾਨਿੰਗ ਅਫਸਰ, ਜੇਈ ਤੇ ਡਰਾਈਵਰ ਨੂੰ 40 ਹਜ਼ਾਰ ਰੁਪਏ ਰਿਸ਼ਵਤ ਦੇ ਦੋਸ਼ ਵਿਚ ਫੜਿਆ ਸੀ।
ਜਾਣਕਾਰੀ ਮੁਤਾਬਕ ਰਾਜਪੁਰਾ ਦੇ ਪਿੰਡ ਬਸੰਤਪੁਰਾ ਦੇ ਵਾਸੀ ਗੁਰਮੀਤ ਸਿੰਘ ਨੇ ਵਿਜੀਲੈਂਸ ਪਟਿਆਲਾ ਰੇਂਜ ਕੋਲ ਸ਼ਿਕਾਇਤ ਕੀਤੀ ਸੀ। ਉਸ ਨਾਲ ਐੱਸਡੀਓ ਯੂਸੀ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਹੈ। ਪਹਿਲੀ ਕਿਸ਼ਤ 2 ਲੱਖ ਰੁਪਏ ਮੰਗੀ ਗਈ ਹੈ। ਇਸ ਦੇ ਬਾਅਦ ਵਿਜੀਲੈਂਸ ਨੇ ਟ੍ਰੈਪ ਲਗਾਇਆ ਜਿਵੇਂ ਹੀ ਐੱਸਡੀਓ ਨੇ ਪਹਿਲੀ ਕਿਸ਼ਤ ਦੇ 2 ਲੱਖ ਰੁਪਏ ਲਏ, ਉਸ ਨੂੰ ਰੰਗੇ ਹੱਥੀਂ ਫੜ ਲਿਆ ਗਿਆ।
ਐੱਸਡੀਓ ਅਮਰਜੀਤ ਕੁਮਾਰ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਿਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਵੱਖ-ਵੱਖ ਧਾਰਾਵਾਂ ਤਹਿਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸਡੀਓ ਅਮਰਜੀਤ ਸਿੰਘ ਦਾ ਪਿਛਲਾ ਰਿਕਾਰਡ ਵੀ ਵਿਜੀਲੈਂਸ ਵੱਲੋਂ ਖੰਗਾਲਿਆ ਜਾਵੇਗਾ। ਐੱਸਡੀਓ ਨੇ ਕਿਥੇ-ਕਿਥੇ ਡਿਊਟੀ ਕੀਤੀ ਹੈ। ਹੁਣ ਤੱਕ ਜਿੰਨੇ ਯੂਸੀ ਦਿੱਤੇ ਹਨ, ਕੀ ਉਹ ਸਹੀ ਹਨ ਜਾਂ ਫਿਰ ਗਲਤ ਤਰੀਕੇ ਨਾਲ ਜਾਰੀ ਕੀਤੇ ਹਨ। ਇਨ੍ਹਾਂ ਸਾਰੇ ਪਹਿਲੂਆਂ ‘ਤੇ ਵਿਜੀਲੈਂਸ ਜਾਂਚ ਕਰੇਗੀ।
ਇਹ ਵੀ ਪੜ੍ਹੋ : ਬ੍ਰਿਟੇਨ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ, ਪਤਨੀ ਸਣੇ 2 ਬੱਚਿਆਂ ਦੀ ਕੀਤੀ ਸੀ ਹੱਤਿਆ
SDO ਅਮਰਜੀਤ ਸਿੰਘ ਨੂੰ ਪਟਿਆਲਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਵੱਲੋਂ ਉਸ ਦਾ ਰਿਮਾਂਡ ਮੰਗਿਆ ਜਾਵੇਗਾ।ਵਿਜੀਲੈਂਸ ਰਿਮਾਂਡ ਲੈ ਕੇ ਕਈ ਹੋਰ ਖੁਲਾਸੇ ਵੀ ਐੱਸਡੀਓ ਤੋਂ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦੇਣ ਵਾਲਿਆਂ ‘ਤੇ ਨਕੇਲ ਕੱਸੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: