ਮੋਗਾ ਜ਼ਿਲ੍ਹੇ ਅਧੀਨ ਪੈਂਦੇ ਨਿਹਾਲ ਸਿੰਘ ਵਾਲਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਸਨ, ਜਿਸ ਕਰਕੇ ਪਿੰਡ ਵਾਲਿਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਸੀ।
ਬੀਤੇ ਦਿਨ ਸੈਦੋਕੇ ਵਿੱਚ ਦੋ ਲੁਟੇਰਿਆਂ ਨੂੰ ਪਿੰਡ ਵਾਲਿਆਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਪਿੰਡ ਵਾਲਿਆਂ ਵਿੱਚ ਪੁਲਿਸ ਵਾਲਿਆਂ ਨੂੰ ਲੈ ਕੇ ਵੀ ਗੁੱਸਾ ਪਾਇਆ ਜਾ ਰਿਹਾ ਹੈ ਕਿ ਜੇਕਰ ਪੁਲਿਸ ਨੇ ਲੁਟੇਰੇ ਗਿਰੋਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਥਾਣੇ ਨੂੰ ਘੇਰਨਗੇ।
ਮਿਲੀ ਜਾਣਕਾਰੀ ਮੁਤਾਬਕ ਮੰਗਲਵਾਲ ਦੀ ਦੇਰ ਸ਼ਾਮ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਸੈਦੋਕੇ ‘ਚ ਆਪਣੇ ਪਿੰਡ ਹੀ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਨੂੰ ਦੋ ਲੁਟੇਰਿਆਂ ਨੇ ਘੇਰ ਕਿ ਉਸ ਤੋਂ ਪੈਸੇ ਖੋਹਣੇ ਚਾਹੇ ਤਾਂ ਗੁਰਮੇਲ ਸਿੰਘ ਵੱਲੋਂ ਰੌਲਾ ਪਾਉਣ ਤੇ ਪਿੰਡ ਵਾਸੀ ਇਕੱਤਰ ਹੋ ਗਏ। ਸਾਰੇ ਪਿੰਡ ਵਾਲਿਆਂ ਨੇ ਲੁਟੇਰਿਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ : ਮੋਹਾਲੀ ‘ਚ ਫੁੱਟਿਆ ਅਧਿਆਪਕਾਂ ਦਾ ਗੁੱਸਾ, ਸਿੱਖਿਆ ਬੋਰਡ ਦਾ ਗੇਟ ਕੀਤਾ ਬੰਦ, ਪੁਲਿਸ ਨੇ ਰੋਕਿਆ ਤਾਂ ਭੜਕੇ ਟੀਚਰ
ਪਤਾ ਲੱਗਾ ਹੈ ਕਿ ਇਹ ਚਾਰ ਲੁਟੇਰਿਆਂ ਦਾ ਗਿਰੋਹ ਹੈ ਜਿਨ੍ਹਾਂ ਵਿੱਚੋਂ ਦੋ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਦੋ ਦੀ ਪੁਲਿਸ ਵੱਲੋਂ ਭਾਲ ਭਾਲ ਕੀਤੀ ਜਾ ਰਹੀ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਲੁਟੇਰਿਆਂ ਨੇ ਸਾਰਿਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਵੀ ਜੇਕਰ ਲੁਟੇਰਿਆਂ ਨੂੰ ਬਚਾਇਆ ਗਿਆ ਤਾਂ ਉਹ ਥਾਣੇ ਦਾ ਘਿਰਾਓ ਕੀਤਾ ਜਾਵੇਗਾ।