ਦਿੱਲੀ ਹਾਈਕੋਰਟ ਨੇ ਏਸ਼ੀਆਈ ਗੇਮਸ ਦੇ ਟ੍ਰਾਇਲ ਤੋਂ ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਦਿੱਤੀ ਗਈ ਛੋਟ ਖਿਲਾਫ ਪਹਿਲਵਾਨ ਅੰਤਿਮ ਪੰਘਾਲ ਤੇ ਸੁਜੀਤ ਕਲਕਲ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਹੀ ਕੋਰਟ ਨੇ ਸਾਫ ਕਿਹਾ ਕਿ ਅਦਾਲਤ ਇਸ ਗੱਲ ਦਾ ਫੈਸਲਾ ਨਹੀਂ ਕਰੇਗੀ ਕਿ ਬੇਹਤਰ ਪਹਿਲਵਾਨ ਕੌਣ ਹੈ। ਅਦਾਲਤ ਸਿਰਫ ਇਹ ਦੇਖੇਗੀ ਕਿ ਏਸ਼ੀਆਈ ਖੇਡਾਂ ਲਈ ਪਹਿਲਵਾਨ ਚੋਣ ਵਿਚ ਪਹਿਲਾਂ ਤੋਂ ਸਥਾਪਤ ਤੇ ਤੈਅ ਪ੍ਰਕਿਰਿਆ ਦਾ ਪਾਲਣ ਹੋਇਆ ਹੈ ਜਾਂ ਨਹੀਂ।
ਪਟੀਸ਼ਨ ਖਾਰਜ ਹੋਣ ਦੇ ਬਾਅਦ ਅੰਤਿਮ ਪੰਘਾਲ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ ਪਰ ਨਾਲ ਹੀ ਏਸ਼ੀਆਈ ਖੇਡਾਂ ਵਿਚ ਅਸੀਂ ਆਪਣੇ ਲਈ ਬੇਹਤਰ ਮੌਕਿਆਂ ਲਈ ਲੜਦੇ ਰਹਾਂਗੇ। ਹਾਈਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹੁਣ ਅਸੀਂ ਕਾਨੂੰਨੀ ਬਦਲਾਂ ਨੂੰ ਤਲਾਸ਼ਾਂਗੇ ਤੇ ਸੁਪਰੀਮ ਕੋਰਟ ਦਾ ਰੁਖ਼ ਕਰਾਂਗੇ। ਸਾਡੀ ਮੰਗ ਹੈ ਕਿ ਸਾਰਿਆਂ ਨੂੰ ਸਹੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਦੱਸ ਦੇਈਏ ਕਿ ਪਹਿਲਵਾਨ ਅੰਤਿਮ ਪੰਘਾਲ ਤੇਸੁਜੀਤ ਕਲਕਰ ਦੀ ਪਟੀਸ਼ਨ ਦਾ ਉਲੇਖ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਸਾਹਮਣੇ ਕੀਤਾ ਗਿਆ ਸੀ। ਐਡਵੋਕੇਟ ਰਿਸ਼ੀਕੇਸ਼ ਬਰੂਆ ਤੇ ਅਕਸ਼ੈ ਕੁਮਾਰ ਵੱਲੋਂ ਦਾਇਰ ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ IOA ਵੱਲੋਂ 2 ਕੈਟਾਗਰੀ (ਪੁਰਸ਼ ਫ੍ਰੀਸਟਾਈਲ 65 ਕਿਲੋਗ੍ਰਾਮ ਤੇ ਮਹਿਲਾਵਾਂ ਦੀ 53 ਕਿਲੋਗ੍ਰਾਮ) ਸਬੰਧੀ ਜਾਰੀ ਨਿਰਦੇਸ਼ ਨੂੰ ਰੱਦ ਕਰ ਦਿੱਤਾ ਜਾਵੇ ਤੇ ਬਜਰੰਗ ਤੇ ਵਿਨੇਸ਼ ਨੂੰ ਦਿੱਤੀ ਗਈ ਛੋਟ ਨੂੰ ਰੱਦ ਕਰ ਦਿੱਤਾ ਜਾਵੇ। ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ ਟ੍ਰਾਇਲ ਨਿਰਪੱਖ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਪਹਿਲਵਾਨ ਨੂੰ ਕੋਈ ਛੋਟ ਨਹੀਂਦਿੱਤੀ ਜਾਣੀ ਚਾਹੀਦੀ ਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: