ਆਈਸੀਸੀ 2023 ਵਨਡੇ ਵਰਲਡ ਕੱਪ ਦੇ ਸ਼ੈਡਿਊਲ ਦਾ ਐਲਾਨ ਹੋ ਚੁੱਕਾ ਹੈ। ਕ੍ਰਿਕਟ ਦੇ ਇਸ ਮਹਾਕੁੰਭ ਦਾ ਪਹਿਲਾ ਮੁਕਾਬਲਾ 5 ਅਕਤੂਬਰ ਨੂੰ ਇੰਗਲੈਂਡ ਤੇ ਨਿਊਜ਼ੀਲੈਂਡ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਮਹਾਮੁਕਾਬਲਾ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਵੇਗਾ। ਇਸ ਦਰਮਿਆਨ ਸਾਬਕਾ ਭਾਰਤੀ ਓਪਨਰ ਵੀਰੇਂਦਰ ਸਹਿਵਾਗ ਨੇ ਸੈਮੀਫਾਈਨਲ ਵਿਚ ਪਹੁੰਚਣ ਵਾਲੀਆਂ ਚਾਰ ਟੀਮਾਂ ਨੂੰ ਲੈ ਕੇ ਵੱਡੀ ਭਵਿਖਬਾਣੀ ਕੀਤੀ ਹੈ।
2023 ਵਨਡੇ ਵਰਲਡ ਕੱਪ ਦੇ ਸ਼ੈਡਿਊਲ ਲਾਂਚਿੰਗ ਈਵੈਂਟ ਦੌਰਾਨ ਆਈਸੀਸੀ ਦੇ ਸੀਈਓ ਜਯੋਫ ਏਲਾਰਡਿਸ, ਬੀਸੀਸੀਆਈ ਸਕੱਤਰ ਜੈ ਸ਼ਾਹ, ਸ਼੍ਰੀਲੰਕਾਈ ਸਾਬਕਾ ਦਿੱਗਜ਼ ਸਪਿਨਰ ਮੁਥਈਆ ਮੁਰਲੀਧਨ ਤੇ ਸਾਬਕਾ ਵਿਸਫੋਟਕ ਓਪਨ ਵੀਰੇਂਦਰ ਸਹਿਵਾਗ ਹਾਜ਼ਰ ਰਹੇ। ਲਾਂਚਿੰਗ ਈਵੈਂਟ ਵਿਚ ਹੀ ਸਹਿਵਾਗ ਨੇ ਸੈਮੀਫਾਈਨਲ ਵਿਚ ਪਹੁੰਚਣ ਵਾਲੀਆਂ ਟੀਮਾਂ ਨੂੰ ਲੈ ਕੇ ਬਿਆਨ ਦਿੱਤਾ।
ਈਵੈਂਟ ਵਿਚ ਸਹਿਵਾਗ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਕੱਪ ਵਿਚ ਕਿਹੜੀਆਂ ਚਾਰ ਟੀਮਾਂ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨਗੀਆਂ। ਇਸ ਦੌਰਾਨ ਉਨ੍ਹਾਂ ਨੇ ਭਾਰਤ, ਪਾਕਿਸਤਾਨ, ਆਸਟ੍ਰੇਲੀਆ ਤੇ ਇੰਗਲੈਂਡ ਦੇ ਸੈਮੀਫਾਈਨਲ ਵਿਚ ਪਹੁੰਚਣ ਦੀ ਭਵਿੱਖਬਾਣੀ ਕੀਤੀ। ਸਹਿਵਾਗ ਮੁਤਾਬਕ ਇੰਗਲੈਂਡ ਤੇ ਆਸਟ੍ਰੇਲੀਆ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਸਕਦੀਆਂ ਹਨ ਕਿਉਂਕਿ ਉਨ੍ਹਾਂ ਦੇ ਖਿਡਾਰੀ ਸਿੱਧੇ ਬੱਲੇ ਨਾਲ ਖੇਡ ਸਕਦੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਦੀ ਅਮਰੀਕਾ ‘ਚ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਨਦੀਪ ਸਿੰਘ
2023 ਵਨਡੇ ਵਰਲਡ ਕੱਪ ਵਿਚ ਪਹਿਲਾ ਸੈਮੀਫਾਈਨਲ ਮੁਕਾਬਲਾ 15 ਨਵੰਬਰ ਨੂੰ ਮੁੰਬਈ ਵਿਚ ਖੇਡਿਆ ਜਾਵੇਗਾ। ਦੂਜਾ ਸੈਮੀਫਾਈਨਲ ਮੈਚ 16 ਨਵੰਬਰ ਨੂੰ ਕੋਲਕਾਤਾ ਵਿਚ ਖੇਡਿਆ ਜਾਵੇਗਾ। ਖਿਤਾਬੀ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਸੈਮੀਫਾਈਨਲ ਜਾਂ ਫਾਈਨਲ ਮੈਚ ‘ਤੇ ਜੇਕਰ ਮੀਂਹ ਦਾ ਸਾਇਆ ਪੈਂਦਾ ਹੈ ਤਾਂ ਫਿਰ ਮੈਚ ਅਗਲੇ ਦਿਨ ਹੋਵੇਗਾ। ਦਰਅਸਲ ਸੈਮੀਫਾਈਨਲ ਤੇ ਫਾਈਨਲ ਲਈ ਆਈਸੀਸੀ ਨੇ ਰਿਜ਼ਰਵ ਡੇ ਦਾ ਨਿਯਮ ਰੱਖਿਆ ਹੈ।
ਵੀਡੀਓ ਲਈ ਕਲਿੱਕ ਕਰੋ -: