ਸਾਬਕਾ ਕ੍ਰਿਕਟਰ ਵੀਵੀਐੱਸ ਲਕਸ਼ਮਣ ਨੂੰ ਆਉਣ ਵਾਲੇ ਏਸ਼ੀਆ ਕੱਪ ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਅੰਤਰਿਮ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਬੀਸੀਸੀਆਈ ਨੇ ਇਸ ਦਾ ਐਲਾਨ ਕੀਤਾ। ਹੈੱਡ ਕੋਚ ਰਾਹੁਲ ਦ੍ਰਵਿੜ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਭਾਰਤੀ ਟੀਮ ਏਸ਼ੀਆ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ 28 ਅਗਸਤ ਨੂੰ ਪਾਕਿਸਤਾਨ ਖਿਲਾਫ ਮੁਕਾਬਲੇ ਨਾਲ ਕਰੇਗੀ।
47 ਸਾਲਾ ਵੀਵੀਐੱਸ ਲਕਸ਼ਮਣ ਫਿਲਹਾਲ ਬੰਗਲੌਰ ਦੇ ਮੁਖੀ ਹਨ। ਉਹ ਜ਼ਿੰਬਾਬਵੇ ਖਿਲਾਫ ਵਨਡੇ ਸੀਰੀਜ ਲਈ ਟੀਮ ਇੰਡੀਆ ਨਾਲ ਹਰਾਰੇ ਵੀ ਗਏ ਸਨ। ਭਾਰਤ ਨੇ ਉਦੋਂ ਕੇ. ਐੱਲ. ਰਾਹੁਲ ਦੀ ਕਪਤਾਨੀ ਵਿਚ 3 ਮੈਚਾਂ ਦੀ ਸੀਰੀਜ 3-0 ਨਾਲ ਆਪਣੇ ਨਾਂ ਕੀਤੀ। ਹੁਣ ਉਹ ਰਾਹੁਲ ਦ੍ਰਵਿੜ ਦੀ ਗੈਰ-ਮੌਜੂਦਗੀ ਵਿਚ ਭਾਰਤੀ ਟੀਮ ਦੀਆਂ ਤਿਆਰੀਆਂ ‘ਤੇ ਨਜ਼ਰ ਰੱਖਣਗੇ। ਲਕਸ਼ਮਣ ਦੁਬਈ ਲਈ ਉਪ ਕਪਤਾਨ ਕੇਐੱਲ ਰਾਹੁਲ ਦੀਪਕ ਹੁੱਡਾ ਤੇ ਆਵੇਸ਼ ਖਾਨ ਨਾਲ ਹਰਾਰੇ ਤੋਂ ਰਵਾਨਾ ਹੋਏ ਸਨ।
ਇਸ ਦਰਮਿਆਨ ਏਸ਼ੀਆ ਕੱਪ ਲਈ ਯੂਏਈ ਰਵਾਨਾ ਹੋਣ ਤੋਂ ਪਹਿਲਾਂ ਰਾਹੁਲ ਦ੍ਰਵਿੜ ਦਾ ਰੁਟੀਨ ਕੋਰੋਨਾ ਟੈਸਟ ਹੋਇਆ ਸੀ ਜਿਸ ਵਿਚ ਉਨ੍ਹਾਂ ਦੀ ਰਿਪੋਰਟ ਪਾਜੀਟਿਵ ਆਈ। ਉਹ ਟੀਮ ਲਈ ਫਿਲਹਾਲ ਯੂਏਈ ਨਹੀਂ ਜਾ ਸਕੇ। ਦ੍ਰਵਿੜ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿਚ ਹੈ। ਉਸ ਵਿਚ ਕੋਰੋਨਾ ਦੇ ਹਲਕੇ ਲੱਛਣ ਹਨ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਬੀਸੀਸੀਆਈ ਨੇ ਕਿਹਾ ਕਿ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਦ੍ਰਵਿੜ ਵੀ ਟੀਮ ਨਾਲ ਜੁੜ ਜਾਣਗੇ। ਬੀਸੀਸੀਆਈ ਨੇ ਸਾਫ ਨਹੀਂ ਕੀਤਾ ਕਿ ਉਨ੍ਹਾਂ ਨੂੰ ਕਿੰਨੇ ਦਿਨਾਂ ਤੱਕ ਆਈਸੋਲੇਸ਼ਨ ਵਿਚ ਰਹਿਣਾ ਹੋਵੇਗਾ। ਏਸ਼ੀਆ ਕੱਪ ਵਿਚ ਰੋਹਿਤ ਸ਼ਰਮਾ ਹੀ ਟੀਮ ਇੰਡੀਆ ਦੀ ਕਮਾਨ ਸੰਭਾਲਣਗੇ। ਉਨ੍ਹਾਂ ਨੂੰ ਜ਼ਿੰਬਾਬਵੇ ਖਿਲਾਫ ਸੀਰੀਜ ਵਿਚ ਆਰਾਮ ਦਿੱਤਾ ਗਿਆ ਸੀ।