ਜਦੋਂ ਵੀ ਭਾਰਤ ਬਨਾਮ ਪਾਕਿਸਤਾਨ ਕ੍ਰਿਕਟ ਮੁਕਾਬਲੇ ਦੀ ਗੱਲ ਆਉਂਦੀ ਹੈ ਤਾਂ ਉਤਸ਼ਾਹ ਦੇਖਦੇ ਹੀ ਬਣਦਾ ਹੈ। ਆਉਣ ਵਾਲੇ ਕੁਝ ਦਿਨਾਂ ਵਿਚ ਭਾਰਤ ਤੇ ਪਾਕਿਸਤਾਨ ਏਸ਼ੀਆ ਕੱਪ ਤੇ ਵਨਡੇ ਵਿਸ਼ਵ ਕੱਪ ਵਿਚ ਕੀ ਵਾਰ ਇਕ-ਦੂਜੇ ਦਾ ਸਾਹਮਣਾ ਕਰਦੇ ਦਿਖ ਸਕਦੇ ਹਨ। ਫੈਂਨਸ ਵੀ ਦੋਵਾਂ ਨੂੰ ਐਕਸ਼ਨ ਵਿਚ ਦੇਖਣ ਲਈ ਉਤਸੁਕ ਹਨ। ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਜੋ ਮੌਜੂਦਾ ਸਮੇਂ ਤਿੰਨੋਂ ਫਾਰਮੈਟ ਵਿਚੋਂ ਕਿਸੇ ਵੀ ਰਾਸ਼ਟਰੀ ਟੀਮ ਵਿਚ ਸ਼ਾਮਲ ਨਹੀਂ ਹਨ, ਨੇ ਇਕ ਪ੍ਰਸ਼ੰਸਕ ਜ਼ਰੀਏ ਭਾਰਤ-ਪਾਕਿ ਮੁਕਾਬਲੇ ਬਾਰੇ ਗੱਲ ਕੀਤੀ ਹੈ।
ਵਰਲਡ ਕੱਪ ਦੇ ਆਫੀਸ਼ੀਅਲ ਬ੍ਰਾਡਕਾਸਟਰਸ ਸਟਾਰ ਸਪੋਰਟਸ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਇਕ ਵੀਡੀਓ ਵਿਚ ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ, ਧਵਨ ਨੇ ਦੱਸਿਆ ਕਿ ਕਿਵੇਂ ਭਾਵਨਾ ਹਮੇਸ਼ਾ ਪਾਕਿਸਾਤਨ ਖਿਲਾਫ ‘ਨਾ ਹਾਰਨ’ ਦੀ ਰਹੀ ਹੈ ਭਾਵੇਂ ਤੁਸੀਂ ਵਿਸ਼ਵ ਕੱਪ ਜਿੱਤੋ ਜਾਂ ਨਹੀਂ।
ਵੀਡੀਓ ਵਿਚ ਧਵਨ ਨੇ ਕਿਹਾ ਕਿ ਹਮੇਸ਼ਾ ਤੋਂ ਇਹੀ ਮਾਮਲਾ ਰਿਹਾ ਹੈ ਕਿ ਤੁਸੀਂ ਵਿਸ਼ਵ ਕੱਪ ਜਿੱਤੋ ਜਾਂ ਨਹੀਂ, ਤੁਹਾਨੂੰ ਪਾਕਿਸਤਾਨ ਨੂੰ ਹਰਾਉਣਾ ਹੋਵੇਗਾ ਪਰ ਵਿਸ਼ਵ ਕੱਪ ਜਿੱਤਣਾ ਵੀ ਮਹੱਤਵਪੂਰਨ ਹੈ ਤੇ ਭਗਵਾਨ ਦੀ ਕ੍ਰਿਪਾ ਨਾਲ ਉਮੀਦ ਹੈ ਕਿ ਅਸੀਂ ਜਿੱਤਾਂਗੇ। ਨਿਸ਼ਚਿਤ ਤੌਰ ਤੋਂ ਪਾਕਿਸਤਾਨ ਖਿਲਾਫ ਖੇਡਦੇ ਸਮੇਂ ਕਾਫੀ ਉਤਸ਼ਾਹ ਰਹਿੰਦਾ ਹੈ ਪਰ ਬਹੁਤ ਦਬਾਅ ਵੀ ਹੁੰਦਾ ਹੈ। ਮੈਚ ਖਤਮ ਹੋਣ ‘ਤੇ ਉਨ੍ਹਾਂ ਖਿਲਾਫ ਖੇਡਣਾ ਨਿਸ਼ਚਿਤ ਤੌਰ ਤੋਂ ਇਕ ਸੰਤੋਸ਼ਜਨਕ ਅਹਿਸਾਸ ਹੈ। ਜਦੋਂ ਵੀ ਮੈਂ ਪਾਕਿਸਤਾਨ ਨਾਲ ਖੇਡਿਆ ਹੈ,ਅਸੀਂ ਜ਼ਿਆਦਾਤਰ ਜਿੱਤ ਹਾਸਲ ਕੀਤੀ ਹੈ। ਮੈਦਾਨ ‘ਤੇ ਕਾਫੀ ਪ੍ਰੈਸ਼ਰ ਹੁੰਦਾ ਹੈ ਪਰ ਉਨ੍ਹਾਂ ਨਾਲ ਕੁਝ ਹਲਕੀ-ਫੁਲਕੀ ਗੱਲਬਾਤ ਵੀ ਹੋਈ ਹੈ।
ਵੀਡੀਓ ਹੁਣੇ ਜਿਹੇ ਦਾ ਹੈ ਕਿਉਂਕਿ ਹੇਠਾਂ ਏਸ਼ੀਆ ਕੱਪ ਵਿਚ ਭਾਰਤ-ਪਾਕਿਸਤਾਨ ਦੇ ਮੈਚ ਦੀ ਤਰੀਕ ਲਿਖੀ ਹੋਈ ਆ ਰਹੀ ਹੈ। ਇਸ ਵੀਡੀਓ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ। ਇਸ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। ਧਵਨ ਆਈਸੀਸੀ ਟੂਰਨਾਮੈਂਟਸ ਵਿਚ ਭਾਰਤ ਲਈ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿਚੋਂ ਇਕ ਰਹੇ ਹਨ। ਪਾਕਿਸਤਾਨ ਖਿਲਾਫ 102.42 ਦੀ ਸ਼ਾਨਦਾਰ ਸਟ੍ਰਾਈਕ ਰੇਟ ਤੇ 54.28 ਦੀ ਸ਼ਾਨਦਾਰ ਔੌਸਤ ਨਾਲ 380 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : ਮਹਿੰਗੇ ਟਮਾਟਰ ਦੀ ਸੁਰੱਖਿਆ! ਕਿਸਾਨ ਨੇ ਚੋਰੀ ਤੋਂ ਬਚਾਉਣ ਲਈ ਖੇਤ ਵਿਚ ਲਗਾਇਆ CCTV ਕੈਮਰਾ
ਇਸ ਸਾਲ ਧਵਨ ਦੇ ਏਸ਼ੀਆ ਕੱਪ ਜਾਂ ਵਰਲਡ ਕੱਪ ਵਿਚ ਭਾਰਤੀ ਟੀਮ ਦਾ ਹਿੱਸਾ ਹੋਣ ਦੀ ਬੇਹੱਦ ਘੱਟ ਸੰਭਾਵਨਾ ਹੈ। ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ ਤੇ ਯਸ਼ਸਵੀ ਜਾਇਸਵਾਲ ਵਰਗੇ ਖਿਡਾਰੀਆਂ ਨੇ ਹੁਣੇ ਜਿਹੇ ਦੇ ਮਹੀਨਿਆਂ ਵਿਚ ਭਾਰਤੀ ਟੀਮ ਵਿਚ ਓਪਨਿੰਗ ਲਈ ਮਜ਼ਬੂਤ ਦਾਅਵਾ ਪੇਸ਼ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: