ਦੁਨੀਆ ਭਰ ‘ਚ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ WhatsApp ਸਮੇਂ-ਸਮੇਂ ‘ਤੇ ਕਈ ਨਵੇਂ ਅਪਡੇਟਸ ਜਾਰੀ ਕਰਦਾ ਰਹਿੰਦਾ ਹੈ, ਜਿਨ੍ਹਾਂ ਨਾਲ ਯੂਜ਼ਰਸ ਨੂੰ ਕਈ ਦਿਲਚਸਪ ਫੀਚਰਸ ਮਿਲਦੇ ਰਹਿੰਦੇ ਹਨ। ਵ੍ਹਾਟਸਐਪ ਛੇਤੀ ਹੀ ਦੋ ਹੋਰ ਨਵੇਂ ਫੀਚਰਸ ਲਿਆਉਣ ਜਾ ਰਿਹਾ ਹੈ।
ਇੱਕ ਫੀਚਰ ਵ੍ਹਾਟਸਐਪ ਦੀ ਗਰੁੱਪ ਚੈਟ ਨਾਲ ਜੁੜਿਆ ਹੈ ਤੇ ਦੂਜਾ ਫੀਚਰ ਵ੍ਹਾਟਸਐਪ ਦੇ ਕੈਮਰੇ ਨੂੰ ਲੈ ਕੇ ਆਇਆ ਹੈ। ਗਰੁੱਪ ਐਡਮਿਨਸ ਨੂੰ ਇੱਕ ਖਾਸ ਫੀਚਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਬਾਕੀ ਯੂਜ਼ਰਸ ਦੇ ਮੁਕਾਬਲੇ ਵੱਧ ਪਾਵਰ ਮਿਲੇਗੀ।
ਰਿਪੋਰਟਾਂ ਮੁਤਾਬਕ ਵ੍ਹਾਟਸਐਪ ਨੇ ਦੋ ਨਵੇਂ ਫੀਚਰਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਕ ਫੀਚਰ ਵ੍ਹਾਟਸਐਪ ਦੇ ਕੈਮਰੇ ਬਾਰੇ ਹੈ, ਜਿਸ ‘ਚ ਇਸ ਦੇ ਇੰਟਰਫੇਸ ਨੂੰ ਬਦਲਿਆ ਗਿਆ ਹੈ ਅਤੇ ਦੂਜਾ ਫੀਚਰ ਐਪ ਦੇ ਗਰੁੱਪ ਚੈਟਸ ਬਾਰੇ ਹੈ। ਇਸ ਨਵੇਂ ਫੀਚਰ ਨਾਲ ਗਰੁੱਪ ਚੈਟ ਦੇ ਐਡਮਿਨਸ ਨੂੰ ਇੱਕ ਖਾਸ ਪਾਵਰ ਦਿੱਤੀ ਜਾਵੇਗੀ ਤਾਂ ਜੋ ਉਹ ਗਰੁੱਪ ਵਿੱਚ ਆਉਣ ਵਾਲੇ ਕਿਸੇ ਦੇ ਵੀ ਮੈਸੇਜ ਡਿਲੀਟ ਕਰ ਸਕਣਗੇ।
ਤੁਸੀਂ ਵ੍ਹਾਟਸਐਪ ‘ਤੇ ਗਰੁੱਪ ਚੈਟ ‘ਚ ਵੀ ਗੱਲ ਕਰ ਸਕਦੇ ਹੋ ਅਤੇ ਗਰੁੱਪ ਬਣਾਉਣ ਵਾਲੇ ਮਤਲਬ ਗਰੁੱਪ ਐਡਮਿਨ ਨੂੰ ਕਈ ਸੁਪਰਪਾਵਰਸ ਮਿਲਦੀਆਂ ਹਨ, ਯਾਨੀ ਉਨ੍ਹਾਂ ਨੰ ਕਈ ਸਾਰੇ ਅਜਿਹੇ ਫੀਚਰਸ ਮਿਲਦੇ ਹਨ ਜੋ ਗਰੁੱਪ ਦੇ ਬਾਕੀ ਮੈਂਬਰਾਂ ਕੋਲ ਨਹੀਂ ਹੁੰਦੇ।
ਵ੍ਹਾਟਸਐਪ ਦਾ ਇਹ ਨਵਾਂ ਫੀਚਰ ਐਪ ਦੇ ‘ਡਿਲੀਟ ਫਾਰ ਐਵਰੀਵਨ’ ਫੀਚਰ ਦਾ ਹੀ ਐਕਸਟੈਂਸ਼ਨ ਹੈ, ਜਿਸ ‘ਚ ਜੇ ਗਰੁੱਪ ਐਡਮਿਨ ਚਾਹੇ ਤਾਂ ਗਰੁੱਪ ਦੇ ਕਿਸੇ ਵੀ ਮੈਂਬਰ ਦੇ ਮੈਸੇਜ ਨੂੰ ਸਾਰਿਆਂ ਲਈ ਡਿਲੀਟ ਕਰ ਸਕਦਾ ਹੈ।
ਵ੍ਹਾਟਸਐਪ ‘ਤੇ ਗਰੁੱਪ ਐਡਮਿਨਸ ਨੂੰ ਦਿੱਤੇ ਗਏ ਖਾਸ ਫੀਚਰਸ ‘ਚ ਇਹ ਸਭ ਸ਼ਾਮਲ ਹੈ- ਜੇਕਰ ਕਿਸੇ ਨੂੰ ਉਸ ਗਰੁੱਪ ਵਿੱਚ ਸ਼ਾਮਲ ਕਰਨਾ ਹੈ, ਤਾਂ ਇਹ ਸਿਰਫ ਗਰੁੱਪ ਐਡਮਿਨ ਹੀ ਕਰ ਸਕਦਾ ਹੈ। ਗਰੁੱਪ ਐਡਮਿਨ ਕਿਸੇ ਨੂੰ ਵੀ ਗਰੁੱਪ ਤੋਂ ਹਟਾ ਸਕਦਾ ਹੈ ਅਤੇ ਗਰੁੱਪ ਦੀ ਸੈਟਿੰਗ ਨੂੰ ਇਸ ਤਰੀਕੇ ਨਾਲ ਸੈੱਟ ਕਰ ਸਕਦਾ ਹੈ ਕਿ ਸਿਰਫ਼ ਐਡਮਿਨ ਹੀ ਗਰੁੱਪ ਨੂੰ ਮੈਸੇਜ ਭੇਜ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰਿਪੋਰਟ ਮੁਤਾਬਕ ਦੂਜੀ ਫੀਚਰ ਵਿੱਚ ਵ੍ਹਾਟਸਐਪ ਦੇ ਇਨ-ਐਪ ਕੈਮਰੇ ਦਾ ਇੰਟਰਫੇਸ ਵੀ ਬਦਲਣ ਵਾਲਾ ਹੈ। ਇਸ ਨਵੀਂ ਅਪਡੇਟ ਤੋਂ ਬਾਅਦ ਫੋਨ ਦੇ ਕੈਮਰੇ ‘ਚ ਫਲੈਸ਼ ਬਟਨ ਦੀ ਲੋਕੇਸ਼ਨ ਬਦਲ ਜਾਵੇਗੀ ਅਤੇ ਇਹ ਖੱਬੇ ਕੋਨੇ ਤੋਂ ਉੱਪਰ ਸੱਜੇ ਪਾਸੇ ਚਲਾ ਜਾਵੇਗਾ। ਨਾਲ ਹੀ, ਗੈਲਰੀ ਤੋਂ ਫੋਟੋਆਂ ਜੋੜਨ ਲਈ ਆਈਕਨ ਦਾ ਡਿਜ਼ਾਈਨ ਵੀ ਬਦਲਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਹ ਅਪਡੇਟਸ ਬੀਟਾ ਵਰਜ਼ਨ ਲਈ ਜਾਰੀ ਕੀਤੇ ਜਾਣਗੇ ਅਤੇ ਬਾਕੀ ਸਾਰੇ ਯੂਜ਼ਰਸ ਲਈ ਇਹ ਕਦੋਂ ਆਉਣਗੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।