ਡਿਜ਼ੀਟਲ ਵਰਲਡ ਵਿਚ ਹੁਣ ਆਨਲਾਈਨ ਸਟ੍ਰੀਮਿੰਗ ਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਵਿਚ ਬੂਮ ਦੇਖਣ ਨੂੰ ਮਿਲਿਆ ਹੈ। ਯੂਟਿਊਬ ਵੀਡੀਓ ਦਾ ਟ੍ਰੇਂਡ ਵੀ ਕਾਫੀ ਵੱਧ ਗਿਆ ਹੈ । ਯੂਟਿਊਬ ‘ਤੇ ਕਈ ਕ੍ਰੀਏਟਰਸ ਤੇ ਆਰਟਿਸਟ ਇੰਨੇ ਜ਼ਿਆਦਾ ਮਸ਼ਹੂਰ ਹਨ ਕਿ ਉਨ੍ਹਾਂ ਨੇ ਦੇਸ਼ ਦੇ ਨਾਲ ਵਿਦੇਸ਼ ਤੱਕ ਵਿਚ ਆਪਣੀ ਪਛਾਣ ਬਣਾਈ ਹੈ। ਸਾਫ ਸ਼ਬਦਾਂ ਵਿਚ ਕਹੋ ਤਾਂ ਯੂਟਿਊਬ ਨੂੰ ਕਈ ਕ੍ਰਿਏਟਰਸ ਫੁੱਲ ਟਾਈਮ ਇੰਪਲਾਇਮੈਂਟ ਦੀ ਤਰ੍ਹਾਂ ਯੂਜ਼ ਕਰ ਰਹੇ ਹਨ। ਅਜਿਹੇ ਵਿਚ ਤੁਸੀਂ ਇਸ ਤੋਂ ਵੀ ਚੰਗਾ ਪੈਸਾ ਕਮਾ ਸਕਦੇ ਹੋ। ਜੇਕਰ ਤੁਸੀਂ ਵੀ ਯੂਟਿਊਬ ਸ਼ਾਰਟਸ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।
Collab ਇਕ ਨਵਾਂ ਕ੍ਰੀਏਸ਼ਨ ਟੂਲ ਹੈ ਜੋ ਤੁਹਾਨੂੰ ਹੋਰ You Tube ਜਾਂ ਸ਼ਾਟਸ ਵੀਡੀਓ ਦੇ ਨਾਲ-ਨਾਲ ਇਕ ਸ਼ਾਰਟ ਰਿਕਾਰਡ ਕਰਨ ਦੀ ਸਹੂਲਤ ਦਿੰਦਾ ਹੈ। ਸਪਿਲਟ ਸਕ੍ਰੀਨ ਫਾਰਮੇਟ ਵਿਚ ਆਸਾਨੀ ਨਾਲ ਸ਼ਾਮਲ ਹੋਣ ਲਈ ਕ੍ਰੀਏਟਰਸ ਕਈ ਲੇਆਊਟ ਬਦਲਾਂ ਵਿਚੋਂ ਚੁਣ ਸਕਦੇ ਹਨ। ਕਿਸੇ ਪਾਪੂਲਰ ਸ਼ਾਟਸ ਜਾਂ YouTube ਵੀਡੀਓ ਨੂੰ ਇਕ ਕਲਿੱਕ ਵਿਚ ਰੀਮਿਕਸ ਕੀਤਾ ਜਾ ਸਕਦਾ ਹੈ। ਇਸ ਲਈ ਯੂਜਰਸ ਨੂੰ ਬੱਸ ‘ਰੀਮਿਕਸ’ ਤੇ ਫਿਰ ‘ਕੋਲੈਬ’ ‘ਤੇ ਟੈਪ ਕਰਨਾ ਹੈ ਤੇ ਉਹ ਟ੍ਰੈਂਡਿੰਗ ਸ਼ਾਰਟਸ ਬਣਾ ਸਕਣਗੇ।
ਯੂਜਰਸ ਨੂੰ ਆਪਣੇ ਸ਼ਾਰਟਸ ਨੂੰ ਜ਼ਿਆਦਾ ਮਜ਼ੇਦਾਰ ਬਣਾਉਣ ਲਈ ਨਵੇਂ-ਨਵੇਂ ਇਫੈਕਟ ਤੇ ਸਟਿੱਕਰ ਨਾਲ ਐਕਸਪੈਰੀਮੈਂਟ ਕਰਕੇ ਵੀ ਦੇਖਣਾ ਚਾਹੀਦਾ।ਇਸ ਨਾਲ ਸਬਸਕ੍ਰਾਈਬਰਸ ਨੂੰ ਨਵੇਂ ਤੇ ਵੱਖਰੇ ਤਰੀਕੇ ਨਾਲ ਕੰਟੈਂਟ ਦੇਖਣ ਨੂੰ ਮਿਲਦਾ ਹੈ ਤੇ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਨਵਾਂ ਪ੍ਰਯੋਗ ਪਸੰਦ ਆਏ। ਕ੍ਰੀਏਟਰਸ ਆਪਣੇ ਸਬਸਕ੍ਰਾਈਬਰਸ ਨਾਲ Q&A ਸੈਸ਼ਨ ਵਾਲੇ ਸ਼ਾਟਸ ਅਪਲੋਡ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇ।
ਇਹ ਵੀ ਪੜ੍ਹੋ : BCCI ਦੇ ਸਾਹਮਣੇ ਝੁਕਿਆ PCB, 15 ਅਕਤੂਬਰ ਨਹੀਂ ਹੁਣ ਇਸ ਤਰੀਕ ਨੂੰ ਹੋਵੇਗਾ ਭਾਰਤ-ਪਾਕਿ ਮੈਚ
ਤੁਸੀਂ ਕੰਟੈਂਟ ਚੋਣ ਤੇ ਫੀਡਬੈਕ ਲਈ ਯੂਜਰਸ ਨਾਲ ਗੱਲ ਵੀ ਕਰ ਸਕਦੇ ਹੋ। ਇਸ ਲਈ ਸਭ ਤੋਂ ਸਹੀ ਜ਼ਰੀਆ ਹੁੰਦਾ ਹੈ ਕਮੈਂਟ ਬਾਕਸ। ਤੁਸੀਂ ਆਪਣੇ ਵੀਡੀਓ ਜਾਂ ਸ਼ਾਰਟਸ ‘ਤੇ ਆਪਣੇ ਵਿਊਰਸ ਦੀ ਰਾਏ ਤੇ ਫੀਡਬੈਕ ਜ਼ਰੂਰ ਲੈਂਦੇ ਰਹੋ। ਇਸ ਨਾਲ ਤੁਹਾਨੂੰ ਆਗਾਮੀ ਸ਼ਾਟਸ ਬਣਾਉਣ ਤੇ ਕੰਟੈਂਟ ਦਾ ਚੋਣ ਕਰਨ ਵਿਚ ਮਦਦ ਮਿਲੇਗੀ, ਨਾਲ ਹੀ ਤੁਸੀਂ ਵਿਊਰਸ ਦੀ ਪਸੰਦ ਦੇ ਹਿਸਾਬ ਨਾਲ ਤੁਸੀਂ ਕੰਟੈਂਟ ਵਿਚ ਬਦਲਾਅ ਵੀ ਕਰ ਸਕਦੇ ਹਨ। ਤੁਸੀਂ ਵਿਊਰਸ ਦੇ ਕਮੈਂਟ ਦਾ ਜਵਾਬ ਵੀ ਜ਼ਰੂਰ ਦਿਓ, ਇਸ ਨਾਲ ਵਿਊਰਸ ਤੇ ਤੁਹਾਡੇ ਵਿਚ ਦਾ ਮਜ਼ਬੂਤ ਜੁੜਾਅ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: