ਫਲਾਈਟ ਨੂੰ ਲੈ ਕੇ ਵਿਵਾਦਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਫਲਾਈਟ ਝਗੜੇ ਤੇ ਯੂਰਿਨ ਕਾਂਡ ਤੋਂ ਬਾਅਦ ਕੰਪਨੀਆਂ ਦੀਆਂ ਫਲਾਈਟਾਂ ਵਿਵਾਦਾਂ ਵਿੱਚ ਛਾਈਆਂ ਰਹੀਆਂ ਹਨ, ਦੂਜੇ ਪਾਸੇ ਹੁਣ ਇਸ ਵਿਚਾਲੇ ਏਅਰ ਇੰਡੀਆ ਕਲਾਸ ਵਿੱਚ ਇੱਕ ਨਵਾਂ ਕਾਰਨਾਮਾ ਵੇਖਣ ਨੂੰ ਮਿਲਿਆ।
ਦਰਅਸਲ, ਯਾਤਰਾ ਕਰ ਰਹੇ ਇੱਕ ਬੰਦੇ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਪਰੋਸੇ ਗਏ ਉਸ ਦੇ ਖਾਣੇ ਵਿੱਚ ਕੀੜਾ ਵਿਖਾਈ ਦਿੱਤਾ ਹੈ। ਇਸ ਵੀਡੀਓ ਨੂੰ ਮਹਾਵੀਰ ਜੈਨ ਨਾਂ ਦੇ ਯੂਜ਼ਰ ਨੇ ਪੋਸਟ ਕੀਤਾ ਹੈ।
ਦੂਜੇ ਪਾਸੇ ਵੀਡੀਓ ਸਾਹਮਣੇ ਆਉਣ ਮਗਰੋਂ ਏਅਰ ਇੰਡੀਆ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਯਾਤਰੀ ਤੋਂ ਉਸ ਦੀ ਯਾਤਰਾ ਦਾ ਵੇਰਵਾ ਵੀ ਮੰਗਿਆ ਹੈ ਤਾਂ ਉਹ ਇਸ ਦੇ ਖਿਲਾਫ ਕਾਰਵਾਈ ਕਰ ਸਕਣ।
ਦੱਸ ਦੇਈਏ ਕਿ ਯਾਤਰੀ ਵੱਲੋਂ ਜਾਰੀ ਵਾਇਰਲ ਕੀਤੇ ਗਏ ਇਸ ਛੋਟੇ ਜਿਹੇ ਵੀਡੀਓ ਵਿੱਚ ਏਅਰ ਇੰਡੀਆ ਵੱਲੋਂ ਪਰੋਸੇ ਗਏ ਖਾਣੇ ਵਿੱਚ ਜਿਊਂਦਾ ਰੇਂਗਦਾ ਹੋਇਆ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਕਿ ‘ਅਜਿਹਾ ਨਹੀਂ ਲੱਗਦਾ ਕਿ ਸਾਫ-ਸਫਾਈ ਦਾ ਧਿਆਨ ਰਖਿਆ ਗਿਆ ਸੀ। ਮੇਰੀ ਫਲਾਈ ਏਆਈ671-ਮੁੰਬਈ ਤੋਂ ਚੇਨਈ ਸੀ। ਸੀਟ 2ਸੀ।’
ਇਹ ਵੀ ਪੜ੍ਹੋ : ਧਰਿਆ-ਧਰਾਇਆ ਰਹਿ ਗਿਆ ਵਿਆਹ! ਲਾੜੀ ਉਡੀਕਦੀ ਰਹੀ ਬਰਾਤ, ਮੁੰਡੇ ਦਾ ਪਿਓ ਕਹਿੰਦਾ- ‘ਤਰੀਕ ਭੁੱਲ ਗਈ’
ਦੂਜੇ ਪਾਸੇ ਇਸ ‘ਤੇ ਏਅਰ ਇੰਡੀਆ ਨੇ ਟਵੀਟ ਰਕਕੇ ਲਿਖਿਆ ਹੈ, ‘ਪਿਆਰੇ ਮਿਸਟਰ ਜੈਨ, ਸਾਡੇ ਨਾਲ ਉਡਾਨ ਦੌਰਾਨ ਤੁਹਾਡੇ ਤਜਰਬੇ ਨੂੰ ਜਾਣ ਸਾਨੂੰ ਅਫਸੋਸ ਹੈ। ਅਸੀਂ ਪ੍ਰਕਿਰਿਆ ਦੇ ਹਰ ਪੜਾਅ ਤੇ ਸਾਫ-ਸਫਾਈ ਯਕੀਨੀ ਬਣਾਉਣ ਦੇ ਉਪਾਵਾਂ ਦੀ ਸਖਤੀ ਨਾਲ ਪਾਲਣਾ ਕਰਦੇ ਹਾਂ। ਕੀ ਤੁਸੀਂ ਕਿਰਪਾ ਆਪਣੀ ਯਾਤਰਾ ਦੀ ਮਿਤੀ ਅਤੇ ਸੀਟ ਨੰਬਰ ਨਾਲ ਉਡਾਨ ਵੇਰਵੇ ਡੀ.ਐੱਮ. ਕਰ ਸਕਦੇ ਹੋ? ਅਸੀਂ ਇਸ ਨੂੰ ਫੌਰਨ ਸਮੀਖਿਆ ਤੇ ਕਾਰਵਾਈ ਲਈ ਸਾਡੀ ਖਾਣ-ਪਾਣ ਟੀਮ ਦੇ ਸਾਹਮਣੇ ਰਖਾਂਗੇ।’
ਵੀਡੀਓ ਲਈ ਕਲਿੱਕ ਕਰੋ -: