ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਫੈਂਸ ਦੀ ਲਿਸਟ ਲਗਾਤਾਰ ਵਧਦੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਫਾਲੋ ਕਰਨ ਵਾਲੀ ਲਿਸਟ ਵਿਚ ਹਾਲੀਵੁੱਡ ਐਕਟਰ ਤੇ WWE ਦੇ ਮਸ਼ਹੂਰ ਰੈਸਲਰ ਜਾਨ ਸੀਨਾ ਦਾ ਨਾਂ ਵੀ ਜੁੜ ਗਿਆ ਹੈ। ਜਾਨ ਸੀਨਾ ਨੇ ਟਵਿੱਟਰ ‘ਤੇ ਮੂਸੇਵਾਲਾ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ।
ਰੈਸਲਿੰਗ ਨੂੰ ਪਸੰਦ ਕਰਨ ਵਾਲੇ ਜਾਨ ਸੀਨਾ ਨੂੰ ਜਾਣਦੇ ਹਨ। ਉਨ੍ਹਾਂ ਦੇ ਮੂਵ ਦੇ ਪੂਰੇ ਵਿਸ਼ਵ ਵਿਚ ਫੈਨਸ ਹਨ। ਅਜਿਹੇ ਵਿਚ ਉਨ੍ਹਾਂ ਵੱਲੋਂ ਮੂਸੇਵਾਲਾ ਨੂੰ ਫਾਲੋ ਕਰਨਾ ਵੱਡੀ ਗੱਲ ਹੈ।
ਬੀਤੇ ਮਹੀਨੇ ਹੀ ਮੂਸੇਵਾਲਾ ਦੀ ਮੌਤ ਨੂੰ ਇਕ ਸਾਲ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਮੂਸੇਵਾਲਾ ਦੇ ਜਨਮਦਿਨ ਮੌਕੇ ਕੈਨੇਡੀਅਨ ਰੈਪਰ ਸਟੇਫਲਾਨ ਡਾਨ ਪਿੰਡ ਮੂਸਾ ਪਹੁੰਚੀ ਸੀ ਤੇ ਬੀਲਕੌਰ ਸਿੰਘ ਤੇ ਚਰਨ ਕੌਰ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : ਬਠਿੰਡਾ : ਬਜ਼ੁਰਗ ਮਹਿਲਾ ਦੀ ਹੱਤਿਆ ਕਰ ਗਹਿਣੇ ਚੋਰੀ ਕਰ ਹੋਏ ਰਫੂਚੱਕਰ, 2 ਖਿਲਾਫ ਕੇਸ ਦਰਜ
ਮੂਸੇਵਾਲਾ ਨੂੰ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਇਕ ਸਾਲ ਹੋ ਚੁੱਕਾ ਹੈ ਪਰ ਉਨ੍ਹਾਂ ਦੇ ਫੈਂਸ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਦਾ ਆਖਰੀ ਗਾਣਾ ਕੁਝ ਸਮਾਂ ਪਹਿਲਾਂ ‘ਮੇਰਾ ਨਾਂ’ ਰਿਲੀਜ਼ ਕੀਤਾ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸਿੱਧੂ ਕੋਲ ਇੰਨੇ ਗੀਤ ਹਨ ਕਿ ਆਉਣ ਵਾਲੇ 10-11 ਸਾਲ ਤੱਕ ਫੈਂਸ ਉਨ੍ਹਾਂ ਦੇ ਗੀਤ ਸੁਣਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
![](https://dailypost.in/wp-content/uploads/2023/05/WhatsApp-Image-2023-05-20-at-12.49.41-PM.jpeg)