ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ, ਹੋਰਮੁਜ਼ ਸਟ੍ਰੇਟ ਦੇ ਨਾਲ ਲੱਗਦੇ ਓਮਾਨ ਦੇ ਤੱਟ ‘ਤੇ ਗੁਜਰਾਤ ਜਾਣ ਵਾਲਾ ਇੱਕ ਹੋਰ ਕਾਰਗੋ ਜਹਾਜ਼ ਡੁੱਬ ਗਿਆ। “ਹਾਜੀ ਅਲੀ” ਨਾਮ ਦਾ ਇਹ ਜਹਾਜ਼ 13 ਮਈ ਦੀ ਸਵੇਰ ਨੂੰ ਓਮਾਨੀ ਪਾਣੀਆਂ ਵਿੱਚੋਂ ਲੰਘ ਰਿਹਾ ਸੀ, ਜਦੋਂ ਇਸ ‘ਤੇ ਡਰੋਨ ਜਾਂ ਮਿਜ਼ਾਈਲ ਵਰਗੇ ਹਥਿਆਰ ਨਾਲ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਹਾਲਾਂਕਿ, ਓਮਾਨ ਤੱਟ ਕੋਸਟਦਾਰ ਨੇ ਸਾਰੇ 14 ਕਰੂ ਦਲ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ।
ਭਾਰਤ ਨੇ ਬੁੱਧਵਾਰ ਨੂੰ ਓਮਾਨ ਦੇ ਤੱਟ ‘ਤੇ ਭਾਰਤੀ ਝੰਡੇ ਵਾਲੇ ਜਹਾਜ਼ ‘ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬਿਆਨ ਦੇ ਅਨੁਸਾਰ, “ਬੁੱਧਵਾਰ (13 ਮਈ) ਨੂੰ ਓਮਾਨ ਦੇ ਤੱਟ ‘ਤੇ ਭਾਰਤੀ ਝੰਡੇ ਵਾਲੇ ਜਹਾਜ਼ ‘ਤੇ ਹਮਲਾ ਕਿਸੇ ਵੀ ਹਾਲਤ ਵਿੱਚ ਮਨਜੂਰ ਨਹੀਂ। ਅਸੀਂ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਸਮੁੰਦਰੀ ਯਾਤਰੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਦੀ ਨਿੰਦਾ ਕਰਦੇ ਹਾਂ।” ਇਸ ਦੌਰਾਨ, ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀ ਚਾਲਕ ਦਲ ਦੀ ਸੁਰੱਖਿਆ ਦੀ ਪੁਸ਼ਟੀ ਕੀਤੀ ਅਤੇ ਓਮਾਨੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਲਿਖਿਆ, “ਜਹਾਜ਼ ‘ਤੇ ਸਵਾਰ ਭਾਰਤੀ ਚਾਲਕ ਦਲ ਸੁਰੱਖਿਅਤ ਹਨ ਅਤੇ ਅਸੀਂ ਉਨ੍ਹਾਂ ਨੂੰ ਬਚਾਉਣ ਲਈ ਓਮਾਨੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ।”
ਭਾਰਤ ਮੁੜ ਤੋਂ ਦੁਹਰਾਉਂਦਾ ਹੈ ਕਿ ਵਪਾਰਕ ਸ਼ਿਪਿੰਗ ਨੂੰ ਨਿਸ਼ਾਨਾ ਬਣਾਉਣ ਅਤੇ ਮਾਸੂਮ ਨਾਗਰਿਕ ਚਾਲਕ ਦਲ ਦੇ ਮੈਂਬਰਾਂ ਨੂੰ ਖਤਰੇ ਵਿੱਚ ਪਾਉਣ, ਜਾਂ ਨੇਵੀਗੇਸ਼ਨ ਅਤੇ ਵਪਾਰ ਦੀ ਆਜ਼ਾਦੀ ਵਿੱਚ ਰੁਕਾਵਟ ਪਾਉਣ ਤੋਂ ਬਚਣਾ ਚਾਹੀਦਾ ਹੈ।
ਇਹ ਜਹਾਜ਼ ਬਰਬੇਰਾ ਬੰਦਰਗਾਹ ਤੋਂ ਸ਼ਾਰਜਾਹ ਜਾ ਰਿਹਾ ਸੀ। ਜਹਾਜ਼ ਸਵੇਰੇ 3:30 ਵਜੇ ਦੇ ਕਰੀਬ ਓਮਾਨੀ ਤੱਟ ਦੇ ਨੇੜੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ‘ਤੇ ਸਵਾਰ ਚਾਲਕ ਦਲ ਦੇ ਮੈਂਬਰਾਂ ਨੇ ਦੱਸਿਆਕਿ ਜਹਾਜ਼ ਨਾਲ ਕਿਸੇ ਵਿਸਫੋਟਕ ਵਰਗੀ ਚੀਜ਼ ਦੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਜਿਵੇਂ ਹੀ ਸਥਿਤੀ ਵਿਗੜਦੀ ਗਈ, ਸਾਰੇ 14 ਚਾਲਕ ਦਲ ਦੇ ਮੈਂਬਰ ਲਾਈਫਬੋਟਾਂ ਦੀ ਵਰਤੋਂ ਕਰਕੇ ਜਹਾਜ਼ ਤੋਂ ਬਾਹਰ ਚਲੇ ਗਏ। ਇਸ ਦੌਰਾਨ ਓਮਾਨੀ ਅਧਿਕਾਰੀਆਂ ਨੇ ਅੱਗੇ ਵਧ ਕੇ ਭਾਰਤੂ ਕਰੂ ਮੈਂਬਰਾਂ ਦ ਮਦਦ ਕੀਤੀ।
ਇਹ ਵੀ ਪੜ੍ਹੋ : ਦਿੱਲੀ ‘ਚ 2 ਦਿਨ ਹੋਵੇਗਾ Work From Home, CM ਰੇਖਾ ਗੁਪਤਾ ਨੇ ਕੀਤਾ ਐਲਾਨ
ਦੱਸ ਦੇਈਏ ਕਿ ਕਿ ਇਸ ਤੋਂ ਪਹਿਲਾਂ 7 ਮਈ ਨੂੰ ਹੋਰਮੁਜ ਸਟ੍ਰੇਟ ਤੋਂ ਲੰਘ ਰਿਹਾ ਗੁਜਰਾਤ ਦੇ ਦਾ ਇੱਕ ਹੋਰ ਕਾਰਗੋ ਜਹਾਜ਼, MSV AL ਏਐਲ ਫੈਜ਼ ਨੂਰ ਸੁਲੇਮਾਨੀ-1 ਅਮਰੀਕਾ ਅਤੇ ਈਰਾਨੀ ਨੇਵੀ ਵਿਚਾਲੇ ਫਾਇਰਿੰਗ ਦਾ ਸ਼ਿਕਾਰ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










