ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ ‘ਤੇ ਮੁੜ ਟੂੰ-ਟੂੰ ਹੋਵੇਗੀ। ਦਰਅਸਲ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ ‘ਚ ਸਨਮਾਨ ਰਾਸ਼ੀ ਇਸ ਵਾਰ ਰੱਖੜੀ ਵਾਲੇ ਦਿਨ ਆਵੇਗੀ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਯੋਜਨਾ ਦੀ ਅਗਲੀ ਕਿਸ਼ਤ ਰੱਖੜੀ ‘ਤੇ ਜਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 7 ਲੱਖ ਦੇ ਕਰੀਬ ਨਵੀਂ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤੇ ਰੱਖੜੀ ਦੇ ਮੌਕੇ ਮਹਿਲਾਵਾਂ ਨੂੰ ਤਿਨ ਮਹੀਨਿਆਂ ਦੇ ਪੈਸੇ ਜਾਰੀ ਕੀਤੇ ਜਾਣਗੇ, ਜਿਨ੍ਹਾਂ ਦੇ ਖਾਤਿਆਂ ਵਿਚ ਅਜੇ ਤੱਕ ਰਕਮ ਨਹੀਂ ਪਹੁੰਚੀ।
ਇਹ ਵੀ ਪੜ੍ਹੋ : 27 ਅਗਸਤ ਨੂੰ ਪੰਜਾਬ ਬੰਦ! ਹੁਣ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਕਰਨ ਜਾ ਰਹੇ ਹੜਤਾਲ
ਦੱਸ ਦੇਈਏ ਕਿ ਇਸ ਰਾਸ਼ੀ ਦੀਆਂ ਪਹਿਲੀਆਂ ਕਿਸ਼ਤਾਂ 1 ਜੁਲਈ ਤੇ 1 ਅਗਸਤ ਨੂੰ ਜਾਰੀ ਕੀਤੀਆਂ ਗਈਆਂ ਸਨ ਪਰ ਇਸ ਵਾਰ ਤਿਉਹਾਰ ਦੇ ਕਾਰਨ ਮਾਨ ਸਰਕਾਰ ਵੱਲੋਂ ਮਹਿਲਾਵਾਂ ਨੂੰ ਰੱਖੜੀ ਵਾਲੇ ਦਿਨ ਯਾਨੀ 28 ਅਗਸਤ ਨੂੰ ਇਸ ਰਾਸ਼ੀ ਦੀ ਕਿਸ਼ਤ ਜਾਰੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








