2000 ਰੁਪਏ ਦੇ ਕਰੰਸੀ ਨੋਟਾਂ ਨੂੰ ਸਰਕਾਰ ਨੇ ਵਾਪਸ ਲੈਣ ਦਾ ਫੈਸਲਾ ਲਿਾ ਹੈ। ਆਰਬੀਆਈ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਕਲੀਨ ਨੋਟ ਪਾਲਿਸੀ ਤਹਿਤ ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ ਪਰ ਇਹ ਕਾਨੂੰਨੀ ਟੈਂਡਰ ਰਹੇਗਾ। 30 ਸਤੰਬਰ, 2023 ਤੱਕ 2,000 ਰੁਪਏ ਦੇ ਨੋਟ ਬੈਂਕਾਂ ਵਿੱਚ ਬਦਲੇ ਜਾ ਸਕਣਗੇ ਨਾਲ ਹੀ ਬੈਂਕਾਂ ਤੇ ਆਰਬੀਆਈ ਦੇ 19 ਰਿਜਨਲ ਆਫਿਸ ਵਿੱਚ 2000 ਰੁਪਏ ਦੇ ਨੋਟਾਂ ਨੂੰ ਦੂਜੇ ਡਿਨਾਮਿਨੇਸ਼ਨ ਵਾਲੀ ਕਰੰਸੀ ਨਾਲ ਐਕਸਚੇਂਜ ਕੀਤਾ ਜਾ ਸਕੇਗਾ।
ਅਜਿਹੇ ਵਿੱਚ ਜਿਨ੍ਹਾਂ ਕੋਲ ਵੀ 2000 ਰੁਪਏ ਦੇ ਨੋਟ ਹਨ ਤਾਂ ਟੈਂਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ। ਇਹ ਨੋਟ ਅਜੇ ਵੀ ਵੈਧ ਹੈ। ਹਾਲਾਂਕਿ, ਰਿਜ਼ਰਵ ਬੈਂਕ ਦੇ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ, ਤੁਸੀਂ ਬੈਂਕ ਜਾਂ ਏਟੀਐਮ ਤੋਂ 2000 ਰੁਪਏ ਦੇ ਨਵੇਂ ਨੋਟ ਨਹੀਂ ਕਢਵਾ ਸਕੋਗੇ। ਇਸ ਦੇ ਨਾਲ ਹੀ ਤੁਹਾਨੂੰ ਬੈਂਕ ਵਿੱਚ ਪਏ 2000 ਰੁਪਏ ਦੇ ਪੁਰਾਣੇ ਨੋਟ ਵੀ ਬਦਲਵਾਉਣੇ ਪੈਣਗੇ। ਇਸ ਦੇ ਲਈ ਰਿਜ਼ਰਵ ਬੈਂਕ ਨੇ 30 ਸਤੰਬਰ ਦੀ ਸਮਾਂ ਸੀਮਾ ਦਿੱਤੀ ਹੈ। ਇਸ ਤੋਂ ਬਾਅਦ ਕੀ ਹੋਵੇਗਾ ਆਰਬੀਆਈ ਨੇ ਅਜੇ ਕੁਝ ਨਹੀਂ ਕਿਹਾ ਹੈ।
ਰਿਜ਼ਰਵ ਬੈਂਕ ਦੇ ਹੁਕਮਾਂ ਮੁਤਾਬਕ 30 ਸਤੰਬਰ ਤੱਕ ਤੁਸੀਂ ਬੈਂਕ ਜਾ ਕੇ 2000 ਨੋਟਾਂ ਦੀ ਕਰੰਸੀ 20 ਹਜ਼ਾਰ ਰੁਪਏ ਤੱਕ ਬਦਲਵਾ ਸਕੋਗੇ। ਤੁਸੀਂ ਆਪਣੇ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾ ਕੇ ਇਹ ਬਦਲਾਅ ਕਰ ਸਕਦੇ ਹੋ। 23 ਮਈ 2023 ਤੋਂ 20000 ਰੁਪਏ ਦੀ ਲਿਮਟ ਦੇ 2000 ਦੇ ਨੋਟ ਬਦਲੇ ਜਾ ਸਕਦੇ ਹਨ।
ਦੱਸ ਦੇਈਏ ਕਿ 8 ਨਵੰਬਰ 2016 ਨੂੰ ਕੇਂਦਰ ਸਰਕਾਰ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ‘ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਦੇ ਬਦਲੇ ਕੇਂਦਰੀ ਰਿਜ਼ਰਵ ਬੈਂਕ ਨੇ 500 ਅਤੇ 2000 ਰੁਪਏ ਦੇ ਨਵੇਂ ਨੋਟ ਪੇਸ਼ ਕੀਤੇ ਸਨ। ਹਾਲਾਂਕਿ, ਕੁਝ ਸਾਲਾਂ ਵਿੱਚ, 2000 ਰੁਪਏ ਦੇ ਨੋਟਾਂ ਦਾ ਰੁਝਾਨ ਘੱਟ ਗਿਆ ਅਤੇ ਜ਼ਿਆਦਾਤਰ ਏਟੀਐਮ ਤੋਂ ਇਹ ਨੋਟ ਗਾਇਬ ਹੋ ਗਏ। ਹੁਣ ਰਿਜ਼ਰਵ ਬੈਂਕ ਨੇ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਬਲਵੀਰ ਵਿਰਦੀ ‘ਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ, GST ‘ਚ ਵੀ ਕੀਤਾ ਘਪਲਾ
ਰਿਜ਼ਰਵ ਬੈਂਕ ਮੁਤਾਬਕ ਵਿੱਤੀ ਸਾਲ 2018-19 ‘ਚ 2000 ਰੁਪਏ ਦੇ ਬੈਂਕ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ। ਲਗਭਗ 89 ਫੀਸਦੀ 2000 ਰੁਪਏ ਮੁੱਲ ਦੇ ਬੈਂਕ ਨੋਟ ਮਾਰਚ 2017 ਤੋਂ ਪਹਿਲਾਂ ਜਾਰੀ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: