ਆਦਮਪੁਰ ਦੇ ਪਿੰਡ ਧੋਗੜੀ ਦੇ ਉਦਯੋਗਿਕ ਖੇਤਰ ਵਿਚ ਇਕ ਪੁਰਾਣੀ ਫੈਕਟਰੀ ਤੋਂ ਗਊਮਾਸ ਖਾੜੀ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਗਊ ਰੱਖਿਆ ਦਲ ਨਾਲ ਮਿਲ ਕੇ ਪੁਲਿਸ ਨੇ ਐਤਵਾਰ ਨੂੰ ਫੈਕਟਰੀ ਵਿਚ ਛਾਪੇਮਾਰੀ ਕਰਕੇ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 25 ਕੁਇੰਟਲ ਪੈਕੇਟਬੰਦ ਗਊਮਾਸ ਬਰਾਮਦ ਕੀਤਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਹੁਣ ਤੱਕ 200 ਕੁਇੰਟਲ ਗਊਮਾਸ ਨਿਰਯਾਤ ਕਰ ਚੁੱਕੇ ਸਨ। ਇਸ ਲਈ ਉਨ੍ਹਾਂ ਨੇ ਫੈਕਟਰੀ ਨੂੰ ਹੀ ਕੋਲਡ ਸਟੋਰ ਬਣਾ ਕੇ ਰੱਖਿਆ ਸੀ।
ਮਾਸ ਸਪਲਾਈ ਕਰਨ ਲਈ ਰੈਫਰੀਜਰੇਟਰ ਵਾਲੀ ਵੈਨ ਦੂਜੇ ਸੂਬਿਆਂ ਤੱਕ ਭੇਜੀ ਜਾਂਦੀ ਸੀ। ਰਸਤੇ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਸਪਲਾਈ ਵੈਨ ਦੇ ਨਾਲ ਮੱਥੇ ‘ਤੇ ਤਿਲਕ ਲੱਗਾ ਤੇ ਗਲੇ ਵਿਚ ਭਗਵਾ ਗਮਛਾ ਪਾ ਕੇ ਵਿਅਕਤੀ ਨੂੰ ਭੇਜਿਆ ਜਾਂਦਾ ਸੀ। ਫੈਕਟਰੀ ਦਾ ਮਾਲਕ ਫਰਾਰ ਹੈ ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਨੇਹਾ ਟੋਕਾ ਨਾਂ ਦੀ ਫੈਕਟਰੀ ਵਿਚ ਇਹ ਕੰਮ ਲਗਭਗ ਇਕ ਸਾਲ ਤੋਂ ਚੱਲ ਰਿਹਾ ਸੀ।
ਮੁਲਜ਼ਮ ਪੂਰੇ ਸੂਬੇ ਤੋਂ ਗਊਆਂ ਨੂੰ ਚੁੱਕ ਕੇ ਇਥੇ ਲਿਆਉਂਦੇ ਸਨ। ਇਹ ਗਊਮਾਸ ਦੀ ਗੱਡੀ ਵਿਚ ਰੱਖਣ ਦੇ ਬਾਅਦ ਉਪਰ ਤੋਂ ਸਬਜ਼ੀਆਂ ਪਾ ਦਿੰਦੇ ਸਨ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਗ੍ਰਿਫਤਾਰ ਕੀਤੇ ਗਏ 10 ਮੁਲਜ਼ਮ ਬੰਗਾਲ ਦੇ ਹਨ। ਮੁੱਖ ਸਰਗਣਾ ਇਮਰਾਨ ਕੁਰੈਸ਼ੀ, ਪ੍ਰਵੇਸ਼ ਕੁਰੈਸ਼ੀ ਤੇ ਆਜਮ ਕੁਰੈਸ਼ੀ ਉਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਸ਼ਾਸਤਰੀ ਨਗਰ ਦੇ ਸੈਕਟਰ ਦੋ ਵਿਚ ਰਹਿੰਦੇ ਹਨ।
ਇਹ ਵੀ ਪੜ੍ਹੋ : ਤੁਹਾਡੀ ਦਵਾਈ ਅਸਲੀ ਹੈ ਜਾਂ ਨਕਲੀ? ਹੁਣ QR ਕੋਡ ਤੋਂ ਪੁੱਛੋ…ਮਿਲੇਗੀ ਪੂਰੀ ਜਾਣਕਾਰੀ
ਇਨ੍ਹਾਂ ਦਾ ਪਿਤਾ ਬਬਲੂ ਕੁਰੈਸ਼ੀ ਵੀ ਨਾਜਾਇਜ਼ ਤਰੀਕੇ ਨਾਲ ਗਊਮਾਸ ਵੇਚਦਾ ਹੈ। ਬਿਹਰ ਵਿਚ ਵੀ ਇਕ ਸਾਲ ਪਹਿਲਾਂ ਦਰਜ ਹੋਇਆ ਪਰਚਾ ਬਿਹਾਰ ਦੇ ਗਯਾ ਵਿਚ ਬਬਲੂ ਕੁਰੈਸ਼ੀ ਤੇ ਉਸ ਦੇ ਦੋ ਮੁੰਡਿਆਂ ਇਮਰਾਨ ਕੁਰੈਸ਼ੀ ਤੇ ਆਜਮ ਕੁਰੈਸ਼ੀ ‘ਤੇ 7 ਅਗਸਤ 2022 ਨੂੰ ਗਊ ਹੱਤਿਆ ਦਾ ਮਾਮਲਾ ਦਰਜ ਸੀ। ਉਹ ਬਿਹਾਰ ਵਿਚ ਫੈਕਟਰੀ ਕਿਰਾਏ ‘ਤੇ ਲੈ ਕੇ ਗੈਰ-ਕਾਨੂੰਨੀ ਸਟਾਲਰ ਹਾਊਸ ਚਲਾ ਰਹੇ ਸਨ। ਬਿਹਾਰ ਵਿਚ ਫੈਕਟਰੀ ਬੰਦ ਹੋਣ ਦੇ ਬਾਅਦ ਮੁਲਜ਼ਮ ਪੰਜਾਬ ਭੱਜ ਆਏ ਤੇ ਇਥੇ ਇਹ ਧੰਦਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: