ਭੰਗ ਦਾ ਨਾਂ ਸੁਣਦੇ ਹੀ ਦਿਮਾਗ਼ ਵਿੱਚ ਨਸ਼ੇ ਵਿੱਚ ਝੂਮਦੇ ਲੋਕਾਂ ਦਾ ਅਕਸ ਬਣਨ ਲੱਗਦਾ ਹੈ ਪਰ ਜੰਗਲਾਂ ਵਿੱਚ ਖੂਬ ਮਿਲਣ ਵਾਲਾ ਇਹ ਪੌਦਾ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਵਿੱਚ ਇੱਕ ਰਾਮਬਾਣ ਸਾਬਤ ਹੋ ਸਕਦਾ ਹੈ।
ਜਰਨਲ ਆਫ਼ ਨੈਚੁਰਲ ਪ੍ਰੋਡਕਟਸ ਵਿੱਚ ਪ੍ਰਕਾਸ਼ਿਤ ਇੱਕ ਨਵੀਂ ਰਿਸਰਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨਾਬਿਸ ਸੈਟਿਵਾ ਨਾਂ ਦੇ ਭੰਗ ਦੇ ਪੌਦੇ ਵਿੱਚ ਕੁਝ ਅਜਿਹੇ ਕੰਪਾਊਂਡ ਹੁੰਦੇ ਹਨ, ਜਿਨ੍ਹਾਂ ਦੀ ਮਦਦ ਨਾਲ ਵਾਇਰਸ ਨੂੰ ਸਰੀਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਲੈਥਬ੍ਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੀ ਇਸ ਵਿਸ਼ੇ ‘ਤੇ ਖੋਜ ਕੀਤੀ ਸੀ।
ਭੰਗ ਅਤੇ ਕੋਰੋਨਵਾਇਰਸ ਵਿਚਕਾਰ ਸਬੰਧ ਨੂੰ ਸਮਝਣ ਲਈ ਅਮੇਰਿਕਾ ਦੇ ਓਰੇਗਨ ਸਟੇਟ ਦੇ ਗਲੋਬਲ ਹੈਂਪ ਇਨੋਵੇਸ਼ਨ ਸੈਂਟਰ, ਕਾਲਜ ਆਫ਼ ਫਾਰਮੇਸੀ ਅਤੇ ਲਿਨੁਸ ਪੌਲਿੰਗ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਖੋਜ ‘ਤੇ ਇਕੱਠੇ ਕੰਮ ਕੀਤਾ ਹੈ।
ਖੋਜ ਵਿੱਚ ਭੰਗ ਦੇ ਬੂਟੇ ਵਿੱਚ ਪਾਏ ਜਾਣ ਵਾਲੇ ਦੋ ਮਿਸ਼ਰਣਾਂ, ਕੈਨਾਬੀਜੇਰੋਲਿਕ ਐਸਿਡ (ਸੀਬੀਜੀਏ) ਅਤੇ ਕੈਨਾਬੀਡਿਓਲਿਕ ਐਸਿਡ (ਸੀਬੀਡੀਏ) ਦਾ ਅਧਿਐਨ ਕੀਤਾ ਗਿਆ। ਵਿਗਿਆਨੀਆਂ ਨੇ ਪਾਇਆ ਕਿ ਇਹ ਮਿਸ਼ਰਣ ਕੋਰੋਨਾ ਵਾਇਰਸ (SARS-CoV-2) ਦੇ ਸਪਾਈਕ ਪ੍ਰੋਟੀਨ ਨਾਲ ਜੁੜਣ ਦੇ ਸਮਰੱਥ ਹੈ। ਇੱਥੇ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਵਾਇਰਸ ਦਾ ਇਹ ਸਪਾਈਕ ਪ੍ਰੋਟੀਨ ਮਨੁੱਖੀ ਸਰੀਰ ਵਿੱਚ ਦਾਖਲ ਹੁੰਦਾ ਹੈ ਅਤੇ ਉਨ੍ਹਾਂ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਵਿਗਿਆਨੀਆਂ ਮੁਤਾਬਕ ਜੇ ਅਸੀਂ ਪਹਿਲਾਂ ਹੀ ਇਸ ਸਪਾਈਕ ਪ੍ਰੋਟੀਨ ਨੂੰ ਭੰਗ ਵਿੱਚ ਪਾਏ ਜਾਣ ਵਾਲੇ ਮਿਸ਼ਰਣ ਨਾਲ ਜੋੜਦੇ ਹਾਂ ਤਾਂ ਇਹ ਸਾਡੇ ਸਰੀਰ ਵਿੱਚ ਸੰਕਰਮਣ ਪੈਦਾ ਨਹੀਂ ਕਰ ਸਕੇਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਵਿਗਿਆਨੀਆਂ ਦਾ ਕਹਿਣਾ ਹੈ ਕਿ ਭੰਗ ਦੇ ਮਿਸ਼ਰਣ ਜੋ ਵਾਇਰਸ ਨਾਲ ਲੜਨ ਵਿਚ ਅਸਰਦਾਰ ਹਨ, ਉਹ ਸਾਇਕੋਐਕਟਿਵ ਨਹੀਂ ਹਨ। ਸਿੱਧੇ ਸ਼ਬਦਾਂ ਵਿਚ ਇਨ੍ਹਾਂ ਦੀ ਵਰਤੋਂ ਨਾਲ ਸਾਡਾ ਮਨ ਨਸ਼ੇ ਦਾ ਸ਼ਿਕਾਰ ਹੋ ਕੇ ਕਾਬੂ ਨਹੀਂ ਗੁਆਉਂਦਾ। ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਭੰਗ ਦੇ ਇਹ ਮਿਸ਼ਰਣ ਬ੍ਰਿਟੇਨ ਵਿੱਚ ਪਾਏ ਜਾਣ ਵਾਲੇ ਕੋਰੋਨਾ ਦੇ ਅਲਫ਼ਾ ਵੇਰੀਐਂਟ ਅਤੇ ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਬੀਟਾ ਵੇਰੀਐਂਟ ਦੇ ਵਿਰੁੱਧ ਬਰਾਬਰ ਤੌਰ ‘ਤੇ ਅਸਰਦਾਰ ਹਨ।
ਭੰਗ ਵਿੱਚ ਮੌਜੂਦ ਐਸਿਡ ਸਾਡੇ ਸਰੀਰ ਨੂੰ ਚੰਗੀ ਸੁਰੱਖਿਆ ਦਿੰਦੇ ਹਨ। ਇਸ ਲਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਦੀ ਵਰਤੋਂ ਟੀਕੇ ਬਣਾਉਣ ਅਤੇ ਕੋਰੋਨਾ ਵਾਇਰਸ ਨੂੰ ਟਾਰਗੇਟ ਕਰਨ ਲਈ ਐਂਟੀਬਾਡੀਜ਼ ਵਿਕਸਿਤ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਭੰਗ ਦੇ ਇਹ ਮਿਸ਼ਰਣ ਓਰਲੀ (ਮੂੰਹ ਰਾਹੀਂ) ਵੀ ਲਏ ਜਾ ਸਕਦੇ ਹਨ। ਹਾਲਾਂਕਿ ਇਸਦੀ ਵਰਤੋਂ ਦੀ ਅਜੇ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ।
ਫਿਲਹਾਲ ਭੰਗ ਦੇ ਪੌਦੇ ਵਿੱਚ ਪਾਏ ਜਾਣ ਵਾਲੇ ਮਿਸ਼ਰਣ ਫਾਈਬਰ ਅਤੇ ਜਾਨਵਰਾਂ ਦੇ ਭੋਜਨ ਦਾ ਇੱਕ ਸਰੋਤ ਹਨ। ਇਨ੍ਹਾਂ ਨੂੰ ਆਮ ਤੌਰ ‘ਤੇ ਕਾਸਮੈਟਿਕਸ, ਬਾਡੀ ਲੋਸ਼ਨ ਅਤੇ ਡਾਇਟਰੀ ਸਪਲੀਮੈਂਟ ਬਣਾਉਣ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।