ਉਤਰਾਖੰਡ ਦੇ ਗੰਗੋਤਰੀ ਨੈਸ਼ਨਲ ਹਾਈਵੇ ‘ਤੇ ਗੰਗਨਾਨੀ ਕੋਲ ਐਤਵਾਰ ਸ਼ਾਮ ਨੂੰ ਇਕ ਬੱਸ ਖੱਡ ਵਿਚ ਡਿੱਗ ਗਈ। ਹਾਦਸੇ ਵਿਚ 6 ਲੋਕਾਂ ਦੀ ਮੌ.ਤ ਹੋ ਗਈ। 27 ਲੋਕਾਂ ਨੂੰ ਰੈਸਕਿਊ ਕਰਕੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਕ ਯਾਤਰੀ ਲਾਪਤਾ ਹੈ। ਬੱਸ ਵਿਚ 35 ਯਾਤਰੀ ਸਵਾਰ ਸਨ।
ਉਤਰਾਕਾਸ਼ੀ ਦੇ ਡੀਐੱਮ ਤੇ ਐੱਸਪੀ ਨੇ ਦੱਸਿਆ ਕਿ ਬੱਸ ਨੰਬਰ UK07PA-8585 100 ਮੀਟਰ ਡੂੰਘੀ ਖੱਡ ਵਿਚ ਡਿੱਗੀ ਹੈ। ਰੈਸਕਿਊ ਆਪ੍ਰੇਸ਼ਨ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਬੱਸ ਵਿਚ ਗੁਜਰਾਤ ਦੇ ਲੋਕ ਸਵਾਰ ਸਨ।ਇਹ ਗੰਗੋਤਰੀ ਧਾਮ ਦੀ ਯਾਤਰਾ ਕਰਕੇ ਪਰਤ ਰਹੇ ਸਨ। ਗੰਗਨਾਨੀ ਕੋਲ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ। ਇਸ ਨਾਲ ਬੱਸ ਕ੍ਰੈਸ਼ ਬੈਰੀਅਰ ਨੂੰ ਤੋੜਦੇ ਹੋਏ 100 ਮੀਟਰ ਡੂੰਘੀ ਖੱਡ ਵਿਚ ਡਿੱਗਣ ਦੇ ਬਾਅਦ ਦਰੱਖਤਾਂ ਵਿਚ ਜਾ ਕੇ ਅਟਕ ਗਈ।
ਇਹ ਵੀ ਪੜ੍ਹੋ : ਮੋਗਾ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌ.ਤ
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰਕੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਲਿਖਿਆ ਕਿ ਹਾਦਸੇ ਵਿਚ ਕੁਝ ਲੋਕਾਂ ਦੀ ਜਾਨ ਜਾਣ ਅਤੇ ਕੁਝ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਰੈਸਕਿਊ ਆਪ੍ਰੇਸ਼ਨ ਚੱਲ ਰਿਹਾ ਹੈ। ਪ੍ਰਮਾਤਮਾ ਹਾਦਸੇ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਸਾਰੇ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: