ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਨਵੇਂ ਸਿਖਰਾਂ ‘ਤੇ ਪਹੁੰਚੀਆਂ ਹਨ। ਪਿੱਛਲੇ ਦਿਨ ਕੀਮਤਾਂ ਸਥਿਰ ਰਹਿਣ ਤੋਂ ਬਾਅਦ ਫਿਰ ਵਧੀਆਂ ਹਨ। ਰਾਜਧਾਨੀ ਚੰਡੀਗੜ੍ਹ ਵਿੱਚ ਪੈਟ੍ਰੋਲ ਦੀ ਕੀਮਤ 98.08 ਰੁਪਏ ਪਹੁੰਚ ਗਈ ਹੈ ਅਤੇ ਡੀਜਲ ਦੀ ਕੀਮਤ 89.90 ਰੁਪਏ ਹੋ ਗਈ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਪਟਿਆਲੇ ਅਤੇ ਲੁਧਿਆਣੇ ਵਿੱਚ ਪੈਟਰੋਲ ਦੀ ਕੀਮਤ 103.65 ਰੁਪਏ ਹੈ ਅਤੇ ਡੀਜ਼ਲ ਦੀ 92.88 ਰੁਪਏ ਹੈ। ਜਲੰਧਰ ਵਿੱਚ ਪੈਟਰੋਲ ਦੀ ਕੀਮਤ 102.97 ਰੁਪਏ ਅਤੇ ਡੀਜ਼ਲ ਦੀ ਕੀਮਤ 92.27 ਹੋ ਗਈ ਹੈ। ਮੋਹਾਲੀ ਵਿੱਚ ਪੈਟ੍ਰੋਲ ਦੀ ਕੀਮਤ 104.08 ਰੁਪਏ ਅਤੇ ਡੀਜ਼ਲ ਦੀ ਕੀਮਤ 93.28 ਰੁਪਏ ‘ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪੈਟ੍ਰੋਲ 103.71 ਰੁਪਏ ਹੋ ਗਿਆ ਹੈ ਅਤੇ ਡੀਜ਼ਲ ਵਿੱਚ 92.95 ਰੁਪਏ ਵਾਧਾ ਹੋਇਆ ਹੈ।
ਦੇਖੋ ਵੀਡੀਓ : ਥੋੜ੍ਹੀ ਦੇਰ ਬਾਰਿਸ਼ ਤੇ ਸਮਾਰਟ ਸਿਟੀ ਲੁਧਿਆਣਾ ਦਾ ਹਾਲ ਦੇਖ ਲਓ, ਪਤਾ ਨਹੀਂ ਕਿੱਥੇ ਹੈ ਮੇਅਰ ਤੇ ਕੌਂਸਲਰ