ਇੰਡੋਨੇਸ਼ੀਆ ‘ਚ ਇਕ ਜੋੜੇ ਨੂੰ ਇੱਕ-ਦੂਜੇ ਨੂੰ ਚੁੰਮਦੇ ਹੋਏ (ਕਿਸ ਕਰਦੇ) ਫੜਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਨਤਕ ਤੌਰ ‘ਤੇ ਕੋੜੇ ਮਾਰੇ ਗਏ। ਇਹ ਜੋੜੇ ਇੱਕ ਕਾਰ ਦੇ ਅੰਦਰ ਇੱਕ ਦੂਜੇ ਨੂੰ ਕਿਸ ਕਰ ਰਹੇ ਸਨ, ਜਦੋਂ ਸੁਰੱਖਿਆ ਅਧਿਕਾਰੀ ਉੱਥੇ ਪਹੁੰਚ ਗਏ। ਇੰਡੋਨੇਸ਼ੀਆ ‘ਚ ਇਸ ਜੋੜੇ ਨੂੰ ਇਸ ਲਈ ਸਜ਼ਾ ਦਿੱਤੀ ਗਈ ਕਿਉਂਕਿ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਦੋਵਾਂ ਨੂੰ ਜਨਤਕ ਤੌਰ ‘ਤੇ 21 ਵਾਰ ਕੋੜੇ ਮਾਰੇ ਗਏ ਸਨ। ਇਹ ਪੂਰੀ ਘਟਨਾ ਸੁਮਾਤਰਾ ਟਾਪੂ ‘ਤੇ ਵਾਪਰੀ। ਸਿਰਫ਼ ਜੋੜੇ ਦੇ ਕੋਡ ਨਾਮ ਦਿੱਤੇ ਗਏ ਹਨ, ਜਿਸ ਵਿੱਚ ਆਰ.ਓ. ਔਰਤ ਹੈ, ਜਿਸਦੀ ਉਮਰ 23 ਸਾਲ ਹੈ, ਜਦੋਂ ਕਿ ਪੁਰਸ਼ ਦਾ ਨਾਮ ਐਮ, ਜਿਸ ਦੀ ਉਮਰ 24 ਸਾਲ ਹੈ।
ਦਰਅਸਲ, ਇੰਡੋਨੇਸ਼ੀਆ ਵਿੱਚ ਆਚੇ ਨਾਮ ਦਾ ਇੱਕ ਸੂਬਾ ਹੈ, ਜਿੱਥੇ ਸ਼ਰੀਆ ਕਾਨੂੰਨ ਲਾਗੂ ਹੈ। ਇਸ ਜੋੜੇ ਨੂੰ ਇਸ ਸੂਬੇ ਵਿੱਚ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ ਸੀ। ਕੋੜੇ ਮਾਰਨ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਔਰਤ ਕੋੜੇ ਖਾਂਦੇ-ਖਾਂਦੇ ਦਰਦ ਨਾਲ ਕੁਰਲਾਉਂਦੀ ਹੋਈ ਜ਼ਮੀਨ ‘ਤੇ ਬੇਹੋਸ਼ ਹੋ ਗਈ। ਇਸ ਦੌਰਾਨ ਭੀੜ ਚੁੱਪਚਾਪ ਸਾਰਾ ਨਜ਼ਾਰਾ ਦੇਖਦੀ ਰਹੀ। ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਪੁਲਿਸ ਅਧਿਕਾਰੀ ਮਾਈਕਰੋਫੋਨ ਰਾਹੀਂ ਆਬਜ਼ਰਵਰ ਨੂੰ ਗਾਈਡ ਕਰਦੇ ਹੋਏ ਦੇਖੇ ਜਾ ਸਕਦੇ ਹਨ। ਜੋੜੇ ਨੂੰ ਵੱਖ-ਵੱਖ ਕਮਰਿਆਂ ਵਿੱਚ ਸਜ਼ਾ ਦਿੱਤੀ ਗਈ।
ਪਹਿਲਾਂ ਜੋੜੇ ਨੂੰ 25 ਵਾਰ ਕੋਰੜੇ ਮਾਰੇ ਜਾਣੇ ਸਨ, ਪਰ ਫਿਰ ਇਸ ਨੂੰ ਘਟਾ ਦਿੱਤਾ ਗਿਆ। ਬਾਂਦਾ ਆਚੇ ਪ੍ਰੌਸੀਕਿਊਟਰ ਆਫਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਸੈਕਸ਼ਨ ਦੀ ਮੁਖੀ ਇੰਸਾਵਤੀ ਦਾ ਕਹਿਣਾ ਹੈ ਕਿ ਜੋੜੇ ਨੇ ਜਿਨਾਇਤ ਕਾਨੂੰਨ (ਇਸਲਾਮਿਕ ਅਪਰਾਧਿਕ ਕਾਨੂੰਨ) ਨਾਲ ਸਬੰਧਤ ਕਾਨੂੰਨ ਦੀ ਉਲੰਘਣਾ ਕੀਤੀ ਹੈ। ਦੋਵਾਂ ਨੇ ਅਜਿਹਾ ਜਾਣਬੁੱਝ ਕੇ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਸਜ਼ਾ ਮਿਲੀ।
ਇਹ ਵੀ ਪੜ੍ਹੋ : ਠੱਗ ਟਰੈਵਲ ਏਜੰਟਾਂ ‘ਤੇ ਸ਼ਿਕੰਜਾ ਕਸੇਗੀ ਮਾਨ ਸਰਕਾਰ, ਇਮੀਗ੍ਰੇਸ਼ਨ ਏਜੰਸੀਆਂ ਦੀ ਜਾਂਚ ਦੇ ਹੁਕਮ
ਦਰਅਸਲ, ਇਹ ਪ੍ਰੇਮੀ ਜੋੜਾ ਬਾਂਦਾ ਆਚੇ ਸ਼ਹਿਰ ਦੇ ਉਲੇ ਲੀ ਹਾਰਬਰ ਇਲਾਕੇ ਦੇ ਇੱਕ ਪਾਰਕ ਦੇ ਅੰਦਰ ਸੀ। ਇਸ ਦੌਰਾਨ ਦੋਵੇਂ ਕਾਫੀ ਨੇੜੇ ਆ ਗਏ ਅਤੇ ਫਿਰ ਇਕ ਦੂਜੇ ਨੂੰ ਕਿਸ ਕਰਨ ਲੱਗੇ। ਇਸ ਦੌਰਾਨ ਪੁਲਿਸ ਨੂੰ ਇਸ ਬਾਰੇ ਭਿਣਕ ਲੱਗ ਗਈ ਪਰ ਫਿਰ ਇਕ ਅਧਿਕਾਰੀ ਉਥੇ ਪਹੁੰਚ ਗਿਆ ਅਤੇ ਉਸ ਨੇ ਖੁਦ ਦੋਵਾਂ ਨੂੰ ਨਿਯਮਾਂ ਦੀ ਉਲੰਘਣਾ ਕਰਦੇ ਦੇਖਿਆ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇੰਡੋਨੇਸ਼ੀਆ ਇੱਕ ਮੁੱਖ ਤੌਰ ‘ਤੇ ਮੁਸਲਿਮ ਦੇਸ਼ ਹੈ, ਜਿੱਥੇ 90 ਪ੍ਰਤੀਸ਼ਤ ਅਬਾਦੀ ਇਸਲਾਮ ਨੂੰ ਮੰਨਦੀ ਹੈ। ਹਾਲਾਂਕਿ, ਪੂਰੇ ਦੇਸ਼ ਵਿੱਚ ਇਸਲਾਮਿਕ ਕਾਨੂੰਨ ਲਾਗੂ ਨਹੀਂ ਹੈ, ਪਰ ਦੇਸ਼ ਦੇ 34 ਸੂਬਿਆਂ ਵਿੱਚੋਂ ਸਿਰਫ ਇੱਕ ਆਚੇ ਵਿੱਚ ਇਸਲਾਮੀ ਕਾਨੂੰਨ ਹੈ। ਆਚੇ ਵਿੱਚ ਵੱਖਵਾਦੀ ਅੰਦੋਲਨ ਦੀ ਮੰਗ ਵਧਦੀ ਜਾ ਰਹੀ ਸੀ, ਜਿਸ ਤੋਂ ਬਾਅਦ 2005 ਵਿੱਚ ਇੱਕ ਨਿਯਮ ਦੇ ਤਹਿਤ ਇੱਥੇ ਸ਼ਰੀਆ ਕਾਨੂੰਨ ਲਾਗੂ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: