ਅੰਮ੍ਰਿਤਸਰ ‘ਚ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮਠਿਆਈ ਦੇਣ ਦੇ ਬਹਾਨੇ ਘਰ ‘ਚ ਦਾਖਲ ਹੋਏ ਗੁਆਂਢੀ ਨੇ ਪੰਜ ਸਾਲਾਂ ਬੱਚੇ ਦੇ ਸਾਹਮਣੇ ਚਾਕੂ ਨਾਲ ਉਸ ਦੀ ਮਾਂ ਦਾ ਗਲਾ ਵੱਢ ਦਿੱਤਾ। ਇਹ ਦੇਖ ਕੇ ਬੱਚਾ ਭੱਜ ਕੇ ਗੁਆਂਢੀਆਂ ਦੇ ਘਰ ਗਿਆ ਅਤੇ ਉਨ੍ਹਾਂ ਨੂੰ ਇਹ ਘਟਨਾ ਦੱਸੀ।
ਲੋਕਾਂ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਔਰਤ ਨੂੰ ਜ਼ਖਮੀ ਹਾਲਤ ‘ਚ ਨੇੜਲੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਸੂਤਰਾਂ ਮੁਤਾਬਕ ਉਕਤ ਔਰਤ ਦਾ ਗਲਾ ਵੱਢਣ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਉਕਤ ਹਥਿਆਰ ਨਾਲ ਖੁਦ ਨੂੰ ਗੰਭੀਰ ਜ਼ਖਮੀ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਮੌਕੇ ’ਤੇ ਪੁੱਜੇ ਥਾਣਾ ਸਦਰ ਦੇ ਇੰਚਾਰਜ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਇਰਾਦਾ-ਏ-ਕਤਲ ਦਾ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਰਾਮਤੀਰਥ ਰੋਡ ’ਤੇ ਬਾਬਾ ਦਰਸ਼ਨ ਸਿੰਘ ਕਾਲੋਨੀ ਵਾਸੀ ਸੰਦੀਪ ਸਿੰਘ ਸੋਨੂੰ ਨੇ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ। ਬੀਤੀ ਰਾਤ ਉਹ ਦੁੱਧ ਲੈਣ ਗਿਆ ਸੀ। ਘਰ ਵਿੱਚ ਉਸ ਦੀ ਪਤਨੀ ਨਿਰਮਲਜੀਤ ਕੌਰ ਉਰਫ਼ ਜੋਤੀ ਅਤੇ ਉਸ ਦਾ ਪੰਜ ਸਾਲਾ ਪੁੱਤਰ ਸ਼ਰਨਜੋਤ ਸਿੰਘ ਸਨ।
ਆਪਣੇ ਘਰ ਨੇੜੇ ਕਿਰਾਏ ’ਤੇ ਰਹਿ ਰਹੇ ਕੁਲਜੀਤ ਸਿੰਘ ਨੇ ਹਾਲ ਹੀ ਵਿੱਚ ਨੇੜੇ ਇੱਕ ਪਲਾਟ ਲਿਆ ਸੀ, ਜਿਸ ਸਬੰਧੀ ਬੀਤੀ ਰਾਤ ਮੁਲਜ਼ਮ ਘਰੋਂ ਮਠਿਆਈ ਦਾ ਡੱਬਾ ਦੇਣ ਆਇਆ ਸੀ ਪਰ ਉਸ ਦੀ ਪਤਨੀ ਨੇ ਉਸ ਨੂੰ ਵਾਪਸ ਭੇਜ ਦਿੱਤਾ।
ਇਹ ਵੀ ਪੜ੍ਹੋ : ‘BJP ਤੋਂ ਪੈਸੇ ਲਓ ਤੇ ਕੰਮ ‘ਆਪ’ ਲਈ ਕਰੋ’, ਗੁਜਰਾਤ ‘ਚ ਵਰਕਰਾਂ ਨੂੰ ਬੋਲੇ ਕੇਜਰੀਵਾਲ
ਕੁਝ ਸਮੇਂ ਬਾਅਦ ਮੁਲਜ਼ਮ ਫਿਰ ਆਇਆ ਅਤੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਗਲਾ ਵੱਢ ਦਿੱਤਾ। ਮੁਲਜ਼ਮ ਨੇ ਉਸ ਦੇ ਪੁੱਤਰ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਪੁੱਤਰ ਭੱਜ ਕੇ ਗੁਆਂਢੀਆਂ ਦੇ ਘਰ ਜਾ ਕੇ ਸਾਰੀ ਗੱਲ ਦੱਸੀ। ਗੁਆਂਢੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਫਰਾਰ ਹੋ ਗਿਆ। ਥਾਣਾ ਸਦਰ ਦੇ ਇੰਚਾਰਜ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਸੂਤਰਾਂ ਮੁਤਾਬਕ ਮੁਲਜ਼ਮ ਕੁਲਜੀਤ ਸਿੰਘ ਨੇ ਆਪਣੇ ਗੁਆਂਢ ਦੀ ਰਹਿਣ ਵਾਲੀ ਨਿਰਮਲਜੀਤ ਕੌਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਉਸੇ ਹਥਿਆਰ ਨਾਲ ਜ਼ਖ਼ਮੀ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੂੰ ਵੀ ਜ਼ਖਮੀ ਹਾਲਤ ‘ਚ ਇਲਾਕੇ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਲਾਕੇ ਦੇ ਸਾਰੇ ਹਸਪਤਾਲਾਂ ਅਤੇ ਨਰਸਿੰਗ ਹੋਮਾਂ ‘ਚ ਜਾ ਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।