ਬੀਤੀ ਰਾਤ ਇਕ ਲੜਕੇ ਦਾ ਕਤਲ ਹੋਇਆ। 10 ਤੋਂ 12 ਹਮਲਾਵਰਾਂ ਨੇ 16 ਸਾਲ ਦੇ ਨੌਜਵਾਨ ‘ਤੇ ਚਾਕੂਆਂ ਨਾਲ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਮਾਮਲਾ ਮੌਲੀ ਜਾਗਰਾਂ ਦੇ ਵਿਕਾਸ ਨਗਰ ਦਾ ਦੱਸਿਆ ਜਾ ਰਿਹਾ ਹੈ। ਹੱਤਿਆ ਦੇ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਹਮਲਾਵਰ ਸੌਰਭ ‘ਤੇ ਚਾਕੂਆਂ ਨਾਲ ਵਾਰ ਕਰਕੇ ਉੁਸ ਨੂੰ ਜ਼ਖਮੀ ਛੱਡ ਕੇ ਭੱਜ ਗਏ। ਪਾਰਕ ਵਿਚ ਘੁੰਮਣ ਗਏ ਇਕ ਸ਼ਖਸ ਨੇ ਉਸ ਨੂੰ ਦੇਖਿਆ ਤੇ ਪਰਿਵਾਰ ਵਾਲਿਆਂ ਨੂੰ ਦੱਸਿਆ। ਪਰਿਵਾਰ ਵਾਲੇ ਉਸ ਨੂੰ ਸੈਕਟਰ-32 ਸਰਕਾਰੀ ਹਸਪਤਾਲ ਵਿਚ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਮਲਾ ਆਪਸੀ ਰੰਜਿਸ਼ ਦਾ ਹੈ। ਮ੍ਰਿਤਕ ਦੇ ਘਰ ਕੋਲ ਪਾਰਕ ਵਿਚ ਰੋਜ਼ਾਨਾ ਕੁਝ ਨੌਜਵਾਨ ਆਕੇ ਬੈਠਦੇ ਸਨ ਤੇ ਗਾਲ੍ਹਾਂ ਕੱਢਦੇ ਸਨ, ਜਿਸ ਦਾ ਵਿਰੋਧ ਸੌਰਭ ਨੂੰ ਪਾਰਕ ਵਿਚ ਬੁਲਾਇਆ ਜਿਵੇਂ ਹੀ ਸੌਰਭ ਆਇਆ ਨੌਜਵਾਨਾਂ ਨੇ ਉਸ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ ਤੇ ਉਸ ਦੇ ਬਾਅਦ ਚਾਕੂਆਂ ਨਾਲ ਹਮਲਾ ਕੀਤਾ।
ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚ ਡੁੱਬੀਆਂ 3 ਔਰਤਾਂ ਦਾ ਨਹੀਂ ਮਿਲਿਆ ਸੁਰਾਗ, NDRF ਦਾ ਸਰਚ ਆਪਰੇਸ਼ਨ ਜਾਰੀ
ਦੱਸ ਦੇਈਏ ਕਿ ਵਾਰਦਾਤ ਦੇ ਬਾਅਦ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਵਿਚ ਵੀ ਹੜਕੰਪ ਮਚ ਗਿਆ। ਚੰਡੀਗ੍ਹ ਪੁਲਿਸ ਦੀ ਐੱਸਐੱਸਪੀ ਕੰਵਰਦੀਪ ਕੌਰ ਤੇ ਐੱਸਪੀ ਸਿਟੀ ਐਂਡ ਆਪ੍ਰੇਸ਼ਨ ਮ੍ਰਿਦੁਲ ਨੇ ਵੀ ਵਾਰਦਾਤ ਦੀ ਜਾਣਕਾਰੀ ਲਈ। ਹਮਲਾਵਰਾਂ ਨੂੰ ਜਲਦ ਤੋਂ ਜਲਦ ਫੜਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਦੇ ਬਾਅਦ ਮੌਲੀ ਜਾਗਰਾਂ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਤੋਂ ਪੁੱਛਗਿਛ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: