ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਹਫਤਾਵਾਰੀ ਕੀਮਤਾਂ ਵਿੱਚ ਗਿਰਾਵਟ ਆਈ ਹੈ। ਦੂਜੇ ਪਾਸੇ ਚਾਂਦੀ ਵੀ ਸਸਤੀ ਹੋਈ ਹੈ। ਇਸ ਕਾਰੋਬਾਰੀ ਹਫਤੇ ਵਿੱਚ ਸੋਨੇ ਦੀ ਕੀਮਤ ਵਿੱਚ 1133 ਰੁਪਏ ਪ੍ਰਤੀ ਗ੍ਰਾਮ ਦੀ ਕਮੀ ਦਰਜ ਕੀਤੀ ਗਈ ਹੈ, ਜਦਕਿ ਚਾਂਦੀ ਦੀ ਕੀਮਤ ਵਿੱਚ 867 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ।
IBJA ਦੀਆਂ ਰਿਪੋਰਟਾਂ ਮੁਤਾਬਕ ਇਸ ਕਾਰੋਬਾਰੀ ਹਫਤੇ ਦੀ ਸ਼ੁਰੂਆਤ ਵਿੱਚ 24 ਕੈਰੇਟ ਸੋਨੇ ਦਾ ਰੇਟ 53,595 ਸੀ, ਜੋ ਸ਼ੁੱਕਰਵਾਰ ਤੱਕ ਘਟ ਕੇ 52,462 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਦੂਜੇ ਪਾਸੇ 999 ਸ਼ੁੱਦਤਾ ਵਾਲੀ ਚਾਂਦੀ ਦੀ ਕੀਮਤ 70,580 ਤੋਂ ਘੱਟ ਕੇ 69,713 ਕਿਲੋਗ੍ਰਾਮ ਹੋ ਗਈ ਹੈ।
ਤੁਹਾਨੂੰ ਦੱਸ ਦੀਏ ਕਿ ਦੇਸ਼ ਦੀ ਸੋਨੇ ਦੀ ਦਰਾਮਦ ਚਾਲੂ ਮਾਲੀ ਵਰ੍ਹੇ ਦੇ ਪਹਿਲੇ 11 ਮਹੀਨੇ (ਅਪ੍ਰੈਲ-ਫਰਵਰੀ) ਵਿੱਚ 73 ਫੀਸਦੀ ਵਧ ਕੇ 45.1 ਅਰਬ ਡਾਲਰ ਪਹੁੰਚ ਗਿਆ ਹੈ। ਮੰਗ ਉੱਚੀ ਰਹਿਣ ਕਰਕੇ ਸੋਨੇ ਦੀ ਦਰਾਮਦ ਵਧੀ ਹੈ। ਇਸ ਤੋਂ ਪਿਛਲੇ ਮਾਲੀ ਵਰ੍ਹੇ ਦੀ ਬਰਾਮਦ ਮਿਆਦ ਵਿੱਚ ਸੋਨੇ ਦੀ ਦਰਾਮਦ 26.11 ਅਰਬ ਡਾਲਰ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: