ਪਟਿਆਲਾ ਵਿੱਚ ਵੀਰਵਾਰ ਨੂੰ ਦਿਨ-ਦਿਹਾੜੇ ਇੱਕ ਬਾਈਕ ਸਵਾਰ ਵੱਲੋਂ ਇੱਕ ਸਰਕਾਰੀ ਠੇਕੇਦਾਰ ਦੀ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਗਲਾ (55) ਵਾਸੀ ਸੁਨਾਮ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਦਰਸ਼ਨ ਸਿੰਗਲਾ ਦੀ ਨਾਭਾ ਰੋਡ ’ਤੇ ਸਥਿਤ ਯਾਦਵਿੰਦਰਾ ਐਨਕਲੇਵ ਇਲਾਕੇ ਦੀ ਮਾਰਕੀਟ ਵਿੱਚ SS ਸਰਵਿਸ ਪ੍ਰੋਵਾਈਡਰ ਨਾਂ ਦੀ ਕੰਪਨੀ ਹੈ। ਉਹ ਪੀ.ਆਰ.ਟੀ.ਸੀ. ਨੂੰ ਠੇਕੇ ‘ਤੇ ਮੁਲਾਜ਼ਮ ਮੁਹੱਈਆ ਕਰਵਾਉਂਦੇ ਸੀ। ਵੀਰਵਾਰ ਸਵੇਰੇ ਕਰੀਬ 9.40 ਵਜੇ ਠੇਕੇਦਾਰ ਆਪਣੇ ਪੁੱਤਰ ਨਾਲ ਕਾਰ ‘ਚ ਬੈਠ ਕੇ ਦਫਤਰ ਪਹੁੰਚਿਆ। ਜਿਵੇਂ ਹੀ ਉਹ ਕਾਰ ਤੋਂ ਹੇਠਾਂ ਉਤਰਿਆ ਤਾਂ ਇਕ ਬਾਈਕ ਸਵਾਰ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਪੰਜ ਗੋਲੀਆਂ ਲੱਗਣ ਨਾਲ ਠੇਕੇਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਇਹ ਮਾਮਲਾ ਕਿਸੇ ਪੁਰਾਣੀ ਦੁਸ਼ਮਣੀ ਜਾਂ ਲੈਣ-ਦੇਣ ਨਾਲ ਜੁੜਿਆ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਦਰਸ਼ਨ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਨੂੰ ਵੱਡਾ ਝਟਕਾ, ਮੋਦੀ ਸਰਕਾਰ ਵੱਲੋਂ RDF ਬੰਦ, ਭਾਜਪਾ ‘ਚ ਸ਼ਾਮਲ ਕਾਂਗਰਸੀਆਂ ‘ਤੇ ਵਰ੍ਹੇ CM ਮਾਨ
ਪਟਿਆਲਾ ਦੇ SSP ਵਰੁਣ ਸ਼ਰਮਾ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਅਸੀਂ ਇਲਾਕੇ ਦੇ ਸਾਰੇ ਸੀਸੀਟੀਵੀ ਫੁਟੇਜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਮੁਲਜ਼ਮਾਂ ਦਾ ਪਤਾ ਲਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: