ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਪਿੰਡ ਕਾਹਲਵਾਂ ਦੇ ਰਹਿਣ ਵਾਲੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਫੌਜੀ ਜਵਾਨ ਦੀ ਪਛਾਣ ਕਾਫਲ ਮਸੀਹ ਪੁੱਤਰ ਯਾਕੂਬ ਮਸੀਹ ਵਜੋਂ ਹੋਈ ਹੈ। ਕਾਫਲ ਮਸੀਹ ਕਰੀਬ 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਹੁਣ ਸਿੱਕਮ ਵਿੱਚ ਤਾਇਨਾਤ ਸੀ।
ਮ੍ਰਿਤਕ ਕਾਫ਼ਲ ਮਸੀਹ ਦੇ ਪਿਤਾ ਯਾਕੂਬ ਮਸੀਹ ਨੇ ਦੱਸਿਆ ਕਿ ਉਨ੍ਗਾਂ ਦਾ ਛੋਟਾ ਪੁੱਤਰ ਕਫ਼ਲ ਮਸੀਹ ਕਰੀਬ 20 ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਸਿੱਕਮ ਵਿੱਚ ਤਾਇਨਾਤ ਸੀ। ਦੇਰ ਸ਼ਾਮ ਉਨ੍ਹਾਂ ਨੂੰ ਸਿੱਕਮ ਆਰਮੀ ਯੂਨਿਟ ਦੇ ਇੱਕ ਹੌਲਦਾਰ ਦਾ ਫ਼ੋਨ ਆਇਆ, ਜਿਸ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਸੂਚਨਾ ਦਿੱਤੀ ਗਈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ 21 ਫਰਵਰੀ ਨੂੰ ਫੌਜੀ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਭੇਜ ਦਿੱਤੀ ਜਾਵੇਗੀ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਮ੍ਰਿਤਕ ਫੌਜੀ ਦੇ ਪਿਤਾ ਨੇ ਦੱਸਿਆ ਕਿ ਫੌਜੀ ਦੀ ਮ੍ਰਿਤਕ ਦੇਹ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਇਸ ਦੇ ਨਾਲ ਹੀ ਜਵਾਨ ਦੇ ਵੱਡੇ ਭਰਾ ਨੇ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਹੀ ਫੋਨ ਆਇਆ ਸੀ ਕਿ ਉਸ ਦੀ ਪੰਜਾਬ ਬਦਲੀ ਹੋ ਜਾਵੇਗੀ ਅਤੇ ਉਹ ਉਸ ਨੂੰ ਪੈਸੇ ਭੇਜੇਗਾ। ਕਹਿੰਦਾ ਸੀ ਕਿ ਤੂੰ ਆਪਣੀ ਦੁਕਾਨ ਵੱਡੀ ਕਕਰਵਾ ਲਈ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖਬਰ ਉਨ੍ਹਾਂ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ : Farmer Protest : ਕਿਸਾਨਾਂ ਨੇ ਫੁੱਟਪਾਥ ‘ਤੇ ਬੀਜ ਦਿੱਤੇ ਗੰਢੇ, ਕਹਿੰਦੇ- ‘ਹੱਕ ਲੈ ਕੇ ਜਾਵਾਂਗੇ ਨਹੀਂ ਤਾਂ ਇਥੇ ਹੀ ਬੈਠੇ ਹਾਂ’
ਜਵਾਨ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਪਰਿਵਾਰ ਨੇ ਫੌਜੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਫੌਜੀ ਦੀ ਮੌਤ ਦੇ ਕਾਰਨਾਂ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਉਸ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭੇਜਿਆ ਜਾਵੇ।