ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ ਦੇ ਆਖਰੀ ਮੁਕਾਬਲੇ ਵਿਚ ਵਿਵਾਦਿਤ ਤਰੀਕੇ ਨਾਲ ਆਊਟ ਦੇਣ ‘ਤੇ ਗੁੱਸਾ ਜ਼ਾਹਿਰ ਕੀਤਾ ਸੀ। ਹਰਮਨਪ੍ਰੀਤ ਇਸ ਮੁਕਾਬਲੇ ਵਿਚ ਗੁੱਸੇ ਵਿਚ ਆ ਕੇ ਸਟੰਪ ‘ਤੇ ਬੱਲਾ ਮਾਰਿਆ ਸੀ। ਹਰਮਨ ਇਥੇ ਹੀ ਨਹੀਂ ਰੁਕੀ, ਉਸ ਨੇ ਮੈਚ ਦੇ ਬਾਅਦ ਖਰਾਬ ਅੰਪਾਇਰਿੰਗ ਨੂੰ ਲੈ ਕੇ ਵਿਵਾਦਿਤ ਬਿਆਨ ਵੀ ਦਿੱਤਾ ਸੀ। ਹੁਣ ਹਰਮਨ ‘ਤੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਵੱਡੀ ਕਾਰਵਾਈ ਕਰਦੇ ਹੋਏ ਜੁਰਮਾਨਾ ਲਗਾਇਆ ਹੈ। ਹਰਮਨ ‘ਤੇ ਆਈਸੀਸੀ ਨੇ ਮੈਚ ਫੀਸ ਦਾ 75 ਫੀਸਦੀ ਜੁਰਮਾਨਾ ਲਗਾਇਆ ਹੈ ਤੇ ਨਾਲ ਹੀ ਉਨ੍ਹਾਂ ਦੇ ਦੋ ਅੰਕ ਵੀ ਘਟਾਏ ਗਏ ਹਨ।
ਹਰਮਨਪ੍ਰੀਤ ਕੌਰ ਬੰਗਲਾਦੇਸ਼ ਖਿਲਾਫ ਆਖਰੀ ਵਨਡੇ ਦੇ ਬਾਅਦ ਕਾਫੀ ਨਾਖੁਸ਼ ਨਜ਼ਰ ਆਈ। ਖਰਾਬ ਅੰਪਾਇਰਿੰਗ ਦਾ ਸ਼ਿਕਾਰ ਹਰਮਨਪ੍ਰੀਤ ਨੇ ਆਪਣਾ ਗੁੱਸਾ ਮੈਚ ਦੇ ਬਾਅਦ ਪ੍ਰੈਂਜੈਂਟੇਸ਼ਨ ਸੈਰੇਮਨੀ ਵਿਚ ਵੀ ਦਿਖਾਇਆ। ਹਰਮਨਪ੍ਰੀਤ ਕੌਰ ਨੇ ਕਿਹਾ ਕਿ ਅਗਲੀ ਵਾਰ ਬੰਗਲਾਦੇਸ਼ ਆਉਣ ਤੋਂ ਪਹਿਲਾਂ ਟੀਮ ਇਹ ਵੀ ਧਿਆਨ ਰੱਖੇਗੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਅੰਪਾਇਰਿੰਗ ਦਾ ਵੀ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਭਾਖੜਾ ਡੈਮ ਦਾ ਜਾਇਜ਼ਾ ਲੈਣ ਪਹੁੰਚੇ CM ਮਾਨ ਨੇ ਕਿਹਾ ਘਬਰਾਉਣ ਦੀ ਜ਼ਰੂਰਤ ਨਹੀਂ
ਹਰਮਨਪ੍ਰੀਤ ਕੌਰ ਦੇ ਬਿਆਨ ਅਤੇ ਉਨ੍ਹਾਂ ਵੱਲੋਂ ਦਿਖਾਏ ਗੁੱਸੇ ਦੇ ਬਾਅਦ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਉਨ੍ਹਾਂ ‘ਤੇ ਜੁਰਮਾਨਾ ਲਗਾ ਦਿੱਤਾ ਹੈ। ਆਈਸੀਸੀ ਇਸ ਦੇ ਇਲਾਵਾ ਹਰਮਨਪ੍ਰੀਤ ਕੌਰ ‘ਤੇ ਇਕ ਟੈਸਟ ਮੈਚ ਜਾਂ ਦੋ ਲਿਮਟਿਡ ਓਵਰਸ ਮੁਕਾਬਲੇ ਖੇਡਣ ‘ਤੇ ਪ੍ਰਤੀਬੰਧ ਲਗਾ ਸਕਦਾ ਹੈ। ਹਰਮਨਪ੍ਰੀਤ ‘ਤੇ ਜੇਕਰ ਬੈਨ ਲੱਗਦਾ ਹੈ ਤਾਂ ਇਹ ਉਨ੍ਹਾਂ ਲਈ ਵੱਡੀ ਸਜ਼ਾ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: