ਸੈਨ ਫਰਾਂਸਿਸਕੋ ‘ਚ ਬਣੇ ਟਵਿੱਟਰ ਦੇ ਦਫਤਰ ਦਾ ਕਿਰਾਇਆ ਨਾ ਦੇਣ ‘ਤੇ ਟਵਿਟਰ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਇਮਾਰਤ ਦੇ ਮਾਲਕ ਨੇ ਕਿਹਾ ਕਿ ਉਸਨੇ 16 ਦਸੰਬਰ ਨੂੰ ਹੀ ਮਸਕ ਨੂੰ ਦਫਤਰ ਦੇ ਕਿਰਾਏ ਸਬੰਧੀ ਚੇਤਾਵਨੀ ਦਿੱਤੀ ਸੀ ਕਿ ਹਾਰਟਫੋਰਡ ਇਮਾਰਤ ਦੀ 30ਵੀਂ ਮੰਜ਼ਿਲ ਦੀ ਲੀਜ਼ ਪੰਜ ਦਿਨਾਂ ਵਿੱਚ ਖਤਮ ਹੋ ਰਹੀ ਹੈ। ਜੇਕਰ ਕਿਰਾਇਆ ਅਦਾ ਨਾ ਕੀਤਾ ਗਿਆ ਤਾਂ ਉਸਨੂੰ ਡਿਫਾਲਟ ਘੋਸ਼ਿਤ ਕਰ ਦਿੱਤਾ ਜਾਵੇਗਾ। ਪਰ ਐਲੋਨ ਮਸਕ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਇਮਾਰਤ ਦੇ ਮਾਲਕ ਨੇ ਵੀਰਵਾਰ ਨੂੰ ਸੈਨ ਫਰਾਂਸਿਸਕੋ ਦੀ ਸਟੇਟ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ।
ਜਾਣਕਾਰੀ ਅਨੁਸਾਰ ਇਸ ਮਾਮਲੇ ਸਬੰਧੀ ਹੁਣ ਤੱਕ ਟਵਿੱਟਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਕੰਪਨੀ ਟਵਿਟਰ ਨੇ ਦੁਨੀਆ ਭਰ ਦੇ ਹੋਰ ਦਫਤਰਾਂ ਦਾ ਵੀ ਕਿਰਾਇਆ ਨਹੀਂ ਦਿੱਤਾ ਹੈ। ਇਸ ਦੇ ਨਾਲ ਹੀ ਮਸਕ ਦੇ ਟਵਿੱਟਰ ‘ਤੇ ਕਬਜ਼ਾ ਕਰਨ ਤੋਂ ਬਾਅਦ ਜਾਇਦਾਦ ਦੇ ਮਾਲਕਾਂ ਨੂੰ ਕਿਰਾਇਆ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਸਥਾਨ ਵਡਨਗਰ ‘ਚ ਹੋਈ ਹੀਰਾਬੇਨ ਦੀ ਸ਼ਰਧਾਂਜਲੀ ਸਭਾ, ਵੱਡੀ ਗਿਣਤੀ ‘ਚ ਪਹੁੰਚੇ ਲੋਕ
ਟਵਿੱਟਰ ਦੇ ਦਫਤਰ ਦੇ ਇਮਾਰਤ ਦੇ ਮਾਲਕ ਟਵਿੱਟਰ ਨੂੰ ਜਾਇਦਾਦ ਖਾਲੀ ਕਰਨ ਲਈ ਕਹਿ ਰਹੇ ਹਨ, ਪਰ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਇਸ ਦੇ ਨਾਲ ਹੀ ਕੁਝ ਮਾਮਲਿਆਂ ਵਿੱਚ, ਮਕਾਨ ਮਾਲਿਕ ਸਿਰਫ਼ ਟਵਿੱਟਰ ਨੂੰ ਲੀਜ਼ ਸਮਝੌਤੇ ਦੇ ਅਨੁਸਾਰ ਜਾਇਦਾਦ ਖ਼ਾਲੀ ਕਰਨ ਲਈ ਕਹਿ ਰਹੇ ਹਨ। ਉਹ ਟਵਿੱਟਰ ਤੋਂ ਬਕਾਇਆ ਕਿਰਾਇਆ ਵੀ ਨਹੀਂ ਮੰਗ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: