ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਮੰਗਲਵਾਰ (11 ਅਕਤੂਬਰ) ਨੂੰ ਉਨ੍ਹਾਂ ਲੋਕਾਂ ਨੂੰ ਆਪਣੇ ਦਸਤੇਵਾਜ਼ਾਂ ਤੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਨੇ ਦਸ ਸਾਲ ਪਹਿਲਾਂ ਆਪਣਾ ਆਧਾਰ ਬਣਵਾਇਆ ਸੀ ਅਤੇ ਉਸ ਤੋਂ ਬਾਅਦ ਕਦੇ ਵੀ ਅਪਡੇਟ ਨਹੀਂ ਕੀਤਾ। UIDAI ਨੇ ਇੱਕ ਬਿਆਨ ਜਾਰੀ ਕਰਕੇ ਅਪੀਲ ਕੀਤੀ ਹੈ।
ਯੂ.ਆਈ.ਡੀ.ਏ.ਆਈ. ਨੇ ਕਿਹਾ ਕਿ ਅਜਿਹੇ ਵਿਅਕਤੀ ਜਿਨ੍ਹਾਂ ਨੇ ਆਪਣਾ ਆਧਾਰ ਦਸ ਸਾਲ ਪਹਿਲਾਂ ਬਣਵਾਇਆ ਸੀ ਤੇ ਉਸ ਤੋਂ ਬਾਅਦ ਇਨ੍ਹਾਂ ਸਾਲਾਂ ਵਿੱਚ ਕਦੇ ਅਪਡੇਟ ਨਹੀਂ ਕਰਵਾਇਆ, ਅਜਿਹੇ ਆਧਾਰ ਨੰਬਰ ਹੋਲਡਰਾਂ ਨੂੰ ਦਸਤਾਵੇਜ਼ ਅਪਡੇਟ ਕਰਵਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਬਾਡੀ ਨੇ ਕਿਹਾ ਕਿ ਯੂ.ਆਈ.ਡੀ.ਏ.ਆਈ. ਨੇ ਇਸ ਸੰਬੰਧੀ ਆਧਾਰ ਹੋਲਡਰਾਂ ਨੂੰ ਦਸਤਾਵੇਜ਼ ਅਪਡੇਟ ਦੀ ਸਹੂਲਤ ਤੈਅ ਫੀਸ ਨਾਲ ਪ੍ਰਧਾਨ ਕੀਤੀ ਹੈ ਅਤੇ ਆਧਾਰ ਹੋਲਡਰ ਨਿੱਜੀ ਪਛਾਣ ਪੱਤਰ ਅਤੇ ਪਤੇ ਦੇ ਸਬੂਤਾਂ ਨਾਲ ਜੁੜੇ ਦਸਤਾਵੇਜ਼ਾਂ ਨੂੰ ਆਧਾਰ ਡਾਟਾ ਵਿੱਚ ਅਪਡੇਟ ਕਰ ਸਕਦਾ ਹੈ। ਇਹ ਸਹੂਲਤ ਆਨਲਾਈਨ ਵੀ ਮਿਲ ਸਕਦੀ ਹੈ।
UIDAI ਨੇ ਦੱਸਿਆ ਕਿ ਇਸ 10 ਸਾਲਾਂ ਦੌਰਾਨ ਆਧਾਰ ਨੰਬਰ ਕਿਸੇ ਵਿਅਕਤੀ ਦੀ ਪਛਾਣ ਦੇ ਸਬੂਤ ਵਜੋਂ ਸਾਹਮਣੇ ਆਇਆ ਹੈ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਆਧਾਰ ਨੰਬਰ ਦੀ ਵਰਤੋਂ ਕੀਤੀ ਜਾ ਰਹੀ ਹੈ। UIDAI ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ, ਲੋਕਾਂ ਨੂੰ ਆਧਾਰ ਡਾਟਾ ਨੂੰ ਨਵੇਂ ਨਿੱਜੀ ਵੇਰਵਿਆਂ ਨਾਲ ਅਪਡੇਟ ਰੱਖਣਾ ਹੋਵੇਗਾ ਤਾਂ ਜੋ ਆਧਾਰ ਪ੍ਰਮਾਣਿਕਤਾ ਅਤੇ ਤਸਦੀਕ ਵਿੱਚ ਕੋਈ ਅਸੁਵਿਧਾ ਨਾ ਹੋਵੇ।
ਇਹ ਵੀ ਪੜ੍ਹੋ : ਕਰਵਾਚੌਥ ‘ਤੇ ਵੱਡਾ ਝਟਕਾ, ਮਹਿੰਗੀ ਹੋਵੇਗੀ ਬਿਜਲੀ, ਸਰਕਾਰ ਦੀ ਮਨਜ਼ੂਰੀ ਮਗਰੋਂ ਪਾਵਰਕਾਮ ਦਾ ਫੈਸਲਾ
ਧਿਆਨ ਦੇਣ ਯੋਗ ਹੈ ਕਿ UIDAI ਇੱਕ ਵਿਧਾਨਕ ਅਥਾਰਟੀ ਹੈ, ਜਿਸਦੀ ਸਥਾਪਨਾ ਭਾਰਤ ਸਰਕਾਰ ਦੁਆਰਾ 12 ਜੁਲਾਈ, 2016 ਨੂੰ ਆਧਾਰ ਐਕਟ, 2016 ਦੇ ਤਹਿਤ ਕੀਤੀ ਗਈ ਸੀ। ਇਸ ਦੀ ਸਥਾਪਨਾ ਪੂਰੇ ਭਾਰਤ ਵਿੱਚ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: