ਜਪਾਨ ‘ਤੋਂ ਦੋ ਯਾਤਰੀ ਜਹਾਜ਼ ਦੇ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਸ਼ਨੀਵਾਰ ਸਵੇਰੇ ਰਾਜਧਾਨੀ ਟੋਕੀਓ ਦੇ ਇੱਕ ਪ੍ਰਮੁੱਖ ਹਵਾਈ ਅੱਡੇ ‘ਤੇ ਇਹ ਜਹਾਜ਼ ਗਲਤੀ ਨਾਲ ਆਪਸ ‘ਚ ਟਕਰਾ ਗਏ। ਇਸ ਘਟਨਾ ‘ਤੋਂ ਬਾਅਦ ਰਨਵੇਅ ਨੂੰ ਬੰਦ ਕਰ ਦਿੱਤਾ ਗਿਆ। ਇਸ ਹਾਦਸੇ ਦੌਰਾਨ ਕਰੀਬ 400 ਯਾਤਰੀ ਜਹਾਜ ‘ਚ ਸਵਾਰ ਸਨ। ਹਾਲਾਂਕਿ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਜਾਪਾਨੀ ਮੀਡੀਆ ਦੇ ਅਨੁਸਾਰ, ਬੈਂਕਾਕ ਲਈ ਜਾ ਰਹੀ ਇੱਕ ਥਾਈ ਏਅਰਵੇਜ਼ ਇੰਟਰਨੈਸ਼ਨਲ ਫਲਾਈਟ ਹੈਨੇਡਾ ਹਵਾਈ ਅੱਡੇ ‘ਤੇ ਤਾਈਪੇ (ਤਾਈਵਾਨ) ਲਈ ਜਾ ਰਹੀ EVA ਏਅਰਵੇਜ਼ ਦੀ ਉਡਾਣ ਨਾਲ ਟਕਰਾ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਰਨਵੇਅ ਨੂੰ ਬੰਦ ਕਰ ਦਿੱਤਾ। ਟੋਕੀਓ ਬ੍ਰੌਡਕਾਸਟਿੰਗ ਸਿਸਟਮ ਦੇ ਟੈਲੀਵਿਜ਼ਨ ਫੁਟੇਜ ਵਿੱਚ ਦੋਵੇਂ ਜਹਾਜ਼ ਇਸ ਸਮੇਂ ਰਨਵੇਅ ‘ਤੇ ਖੜ੍ਹੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਮਲੋਟ ‘ਚ ਵੱਡੀ ਵਾਰਦਾਤ: 3 ਨਕਾਬਪੋਸ਼ ਲੁਟੇਰਿਆਂ ਨੇ ਘਰ ‘ਚ ਵੜ ਕੇ ਡਾਕਟਰ ਦਾ ਕੀਤਾ ਕ.ਤਲ
ਹਾਲਾਂਕਿ ਫਿਲਹਾਲ ਇਸ ਘਟਨਾ ‘ਤੇ ਏਅਰਲਾਈਨਜ਼, ਏਅਰਪੋਰਟ ਪ੍ਰਸ਼ਾਸਨ ਅਤੇ ਜਾਪਾਨ ਦੇ ਟਰਾਂਸਪੋਰਟ ਮੰਤਰੀ ਦੋਵਾਂ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਘਟਨਾ ਦੇ ਪਿੱਛੇ ਦਾ ਕਾਰਨ ਵੀ ਫਿਲਹਾਲ ਸਪੱਸ਼ਟ ਨਹੀਂ ਹੈ। ਜਾਪਾਨੀ ਮੀਡੀਆ ਮੁਤਾਬਕ ਇਸ ਟੱਕਰ ‘ਚ ਇਕ ਜਹਾਜ਼ ਦੇ ਵਿੰਗ ਨੂੰ ਨੁਕਸਾਨ ਹੋਣ ਦੀ ਖਬਰ ਹੈ। ਇਸ ਘਟਨਾ ਕਾਰਨ ਕਈ ਉਡਾਣਾਂ ‘ਚ ਦੇਰੀ ਹੋਈ। ਜਦਕਿ ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: