ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 70 ਟਿਕਟਾਂ ਫਾਈਨਲ ਕਰ ਲਈਆਂ ਹਨ। ਇਹ ਸੂਚੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤੀ ਗਈ ਹੈ। ਇਸ ਵਿੱਚ ਜ਼ਿਆਦਾਤਰ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੰਤਰੀ ਸ਼ਾਮਲ ਹਨ। ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਕਿਸੇ ਵੀ ਵਿਧਾਇਕ ਅਤੇ ਮੰਤਰੀ ਨੂੰ ਆਪਣੀ ਵਿਧਾਨ ਸਭਾ ਸੀਟ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਂਗਰਸ ਅੱਜ ਕਿਸੇ ਵੀ ਸਮੇਂ ਸੂਚੀ ਜਾਰੀ ਕਰ ਸਕਦੀ ਹੈ।
ਖਾਸ ਗੱਲ ਇਹ ਹੈ ਕਿ ਜਿਨ੍ਹਾਂ ਸੀਟਾਂ ‘ਤੇ ਹੰਗਾਮਾ ਹੋਇਆ ਸੀ, ਉਨ੍ਹਾਂ ਸੀਟਾਂ ਦਾ ਐਲਾਨ ਰੋਕ ਦਿੱਤਾ ਗਿਆ ਹੈ। ਇਨ੍ਹਾਂ ਸੀਟਾਂ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵਿਚਾਲੇ ਕੋਈ ਸਹਿਮਤੀ ਨਹੀਂ ਬਣੀ ਹੈ। ਅਜੇ ਮਾਕਨ ਦੀ ਅਗਵਾਈ ਵਾਲੀ ਸਕਰੀਨਿੰਗ ਕਮੇਟੀ ਇਨ੍ਹਾਂ ‘ਤੇ ਅੰਤਿਮ ਫੈਸਲਾ ਲੈਣ ਲਈ ਮੁੜ ਬੈਠਕ ਕਰੇਗੀ।
ਸੂਤਰਾਂ ਮੁਤਾਬਕ ਕਾਂਗਰਸ ਨੇ ਮੋਗਾ ਤੋਂ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਦਿੱਤੀ ਹੈ। ਉਸ ਦੀ ਜਗ੍ਹਾ ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ ਹੈ। ਮਲੋਟ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਟਿਕਟ ਵੀ ਕੱਟ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ ‘ਤੇ ਆਮ ਆਦਮੀ ਪਾਰਟੀ ਤੋਂ ਕਾਂਗਰਸ ‘ਚ ਸ਼ਾਮਲ ਹੋਈ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਟਿਕਟ ਦਿੱਤੀ ਗਈ ਹੈ। ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਦੀ ਟਿਕਟ ਕੱਟਣੀ ਤੈਅ ਹੈ।
ਬੱਲੂਆਣਾ ਤੋਂ ਵਿਧਾਇਕ ਨੱਥੂਰਾਮ ਦੀ ਟਿਕਟ ਵੀ ਕੱਟੀ ਜਾ ਰਹੀ ਹੈ। ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ ਦੀ ਟਿਕਟ ਵੀ ਅਟਕ ਗਈ ਹੈ। ਇੱਥੋਂ ਸੰਸਦ ਮੈਂਬਰ ਜਸਬੀਰ ਡਿੰਪਾ ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਆਦਮਪੁਰ ਤੇ ਜਲੰਧਰ ਪੱਛਮੀ ‘ਚ ਫਸੇ ਵਿਧਾਇਕ ਸੁਸ਼ੀਲ ਰਿੰਕੂ ਦੀ ਸੀਟ ਵੀ ਕਲੀਅਰ ਹੋ ਗਈ ਹੈ। ਉਹ ਜਲੰਧਰ ਪੱਛਮੀ ਤੋਂ ਹੀ ਚੋਣ ਲੜਨਗੇ। ਕਾਦੀਆਂ ਤੋਂ ਪ੍ਰਤਾਪ ਬਾਜਵਾ ਦੀ ਟਿਕਟ ‘ਤੇ ਵੀ ਮੋਹਰ ਲੱਗ ਗਈ ਹੈ। ਸੀਐਮ ਚੰਨੀ ਲਈ ਚਮਕੌਰ ਸਾਹਿਬ ਅਤੇ ਆਦਮਪੁਰ ਸੀਟ ਤੋਂ ਚੋਣ ਲੜਨ ਦਾ ਵਿਕਲਪ ਖੁੱਲ੍ਹਾ ਹੈ। ਹਾਲਾਂਕਿ ਮੁੱਖ ਮੰਤਰੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਮਹਿੰਦਰ ਕੇਪੀ ਨੂੰ ਇੱਥੋਂ ਟਿਕਟ ਦਿੱਤੀ ਜਾਵੇ।
ਕਾਂਗਰਸ ਨੇ ਉਨ੍ਹਾਂ ਸੀਟਾਂ ‘ਤੇ ਰੋਕ ਲਗਾ ਦਿੱਤੀ ਹੈ ਜਿੱਥੇ ਚੰਨੀ, ਸਿੱਧੂ ਅਤੇ ਜਾਖੜ ਵਿਚਾਲੇ ਟਕਰਾਅ ਹੋਇਆ ਸੀ। ਇਨ੍ਹਾਂ ਵਿੱਚ ਗੜ੍ਹਸ਼ੰਕਰ ਦੀ ਸੀਟ ਪ੍ਰਮੁੱਖ ਹੈ। ਜਿੱਥੇ ਸੀਐਮ ਚੰਨੀ ਨਿਮਿਸ਼ਾ ਮਹਿਤਾ ਦੇ ਹੱਕ ਵਿੱਚ ਡਟੇ ਹੋਏ ਹਨ। ਦੂਜੇ ਪਾਸੇ ਸੁਨੀਲ ਜਾਖੜ ਨੇ ਯੂਥ ਕਾਂਗਰਸ ਆਗੂ ਅਮਨਪ੍ਰੀਤ ਲਾਲੀ ਦਾਅਵਾ ਠੋਕਿਆ ਹੈ। ਸਿੱਧੂ ਵੀ ਚੰਨੀ ਦੇ ਹੱਕ ਵਿੱਚ ਹਨ ਪਰ ਨਿਮਿਸ਼ਾ ਨੂੰ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਵੀ ਸਮਰਥਨ ਹੈ ਕਿਉਂਕਿ ਇਹ ਸੀਟ ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਹੈ। ਮਾਨਸਾ ਤੋਂ ਸਿੱਧੂ ਮੂਸੇਵਾਲਾ ਲਈ ਦਬਾਅ ਬਣਾਇਆ ਗਿਆ ਹੈ। ਇੱਥੋਂ ਦੇ ਯੂਥ ਕਾਂਗਰਸੀ ਆਗੂ ਚੁਸਪਿੰਦਰ ਵੀ ਦਾਅਵੇਦਾਰੀ ਠੋਕ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਕਾਂਗਰਸ ਨੇ ਵੀ ਵਿਰੋਧੀ ਪਾਰਟੀਆਂ ਦੇ ਚੋਟੀ ਦੇ ਆਗੂਆਂ ਦੇ ਖਿਲਾਫ ਚਿਹਰਿਆਂ ਦਾ ਫੈਸਲਾ ਨਹੀਂ ਕੀਤਾ ਹੈ। ਇਨ੍ਹਾਂ ਵਿੱਚ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ, ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ, ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਖਿਲਾਫ ਟਿਕਟ ਦਾ ਫੈਸਲਾ ਨਹੀਂ ਹੋਇਆ ਹੈ। ਕਾਂਗਰਸ ਦੀ ਨਜ਼ਰ ਸੰਸਦ ਮੈਂਬਰ ਭਗਵੰਤ ਮਾਨ ‘ਤੇ ਵੀ ਹੈ, ਕਿਉਂਕਿ ਉਹ ਧੂਰੀ ਤੋਂ ਚੋਣ ਲੜ ਸਕਦੇ ਹਨ। ਮਾਨ ਦਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬਣਨਾ ਤੈਅ ਹੈ।