ਅਡਾਨੀ ਗਰੁੱਪ ਦੀ ਇੱਕ ਕੰਪਨੀ ਨੇ ਇੱਕ ਨਵਾਂ ਮੁਕਾਮ ਹਾਸਲ ਕਰ ਲਿਆ ਹੈ। 71 ਕੰਪਨੀਆਂ ਨੂੰ ਪਿੱਛੇ ਛੱਡ ਕੇ ਅਡਾਨੀ ਦੀ ਇਹ ਕੰਪਨੀ ਭਾਰਤ ਵਿੱਚ ਨੰਬਰ ਇੱਕ ਬਣ ਗਈ ਹੈ। ਕੰਪਨੀ ਨੇ ਆਪਣੀ ਚੰਗੀ ਕਾਰਗੁਜ਼ਾਰੀ, ਵਿੱਤੀ ਸਥਿਰਤਾ ਅਤੇ ਬਾਹਰੀ ਮਾਹੌਲ ਕਾਰਨ ਇਹ ਮੁਕਾਮ ਹਾਸਲ ਕੀਤਾ ਹੈ। ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਸਲਾਨਾ ਰੇਟਿੰਗ ਅਤੇ ਦਰਜਾਬੰਦੀ ਦੇ 11ਵੇਂ ਅਡੀਸ਼ਨ ਵਿੱਚ ਇਸ ਅਡਾਨੀ ਕੰਪਨੀ ਨੇ ਗ੍ਰੇਡ A+ ਅਤੇ 100 ਵਿੱਚੋਂ 99.6 ਦੇ ਉੱਚ ਰਜਿਸਟਰਡ ਸਕੋਰ ਨਾਲ ਪਹਿਲਾ ਦਰਜਾ ਹਾਸਲ ਕੀਤਾ ਹੈ।
ਦੇਸ਼ ਵਿੱਚ 71 ਬਿਜਲੀ ਸਪਲਾਈ ਕੰਪਨੀਆਂ ਹਨ, ਜੋ ਵੱਖ-ਵੱਖ ਥਾਵਾਂ ‘ਤੇ ਬਿਜਲੀ ਵੰਡਦੀਆਂ ਹਨ। ਇਸ ਦੌਰਾਨ ਅਡਾਨੀ ਦੀ ਮੁੰਬਈ ਸਥਿਤ ਇਲੈਕਟ੍ਰਿਕ ਡਿਸਟ੍ਰੀਬਿਊਸ਼ਨ ਕੰਪਨੀ ਅਡਾਨੀ ਇਲੈਕਟ੍ਰਿਕ ਸਿਟੀ ਮੁੰਬਈ ਲਿਮਟਿਡ ਨੂੰ ਬਿਜਲੀ ਸਪਲਾਈ ਅਤੇ ਉਪਯੋਗਿਤਾ ਦੇ ਮੁਲਾਂਕਣ ਦੇ ਆਧਾਰ ‘ਤੇ ਦੇਸ਼ ‘ਚ ਪਹਿਲੇ ਨੰਬਰ ‘ਤੇ ਰੱਖਿਆ ਗਿਆ ਹੈ।
ਅਡਾਨੀ ਇਲੈਕਟ੍ਰਿਕ ਸਿਟੀ ਮੁੰਬਈ ਲਿਮਟਿਡ ਨੇ 2019-2020 ਤੋਂ 2022-2023 ਤੱਕ ਬਿਜਲੀ ਵੰਡ ਦੇ ਪਿਛਲੇ ਤਿੰਨ ਵਿੱਤੀ ਸਾਲਾਂ ਦੇ ਆਧਾਰ ‘ਤੇ ਮੈਕਕਿਨਸੀ ਐਂਡ ਕੰਪਨੀ ਦੁਆਰਾ ਮੁਲਾਂਕਣ ਕੀਤੇ ਮੁਤਾਬਕ ਸਾਰੀਆਂ ਡਿਸਟਰੀਬਿਊਸ਼ਨ ਕੰਪਨੀਆਂ ਵਿੱਚੋਂ ਸਭ ਤੋਂ ਘੱਟ ਟੈਰਿਫ ਵਾਧੇ ਦਾ ਐਲਾਨ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਕੰਪਨੀ ਦੀ ਵਿੱਤੀ ਜ਼ਿੰਮੇਵਾਰੀ ਅਤੇ ਸੰਚਾਲਨ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਹਰਿਆਣਾ : ਬੱਚਿਆਂ ਨਾਲ ਭਰੀ ਚੱਲਦੀ ਸਕੂਲ ਬੱਸ ‘ਚ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ ਸਾਰੇ ਬੱਚੇ
ਅਡਾਨੀ ਇਲੈਕਟ੍ਰੀਸਿਟੀ ਮੁੰਬਈ ਲਿਮਟਿਡ ਚੋਟੀ ਦੇ 5 ਵਿਚ ਇੱਕੋ-ਇੱਕ ਪ੍ਰਾਈਵੇਟ ਫਰਮ ਹੈ। ਅਡਾਨੀ ਇਲੈਕਟ੍ਰੀਸਿਟੀ ਉਨ੍ਹਾਂ 15 ਡਿਸਕਾਮ ਕੰਪਨੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਕੋਈ ਨੈਗੇਟਿਵ ਸਕੋਰ ਨਹੀਂ ਮਿਲਿਆ ਹੈ। ਕੰਪਨੀ ਦਾ ਅਗਲੇ ਕੁਝ ਸਾਲਾਂ ਵਿੱਚ ਐਨਰਜੀ ਦੇ ਉਤਪਾਦਨ ਤੇ ਸਪਲਾਈ ਦੋਵੇਂ ਕਰਨ ਦਾ ਪਲਾਨ ਹੈ।
ਵੀਡੀਓ ਲਈ ਕਲਿੱਕ ਕਰੋ -: