ਪਟਿਆਲਾ ਦੇ ਜ਼ਿਲ੍ਹਾ ਨਾਭਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਕੁੜੀ ਨੇ ਮੰਗਣੀ ਦੇ 3 ਸਾਲ ਬਾਅਦ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਵੱਲੋਂ ਨਾਂਹ ਕੀਤੇ ਜਾਣ ਤੋਂ ਬਾਅਦ ਨੌਜਵਾਨ ਕੁੜੀ ਦੇ ਘਰ ਗਿਆ ਜਿਥੇ ਉਸ ਦੇ ਚਾਚਾ-ਚਾਚੀ ਤੇ ਮਾਂ ਵੱਲੋਂ ਨੌਜਵਾਨ ਨੂੰ ਬੇਇੱਜ਼ਤ ਕੀਤਾ ਗਿਆ ਤੇ ਉਸ ਦੇ ਥੱਪੜ ਵੀ ਮਾਰੇ ਗਏ ਜਿਸ ਕਾਰਨ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ ਵਾਸੀ ਪਿੰਡ ਨਾਈਵਾਲਾ ਨਾਭਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਦੀ ਸ਼ਿਕਾਇਤ ‘ਤੇ ਲੜਕੀ ਦੀ ਮਾਂ, ਚਾਚਾ-ਚਾਚੀ ਤੇ ਮਾਸੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਲਾਸ਼ ਆਪਣੇ ਕਬਜ਼ੇ ਵਿਚ ਲੈ ਲਈ ਹੈ ਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਕਰਮਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਉਹ ਬਾਹਰ ਜਾਣ ਦਾ ਇੱਛੁਕ ਸੀ। ਇਸ ਲਈ ਉਸ ਨੇ ਆਈਲੈਟਸ ਦੀ ਪੜ੍ਹਾਈ ਸ਼ੁਰੂ ਕੀਤੀ। ਇਸ ਦੌਰਾਨ ਉਸ ਦੀ ਲੜਕੀ ਨਾਲ ਦੋਸਤੀ ਹੋ ਗਈ ਤੇ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। ਇਸ ਤੋਂ ਬਾਅਦ 2021 ਵਿਚ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਦੋਵਾਂ ਦੀ ਮੰਗਣੀ ਹੋ ਗਈ।
ਇਹ ਵੀ ਪੜ੍ਹੋ : ‘ਕਪਤਾਨੀ ਪਸੰਦ ਤੇ ਨਾਪਸੰਦ ਨਾਲ ਨਹੀਂ ਚੱਲਦੀ, ਮੈਨੂੰ ਪਤਾ ਹੈ WC ਤੋਂ ਬਾਹਰ ਹੋ ਕੇ ਕਿਵੇਂ ਲੱਗਦਾ ਹੈ’ : ਰੋਹਿਤ ਸ਼ਰਮਾ
ਪਰ ਅਚਾਨਕ ਹੀ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਕਾਰਨ ਕਰਮਜੀਤ ਸਿੰਘ ਲੜਕੀ ਵਾਲਿਆਂ ਦੇ ਘਰ ਪੁੱਜਾ ਜਿਥੇ ਉਸ ਨੂੰ ਲੜਕੀ ਵਾਲਿਆਂ ਨੇ ਥੱਪੜ ਮਾਰਿਆ। ਜ਼ਲੀਲ ਕੀਤੇ ਜਾਣ ਤੋਂ ਬਾਅਦ ਕਰਮਜੀਤ ਸਿੰਘ ਕਾਫੀ ਪ੍ਰੇਸ਼ਾਨ ਰਹਿਣ ਲੱਗਾ ਤੇ 26 ਅਗਸਤ ਨੂੰ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ 27 ਅਗਸਤ ਨੂੰ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: