ਲੁਧਿਆਣਾ ਵਿਚ 2 ਕੰਪਨੀਆਂ ਨੇ ਨਾਜਾਇਜ਼ ਤੌਰ ‘ਤੇ ਗੋਦਾਮ ਕਿਰਾਏ ‘ਤੇ ਲੈ ਕੇ ਨਕਲੀ ਦਵਾਈਆਂ ਤੇ ਬੀਜ ਸਟੋਰ ਕਰਕੇ ਰੱਖੇ ਹੋਏ ਸਨ। ਇਸ ਦੀ ਸੂਚਨਾ ਮਿਲਣ ‘ਤੇ ਖੇਤੀਬਾੜੀ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਰੋਡ ‘ਤੇ ਬਣੇ ਇਨ੍ਹਾਂ ਕੰਪਨੀਆਂ ਦੇ ਗੋਦਾਮ ਵਿਚ ਛਾਪਾ ਮਾਰਿਆ ਪਰ ਉਥੇ ਕੁਝ ਨਹੀਂ ਮਿਲਿਆ। ਇਸ ਦੇ ਬਾਅਦ ਗੁਪਤ ਸੂਚਨਾ ‘ਤੇ ਟੀਮ ਨੇ ਇਨ੍ਹਾਂ ਕੰਪਨੀਆਂ ਦੇ ਇਕ ਹੋਰ ਗੋਦਾਮ ‘ਤੇ ਛਾਪਾ ਮਾਰਿਆ ਜੋ ਕਿ ਟਰਾਂਸਪੋਰਟ ਨਗਰ ਵਿਚ ਸਥਿਤ ਸੀ।
ਟੀਮ ਨੂੰ ਗੋਦਾਮ ਤੋਂ ਨਕਲੀ ਦਵਾਈਆਂ ਤੇ ਬੀਜਾਂ ਦਾ ਜਖੀਰਾ ਮਿਲਿਆ। ਸਾਰੀਆਂ ਦਵਾਈਆਂ ਤੇ ਬੀਜ ਨੂੰ ਫਿਲਹਾਲ ਵਿਭਾਗ ਨੇ ਸੀਲ ਕਰ ਦਿੱਤਾ ਹੈ। ਇਹ ਛਾਪਾ ਖੇਤੀਬਾੜੀ ਅਧਿਕਾਰੀ ਨਰਿੰਦਰ ਸਿੰਘ ਬੈਨੀਪਾਲ ਨੇ ਮੁਲਾਜ਼ਮਾਂ ਤੇ ਇਲਾਕਾ ਪੁਲਿਸ ਦੇ ਨਾਲ ਮਾਰਿਆ।
ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਦੋ ਕੰਪਨੀਆਂ ਇੰਜੀਨ ਆਰਗੈਨਿਕ ਤੇ ਬਾਇਓਸਟੇਗ ਨੇ ਇਕ ਜਗ੍ਹਾ ਇਕੱਠਾ ਗੋਦਾਮ ਲਿਆ ਸੀ। ਦੋਵੇਂ ਕੰਪਨੀਆਂ ਇਕੱਠੇ ਗੋਦਾਮ ਨਹੀਂ ਲੈ ਸਕਦੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਚੀਫ ਨੇ ਅੰਮ੍ਰਿਤਸਰ ਵਿਚ ਕੁਝ ਨਾਜਾਇਜ਼ ਪ੍ਰੋਡਕਟ ਫੜੇ ਸਨ। ਉਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਕੰਪਨੀ ਦਾ ਲੁਧਿਆਣਾ ਵਿਚ ਗੋਦਾਮ ਹੈ। ਚੰਡੀਗੜ੍ਹ ਰੋਡ ਵਾਲੇ ਗੋਦਾਮ ‘ਤੇ ਜਦੋਂ ਦਬਿਸ਼ ਦਿੱਤੀ ਤਾਂ ਉਥੇ ਕੁਝ ਨਹੀਂ ਮਿਲਿਆ।
ਪਰ ਜਦੋਂ ਟਰਾਂਸਪੋਰਟ ਨਗਰ ਵਾਲੇ ਗੋਦਾਮ ‘ਚ ਛਾਪਾ ਮਾਰਿਆ ਤਾਂ ਨਕਲੀ ਦਵਾਈਆਂ ਦਾ ਖੁਲਾਸਾ ਹੋਇਆ। ਕਰੋੜਾਂ ਦਾ ਘਪਲਾ ਇਹ ਕੰਪਨੀ ਕਰ ਰਹੀ ਸੀ। ਚੈਕਿੰਗ ਸਮੇਂ ਕੰਪਨੀ ਦੇ ਮੁਲਾਜ਼ਮ ਮੌਕੇ ‘ਤੇ ਮੌਜੂਦ ਸਨ। ਮਾਲਕ ਅਜੇ ਫੜੇ ਨਹੀਂ ਗਏ। ਕੰਪਨੀ ਦੇ ਸੇਲ ਦੇ ਬਿੱਲ ਤੇ ਹੋਰ ਰਸੀਦਾਂ ਮਿਲਿਆ ਹਨ। ਪਤਾ ਕੀਤਾ ਜਾਵੇਗਾ ਕਿ ਕਿਹੜੀਆਂ ਦੁਕਾਨਾਂ ‘ਤੇ ਇਹ ਨਕਲੀ ਦਵਾਈਆਂ ਵੇਚਣ ਲਈ ਭੇਜੀਆਂ ਗਈਆਂ ਹਨ।
ਇਹ ਵੀ ਪੜ੍ਹੋ : ਸਾਂਸਦ ਰਾਘਵ ਚੱਢਾ ਨੇ ਰਾਜ ਸਭਾ ਸਪੀਕਰ ਨੂੰ ਲਿਖੀ ਚਿੱਠੀ, ਦਿੱਲੀ ਆਰਡੀਨੈਂਸ ਦੀ ਜਗ੍ਹਾ ਲੈਣ ਵਾਲੇ ਬਿੱਲ ਦਾ ਕੀਤਾ ਵਿਰੋਧ
ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕ ਪਹਿਲਾਂ ਹੀ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ ਤੇ ਇਹ ਦਵਾਈਆਂ ਕਈ ਨਵੀਆਂ ਬੀਮਾਰੀਆਂ ਫੈਲਾ ਸਕਦੇ ਹਨ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਸਾਰਾ ਜਖੀਰਾ ਕਬਜ਼ੇ ਵਿਚ ਲੈ ਕੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: