ਏਅਰ ਇੰਡੀਆ ਨੇ ਪਿਸ਼ਾਬ ਕਾਂਡ ਤੇ ਯਾਤਰੀਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਮਗਰੋਂ ਮਗੰਲਵਾਰ ਨੂੰ ਫਲਾਈਟ ਵਿੱਚ ਸ਼ਰਾਬ ਪਰੋਸਣ ਦੀ ਪਾਲਿਸੀ ਵਿੱਚ ਤਬਦੀਲੀ ਕੀਤੀ ਹੈ। ਬਦਲੀ ਹੋਈ ਨੀਤੀ ਮੁਤਾਬਕ ਪੈਸੰਜਰਸ ਨੂੰ ਫਲਾਈਟ ਵਿੱਚ ਉਦੋਂ ਤੱਕ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਹੋਵੇਗੀ, ਜਦੋਂ ਤੱਕ ਕਰੂ ਮੈਂਬਰਸ ਉਨ੍ਹਾਂ ਨੂੰ ਨਾ ਪਰੋਸਨ। ਕੈਬਿਨ ਕਰੂ ਨੂੰ ਉਨ੍ਹਾਂ ਪੈਸੰਜਰਸ ਦੀ ਪਛਾਣ ਕਰਨ ਲਈ ਚੌਕਸ ਰਹਿਣ ਲਈ ਕਿਹਾ ਗਿਆ ਹੈ, ਜੋ ਫਲਾਈਟ ਵਿੱਚ ਆਪਣੀ ਸ਼ਰਾਬ ਪੀ ਰਹੇ ਹੋਣ।
ਨਵੀਂ ਪਾਲਿਸੀ ਵਿੱਚ ਕੈਬਿਨ ਕਰੂ ਨੂੰ ਸਮਝਦਾਰੀ ਨਾਲ ਸ਼ਰਾਬ ਪਰੋਸਣ ਤੇ ਯਾਤਰੀਆਂ ਤੋਂ ਵੱਧ ਸ਼ਰਾਬ ਮੰਗਣ ‘ਤੇ ਮਨਾ ਕਰਨ ਲਈ ਕਿਹਾ ਗਿਆ ਹੈ। ਦੂਜੇ ਪਾਸੇ DGCA ਨੇ ਸ਼ਰਾਬ ਕਾਂਡ ਲਈ ਏਅਰ ਇੰਡੀਆ ‘ਤੇ 10 ਲੱਖ ਦਾ ਜੁਰਮਾਨਾ ਲਾਇਆ ਹੈ ਕਿਉਂਕਿ ਏਅਰਲਾਈਨ ਨੇ ਮਾਮਲੇ ਦੀ ਜਾਣਕਾਰੀ DGCA ਨੂੰ ਨਹੀਂ ਦਿੱਤੀ ਸੀ।
ਏਅਰ ਇੰਡੀਆ ਨੇ ਕਿਹਾ ਕਿ ਏਅਰਲਾਈਨ ਨੇ ਆਪਣੀ ਇਨ-ਫਲਾਈਟ ਅਲਕੋਹਲ ਸੇਵਾ ਪਾਲਿਸੀ ਵਿੱਚ ਹੋਰ ਏਅਰਲਾਈਨਸ ਦੀ ਪ੍ਰੈਕਟਿਸ ਤੇ ਯੂ.ਐੱਸ. ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਦੀ ਗਾਈਡਲਾਈਨ ਦਾ ਵੀ ਇਨਪੁਟ ਲਿਆ ਹੈ। ਇਹ ਕਾਫੀ ਹੱਦ ਤੱਕ ਏਅਰ ਇੰਡੀਆ ਦੀ ਮੌਜੂਦਾ ਪ੍ਰੈਕਟਿਸ ਮੁਤਾਬਕ ਹੈ। ਹਾਲਾਂਕਿ ਬਿਹਤਰ ਸਪੱਸ਼ਟਾ ਲਈ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਐੱਨ.ਆਰ.ਏ. ਦੇ ਟ੍ਰੈਫਿਕ ਲਾਈਟ ਸਿਸਟਮ ਦੀ ਮਦਦ ਨਾਲ ਕਰੂ ਨੂੰ ਨਸ਼ੇ ਦੇ ਸੰਭਾਵਿਤ ਮਾਮਲਿਆਂ ਨੂੰ ਪਛਾਣਨ ਤੇ ਬੈਨ ਕਰਨ ਵਿੱਚ ਮਦਦ ਮਿਲੇਗੀ। ਨਵੀਂ ਪਾਲਿਸੀ ਕਰੂ ਲਈ ਵੀ ਲਾਗੂ ਕੀਤੀ ਗਈ ਹੈ ਤੇ ਟ੍ਰੇਨਿੰਗ ਸਿਲੇਬਸ ਵਿੱਚ ਸ਼ਾਮਲ ਕੀਤੀ ਗਈ ਹੈ।
ਕਰੂ ਮੈਂਬਰ ਤਿੰਨ ਰੰਗਾਂ ਨਾਲ ਅਲਰਟ ਹੋਣਗੇ। ਹਰੇ ਰੰਗ ਦਾ ਮਤਲਬ ਫਲਾਈਟ ਵਿੱਚ ਸਵਾਰ ਪੈਸੇਂਜਰ ਆਮ ਹੈ। ਫਲਾਈਟ ਦੇ ਕਰੂ ਮੈਂਬਰਸ ਨਾਲ ਸਹੀ ਤਰੀਕੇ ਨਾਲ ਪੇਸ਼ ਆ ਰਿਹਾ ਹੈ। ਸ਼ਰਾਬ ਪੇਸ਼ ਕੀਤੀ ਜਾ ਸਕਦੀ ਹੈ। ਪੀਲੇ ਰੰਗ ਦਾ ਮਤਲਬ ਯਾਤਰੀ ਥੋੜ੍ਹਾ ਨਸ਼ੇ ਵਿੱਚ ਹੈ। ਏਅਰ ਇੰਡੀਆ ਦੇ ਕਰੂ ਕਿਸੇ ਵੀ ਯਾਤਰੀ ਨੂੰ ਡਰੰਕ ਨਹੀਂ ਬੋਲਣਗੇ। ਕਰੂ ਮੈਂਬਰ ਯਾਤਰੀ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਨਗੇ। ਜੇ ਯਾਤਰੀ ਅਜਿਹਾ ਕਰੇਗਾ ਤਾਂ ਕਰੂ ਮੈਂਬਰ ਆਪਣੀ ਆਵਾਜ਼ ਹੌਲੀ ਰਖੇਗਾ।
ਇਹ ਵੀ ਪੜ੍ਹੋ : ਲੁਧਿਆਣਾ : ਅੱਖਾਂ ‘ਤੇ ਹੱਥ ਰੱਖ ਕੇ ਝਪਟੀਆਂ ਬਜ਼ੁਰਗ ਔਰਤ ਦੀਆਂ ਵਾਲੀਆਂ, ਵਾਰਦਾਤ CCTV ‘ਚ ਕੈਦ
ਦੱਸ ਦੇਈਏ ਕਿ 6 ਦਸੰਬਰ ਦੀ ਪੈਰਿਸ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਪੈਸੰਜਰ ਨੂੰ ਟਾਇਲਟ ਵਿੱਚ ਸਿਗਰਟ ਪੀਂਦੇ ਵੇਖਿਆ ਗਿਆ ਸੀ। ਪੈਸੰਜਰ ‘ਤੇ ਕਰੂ ਮੈਂਬਰਸ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦਾ ਵੀ ਦੋਸ਼ ਹੈ। ਬਾਅਦ ਵਿੱਚ ਉਸ ਨੇ ਇੱਕ ਔਰਤ ਦੇ ਕੰਬਲ ‘ਤੇ ਪੇਸ਼ਾਬ ਕਰ ਦਿੱਤਾ ਸੀ। ਇਸ ਮਗਰੋਂ ਏਅਰ ਇੰਡੀਆ ਨੇ ਫਲਾਈਟ ਵਿੱਚ ਸ਼ਰਾਬ ਪਰੋਸਣ ਦੀ ਪਾਲਿਸੀ ਬਦਲ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: