ਦੇਸ਼ ਵਿੱਚ ਹੁਣ ਹਵਾਈ ਯਾਤਰਾ ਵੀ ਮਹਿੰਗੀ ਹੋ ਗਈ ਹੈ। ਦਿੱਲੀ ਮੁੰਬਈ ਵਿੱਚ 2500 ਰੁਪਏ ਵਿੱਚ ਮਿਲਣ ਵਾਲਾ ਏਅਰ ਇੰਡੀਆ ਦਾ ਟਿਕਟ ਹੁਣ 4000 ਰੁਪਏ ਵਿੱਚ ਮਿਲ ਰਿਹਾ ਹੈ। ਇਹੀ ਟਿਕਟ ਇੰਡਿਗੋ ਤੋਂ ਸਫਰ ਕਰਨ ‘ਤੇ 6000 ਰੁਪਏ ਦਾ ਹੈ। ਟਿਕਟ ਮਹਿੰਗਾ ਹੋਣ ਦੇ ਦੋ ਕਾਰਨ ਦੱਸੇ ਜਾ ਰਹੇ ਹਨ ਪਹਿਲਾ ਏ.ਟੀ.ਐੱਫ. ਦਾ 26 ਫੀਸਦੀ ਮਹਿੰਗਾ ਹੋਣਾ, ਦੂਜਾ ਸੀਟਾਂ ਦੀ 80 ਤੋਂ 90 ਫੀਸਦੀ ਤੱਕ ਵਿਕਰੀ।
ਸਾਲ 2022 ਦੀ ਸ਼ੁਰੂਆਤ ਤੋਂ ਹੀ ਹਰ 15 ਦਿਨ ਵਿੱਚ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਵਧ ਰਿਹਾ ਹੈ। ਹੁਣ ਪੰਜਵੀਂ ਵਾਰ 3.30 ਫੀਸਦੀ ਵਧਣ ਤੋਂ ਬਾਅਦ ਇਸ ਸਾਲ ਏ.ਟੀ.ਐੱਫ. 26 ਫੀਸਦੀ ਤੱਕ ਵਧ ਚੁੱਕਾ ਹੈ।
ਹਾਲਾਂਕਿ ਹਵਾਈ ਯਾਤਰਾ ਦੇ ਟਿਕਟ ਤਾਂ ਇੱਕ ਸਾਲ ਪਹਿਲਾਂ ਤੋਂ ਖਰੀਦੇ ਜਾ ਸਕਦੇ ਹਨ ਪਰ ਏਅਰ ਲਾਈਨਸ ਇਹ ਦੇਖਦੀਆਂ ਹਨ ਕਿ ਹਵਾਈ ਯਾਤਰਾ ਤੋਂ ਇੱਕ ਮਹੀਨੇ ਪਹਿਲਾਂ ਘੱਟੋ-ਘੱਟ 30 ਫੀਸਦੀ ਟਿਕਟ ਜ਼ਰੂਰ ਵਿਕ ਜਾਣ। ਜੇ ਅਜਿਹਾ ਨਹੀਂ ਹੰਦਾ ਤਾਂ ਟਿਕਟ ਦੇ ਰੇਟ ਘਟਾ ਦਿੱਤੇ ਜਾਂਦੇ ਹਨ ਜਾਂ ਫਿਰ ਕੁਝ ਆਫਰ ਨਾਲ ਟਿਕਟ ਵਿਕਰੀ ਕੀਤੀ ਜਾਂਦੀ ਹੈ।
ਰਿਪੋਰਟਾਂ ਮੁਤਾਬਕ ਕੋਰੋਨਾ ਦੇ ਹਾਲਾਤ ਕਾਬੂ ਹੋਣ ਪਿੱਛੋਂ ਹੁਣ ਲੋਕ ਹਵਾਈ ਸਫਰ ਵਿੱਚ ਵਧੇਰੇ ਉਤਸ਼ਾਹ ਦਿਖਾ ਰਹੇ ਹਨ, ਜਿਸ ਕਰਕੇ ਏਅਰ ਲਾਈਨਸ ਫੇਅਰ ਦਾ ਡਾਇਨਮਿਕ ਤਰੀਕਾ ਇਸਤੇਮਾਲ ਕਰ ਰਹੀ ਹੈ। ਮਤਲਬ ਸੀਟਾਂ ਤੇਜ਼ੀ ਨਾਲ ਵਿਕ ਰਹੀਆਂ ਹਨ ਇਸ ਲਈ ਕਿਰਾਏ ਵਧਾ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਪਰ ਜੇ ਯਾਤਰਾ ਤੋਂ ਇੱਕ ਮਹੀਨੇ ਪਹਿਲਾਂ 30 ਫੀਸਦੀ ਤੱਕ ਟਿਕਟ ਦੀ ਵਿਕਰੀ ਹੋ ਚੁੱਕੀ ਹੋਵੇ ਤਾਂ ਸੀਟਾਂ ਦੇ 80 ਫੀਸਦੀ ਤੱਕ ਭਰਨ ਦੀ ਉਮੀਦ ਹੁੰਦੀ ਹੈ ਤਾਂ ਟਿਕਟਾਂ ਦੇ ਰੇਟ ਵਧਾ ਦਿੱਤੇ ਜਾਂਦੇ ਹਨ। ਇਸ ਨੂੰ ਡਾਇਨਮਿਕ ਫੇਅਰ ਸਿਸਟਮ ਕਹਿੰਦੇ ਹਨ, ਜਿਸ ਵਿੱਚ ਦਸ ਫੀਸਦੀ ਟਿਕਟ ਵਿਕਰੀ ਦੇ ਨਾਲ ਅਗਲੇ ਦਸ ਫੀਸਦੀ ਟਿਕਟਾਂ ਦੇ ਰੇਟ ਵਧ ਜਾਂਦੇ ਹਨ।