ਜੇ ਤੁਸੀਂ ਮਾਈਕ੍ਰੋ-ਬਲੌਗਿੰਗ ਸੋਸ਼ਲ ਸਾਈਟ ਟਵਿੱਟਰ ਦੀ ਵਰਤੋਂ ਕਰਦੇ ਹੋ ਜਾਂ ਇਸ ਪਲੇਟਫਾਰਮ ਦੇ ਯੂਜ਼ਰ ਹੋ, ਤਾਂ ਇਸ ਦਾ ਅਸਰ ਸਿੱਧਾ ਜੇਬ ‘ਤੇ ਪੈ ਰਿਹਾ ਹੈ। ਕਿਉਂਕਿ ਕੰਪਨੀ ਨੇ ਵੈਰੀਫਾਈਡ ਅਕਾਊਂਟ ਲਈ ਦੁਨੀਆ ਭਰ ਵਿੱਚ ਸਬਸਕ੍ਰਿਪਸ਼ ਮਾਡਲ ਸ਼ਉਰੂ ਕਰ ਦਿੱਤਾ ਹੈ। ਇਹੀ ਨਹੀਂ ਕੰਪਨੀ ਵੈਰੀਫਿਕੇਸ਼ਨ ਵਾਲਾ ਨੀਲਾ ਨਿਸ਼ਾਨ ਹਟਾ ਸਕਦੀ ਹੈ। ਇੱਕ ਸੋਸ਼ਲ਼ ਮੀਡੀਆ ਪੋਸਟ ਵਿੱਚ ਕੰਪਨੀ ਨੇ ਕਿਹਾ ਕਿ 1 ਅਪ੍ਰੈਲ ਤੋਂ ਟਵਿੱਟਰ ਦੁਨੀਆ ਭਰ ਵਿੱਚ ‘ਲੀਗੇਸੀ ਬਲੂ’ (Legacy Blue) ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ।
ਟਵਿੱਟਰ ਦੇ ਇਸ ਕਦਮ ਨਾਲ ਯੂ਼ਜ਼ਰਸ ਨੂੰ ਮਹੀਨਾਵਾਰ ਭੁਗਤਾਨ ਕਰਨਾ ਹੋਵੇਗਾ। ਅਜਿਹਾ ਨਹੀਂ ਹੈ ਕਿ ਕੰਪਨੀ ਯੂਜ਼ਰਸ ਤੋਂ ਸਿਰਫ ਪੈਸੇ ਲਵੇਗੀ ਅਤੇ ਫੀਚਰਸ ਨੂੰ ਵੀ ਨਾਰਮਲ ਰੱਖੇਗੀ। ਕੰਪਨੀ ਨੇ ਕਿਹਾ ਕਿ ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਸ ਨੂੰ ਕਈ ਖਾਸ ਫੀਚਰਸ ਦਿੱਤੇ ਜਾਣਗੇ। ਇਸ ‘ਚ ਐਡ ਘੱਟ ਕੀਤਾ ਜਾਵੇਗਾ। ਟਵੀਟ ਪੋਸਟ ਲਈ ਪਹਿਲਾਂ ਨਾਲੋਂ ਵੱਧ ਸ਼ਬਦ ਲਿਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਤੁਸੀਂ ਟਵੀਟ ਨੂੰ ਐਡਿਟ ਵੀ ਕਰ ਸਕਦੇ ਹੋ। ਕੰਪਨੀ ਨੇ ਵੈਰੀਫਾਈਡ ਅਕਾਊਂਟ ਲਈ ਕਈ ਹੋਰ ਫੀਚਰਸ ਦੇਣ ਦੀ ਗੱਲ ਕੀਤੀ ਹੈ।
ਐਲਨ ਮਸਕ ਦੇ ਹੱਥਾਂ ‘ਚ ਆਉਂਦੇ ਹੀ ਯੂਜ਼ਰਸ ਨੂੰ ਮੰਥਲੀ ਪੇਮੈਂਟ ਨੂੰ ਲੈ ਕੇ ਹਰ ਦਿਨ ਨਵੇਂ ਅਪਡੇਟਸ ਮਿਲਦੇ ਰਹੇ ਹਨ। ਹੁਣ ਨਵੇਂ ਅਪਡੇਟਸ ਮੁਤਾਬਕ ਯੂਜ਼ਰਸ ਨੂੰ ਮੰਥਲੀ ਚਾਰਜ ਦੇਣਾ ਹੋਵੇਗਾ।
ਤਾਜ਼ਾ ਟਵੀਟ ਵਿੱਚ ਦੋ ਲਿੰਕ ਦਿੱਤੇ ਗਏ ਹਨ, ਜਿਸ ਲਿੱਚੋਂ ਪਹਿਲੇ ‘ਤੇ ਕਲਿੱਕ ਕਰਨ ‘ਤੇ ਸਾਨੂੰ ਪੂਰੀ ਡਿਟੇਲ ਮਿਲਦੀ ਹੈ। ਇਸ ਮੁਤਾਬਕ ਜੇ ਯੂਜ਼ਰ ਸਾਲਾਨਾ ਸਬਸਕ੍ਰਿਪਸ਼ਨ ਪਲਾਨ ਲੈਂਦਾ ਹੈ ਤਾਂ 6800 ਰੁਪਏ ਹਰ ਸਾਲ ਦੇਣੇ ਹੋਣਗੇ, ਜਿਸ ਵਿੱਚ ਮੰਥਲੀ 566.67 ਰੁਪਏ ਭਰਨੇ ਹੋਣਗੇ, ਜਦਕਿ ਮੰਥਲੀ ਪਲਾਨ ਲੈਣ ‘ਤੇ ਹਰ ਮਹੀਨੇ 650 ਰੁਪਏ ਦਾ ਪੇਮੈਂਟ ਕਰਨਾ ਹੋਵੇਗਾ। ਇਹ ਸਾਲ ਵਿੱਚ 7800 ਰੁਪਏ ਹੋਵੇਗਾ।
ਇਹ ਵੀ ਪੜ੍ਹੋ : CM ਮਾਨ ਦਾ ਪੰਜਾਬੀਆਂ ਨੂੰ ਸੁਨੇਹਾ, ਬੋਲੇ- ‘ਪੰਜਾਬ ਨੂੰ ਪੰਜਾਬ ਬਣਾਉਣਾ, ਅਫ਼ਗਾਨਿਸਤਾਨ ਨਹੀਂ’
ਜਾਰੀ ਲਿੰਕ ‘ਤੇ ਮੁਹੱਈਆ ਡੀਟੇਲ ਮੁਤਾਬਕ ਬਲੂ ਫੀਚਰਸ ਵਿੱਚ ਟਵੀਟ ਐਡਿਟ, 1080 ਪਿਕਸਲ ਦਾ ਵੀਡੀਓ ਅਪਲੋਡ, ਰੀਡਰ, ਕਸਟਮ ਨੇਵਿਗੇਸ਼ਨ, ਬੁਕਮਾਰਕ, ਫੋਲਡਰਸ, ਟੌਪ ਆਰਟਿਕਲਸ ਹੋਰ ਵੀ ਬਹੁਤ ਕੁਝ ਮਿਲੇਗਾ। ਆਉਣ ਵਾਲੇ ਦਿਨਾਂ ਵਿੱਚ ਸਬਸਕ੍ਰਿਪਸ਼ਨ ਵਾਲੇ ਯੂਜ਼ਰਸ ਨੂੰ 50 ਫੀਸਦੀ ਘੱਟ ਐਡ ਵੇਖਣ ਨੂੰ ਮਿਲਣਗੇ। ਲੰਬਾ ਵੀਡੀਓ ਪੋਸਟ ਕਰ ਸਕਣਗੇ, ਜਲਦੀ ਐਕਸੈੱਸ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: