ਦੇਸ਼ ਦੇ ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਦੀ ਮੰਗਣੀ ਹੋ ਗਈ ਹੈ। ਰਾਜਸਥਾਨ ਦੇ ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਿਰ ਵਿੱਚ ਉਸ ਦੀ ਰਾਧਿਕਾ ਮਰਚੈਂਟ ਨਾਲ ਮੰਗਣੀ ਹੋਈ। ਸਮਾਗਮ ਵਿੱਚ ਸਿਰਫ਼ ਕਰੀਬੀ ਪਰਿਵਾਰਕ ਮੈਂਬਰ ਹੀ ਮੌਜੂਦ ਸਨ। ਅਨੰਤ ਅੰਬਾਨੀ ਦੀ ਮੰਗਣੀ (ਰੋਕਾ) ਰਸਮ ਦੀ ਜਾਣਕਾਰੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਗਰੁੱਪ ਦੇ ਪ੍ਰਧਾਨ ਪਰਿਮਲ ਨਾਥਵਾਨੀ ਨੇ ਟਵਿੱਟਰ ‘ਤੇ ਦਿੱਤੀ।
27 ਸਾਲਾਂ ਅਨੰਤ ਅੰਬਾਨੀ ਪਿਤਾ ਮੁਕੇਸ਼ ਅੰਬਾਨੀ ਅਤੇ ਮਾਂ ਨੀਤਾ ਅੰਬਾਨੀ ਦਾ ਸਭ ਤੋਂ ਛੋਟੇ ਪੁੱਤ ਹੈ। ਕੁਝ ਸਾਲ ਪਹਿਲਾਂ ਵੱਡੇ ਭਰਾ ਆਕਾਸ਼ ਅੰਬਾਨੀ ਅਤੇ ਭੈਣ ਈਸ਼ਾ ਅੰਬਾਨੀ ਦਾ ਵੀ ਵਿਆਹ ਹੋਇਆ ਸੀ।
ਰਾਧਿਕਾ ਮਰਚੈਂਟ ਨਾਲ ਅਨੰਤ ਅੰਬਾਨੀ ਦੇ ਵਿਆਹ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੈ। ਹਾਲਾਂਕਿ ਪਰਿਵਾਰ ਵੱਲੋਂ ਰਸਮੀ ਤੌਰ ‘ਤੇ ਕੁਝ ਨਹੀਂ ਕਿਹਾ ਗਿਆ। ਪਰ ਵੀਰਵਾਰ ਨੂੰ ਰੋਕਾ ਸਮਾਰੋਹ ਦੀਆਂ ਖਬਰਾਂ ਨੇ ਪੁਸ਼ਟੀ ਕੀਤੀ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਦੀ ਮੰਗਣੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ‘ਚੋਂ ਇਕ ਤਸਵੀਰ ‘ਚ ਅਨੰਤ ਅੰਬਾਨੀ ਨੀਲੇ ਰੰਗ ਦੇ ਕੁੜਤੇ ‘ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਕਢਾਈ ਵਾਲੀ ਜੈਕੇਟ ਪਾਈ ਹੋਈ ਹੈ। ਜਦੋਂਕਿ ਰਾਧਿਕਾ ਮਰਚੈਂਟ ਨੇ ਖੂਬਸੂਰਤ ਸਾੜੀ ਪਾਈ ਹੋਈ ਹੈ। ਰਿਲਾਇੰਸ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮੰਗਣੀ ਤੋਂ ਬਾਅਦ ਜੋੜੇ ਨੇ ਪੂਰਾ ਦਿਨ ਮੰਦਰ ਵਿੱਚ ਬਿਤਾਇਆ ਅਤੇ ਭਗਵਾਨ ਸ਼੍ਰੀਨਾਥ ਜੀ ਦਾ ਆਸ਼ੀਰਵਾਦ ਲਿਆ।
ਪਰਿਮਲ ਨਾਥਵਾਨੀ ਨੇ ਟਵੀਟ ਕੀਤਾ, ‘ਅਨੰਤ ਅੰਬਾਨੀ ਅਤੇ ਰਾਧਿਕਾ ਨੂੰ ਉਨ੍ਹਾਂ ਦੇ ਰੋਕਾ ਸਮਾਰੋਹ ‘ਤੇ ਦਿਲੋਂ ਵਧਾਈਆਂ। ਭਗਵਾਨ ਸ਼੍ਰੀਨਾਥ ਜੀ ਤੁਹਾਡੇ ਦੋਹਾਂ ‘ਤੇ ਆਪਣਾ ਅਸ਼ੀਰਵਾਦ ਬਣਾਈ ਰੱਖਣ।
ਇਹ ਵੀ ਪੜ੍ਹੋ : ਪੰਜਾਬ ‘ਚ ਭਲਕੇ ਪਏਗਾ ਮੀਂਹ, 31 ਤੋਂ ਸਤਾਏਗੀ ਸੀਤ ਲਹਿਰ, ਧੁੰਦ ਨੂੰ ਲੈ ਕੇ ਆਰੈਂਜ ਅਲਰਟ ਜਾਰੀ
ਰਾਧਿਕਾ ਮਰਚੈਂਟ ਦੇ ਪਿਤਾ ਵੀਰੇਨ ਮਰਚੈਂਟ ਵੀ ਇੱਕ ਕਾਰੋਬਾਰੀ ਹਨ ਅਤੇ ਐਨਕੋਰ ਹੈਲਥਕੇਅਰ ਦੇ ਸੀਈਓ ਹਨ। ਉਸ ਦੀ ਮਾਂ ਵੀ ਆਪਣੇ ਪਿਤਾ ਦੀ ਕਾਰੋਬਾਰ ਵਿਚ ਮਦਦ ਕਰਦੀ ਹੈ। ਗੁਜਰਾਤ ਦੇ ਕੱਛ ਵਿੱਚ ਰਹਿਣ ਵਾਲੇ ਇੱਕ ਵਪਾਰੀ ਪਰਿਵਾਰ ਵਿੱਚ ਪੈਦਾ ਹੋਈ ਰਾਧਿਕਾ ਨੇ ਭਰਤਨਾਟਿਅਮ ਡਾਂਸ ਦੀ ਸਿਖਲਾਈ ਲਈ ਹੈ। ਰਾਧਿਕਾ ਮਰਚੈਂਟ ਵੀ ਆਪਣੇ ਪਿਤਾ ਦੀ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਦਾ ਹਿੱਸਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਧਿਕਾ ਮਰਚੈਂਟ ਲੰਬੇ ਸਮੇਂ ਤੋਂ ਅਨੰਤ ਅੰਬਾਨੀ ਨਾਲ ਰਿਲੇਸ਼ਨਸ਼ਿਪ ‘ਚ ਹੈ। ਦੋਵੇਂ ਪਰਿਵਾਰ ਸ਼ੁਰੂ ਤੋਂ ਹੀ ਇਸ ਰਿਸ਼ਤੇ ਨੂੰ ਲੈ ਕੇ ਸਹਿਮਤ ਸਨ।
ਵੀਡੀਓ ਲਈ ਕਲਿੱਕ ਕਰੋ -: