ਕੈਲੀਫੋਰਨੀਆ ਦੀ ਟੈਕ ਕੰਪਨੀ ਐਪਲ ਦੀ ਇਕ ਛੋਟੀ ਜਿਹੀ ਡਿਵਾਈਸ ਏਅਰਟੈਗ ਦੀ ਵਰਤੋਂ ਨਾਲ ਜ਼ਰੂਰੀ ਚੀਜ਼ਾਂ ਨੂੰ ਗੁਆਚਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਟਰੈਕ ਕੀਤਾ ਜਾ ਸਕਦਾ ਹੈ ਪਰ ਇੱਕ ਮਜ਼ੇਦਾਰ ਮਾਮਲੇ ਵਿੱਚ ਇਸ ਕਰਕੇ ਚੋਰ ਫੜੇ ਗਏ। ਏਅਰਟੈਗ ਦੀ ਮਦਦ ਨਾਲ ਯੂਜ਼ਰਸ ਉਨ੍ਹਾਂ ਦੇ ਸਾਮਾਨ, ਚਾਬੀਆਂ, ਪਾਲਤੂ ਜਾਨਵਰਾਂ ਤੇ ਗੱਡੀਆਂ ਨੂੰ ਸੁਰੱਖਿਅਤ ਰਖ ਸਕਦੇ ਹਨ ਪਰ ਲਿਸਟ ਇਥੇ ਖ਼ਤਮ ਨਹੀਂ ਹੁੰਦੀ। ਇਹ ਡਿਵਾਈਸ ਚੋਰੀ ਦੇ ਵੱਡੇ ਮਾਮਲੇ ਵਿੱਚ ਅਹਿਮ ਸਾਬਤ ਹੋਈ ਹੈ।
ਮਾਮਲਾ ਟੈਕਸਾਸ ਦੇ ਹਿਊਸਟਨ ਦਾ ਹੈ, ਜਿੱਥੇ ਲੋਕਾਂ ਦੀਆਂ ਕਬਰਾਂ ‘ਚੋਂ ਚੀਜ਼ਾਂ ਚੋਰੀ ਹੋਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਚੋਰ ਇੱਥੇ ਦੱਬੀਆਂ ਹੋਈਆਂ ਲੋਕਾਂ ਦੀਆਂ ਕਬਰਾਂ ਪੁੱਟ ਕੇ ਉਨ੍ਹਾਂ ਵਿੱਚੋਂ ਕੀਮਤੀ ਸਾਮਾਨ ਚੋਰੀ ਕਰ ਰਹੇ ਹਨ। ਸਥਾਨਕ ਖਬਰ ਪ੍ਰਕਾਸ਼ਨ ਦੀ ਰਿਪੋਰਟ ਮੁਤਾਬਕ ਬ੍ਰਾਜ਼ੋਰੀਆ ਖੇਤਰ ਵਿੱਚ ਸੈਂਕੜਿਆਂ ਗ੍ਰੇਵਸਾਈਟਸ ਜਾਂ ਕਬਰਾੰ ਦੁਬਾਰਾ ਖੋਦੀਆਂ ਗਈਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਰਦੇ ਹੋਏ ਚੋਰ ਹਜ਼ਾਰਾਂ ਡਾਲਰ ਮੁੱਲ ਦਾ ਕਾਂਸੇ ਦਾ ਸਾਮਾਨ ਉਡਾ ਕੇ ਫ਼ਰਾਰ ਹੋ ਗਏ।
ਚੋਰਾਂ ਤੋਂ ਚਿੰਤਤ ਇੱਕ ਪਰਿਵਾਰ ਨੇ ਟੈਕਨਾਲੋਜੀ ਦੀ ਮਦਦ ਲੈਣ ਦਾ ਫੈਸਲਾ ਕੀਤਾ ਅਤੇ ਚੁੱਪ-ਚਪੀਤੇ ਏਅਰਟੈਗ ਨੂੰ ਕਬਰ ਦੇ ਸਮਾਨ ਵਿੱਚ ਲੁਕਾ ਦਿੱਤਾ। ਟੋਨੀ ਵੇਲਾਜ਼ਕੁਏਜ਼ ਨੇ ਕਿਹਾ ਕਿ ਉਸ ਨੇ ਟੈਕਸਾਸ ਦੇ ਕਲੂਟ ਵਿੱਚ ਰੈਸਟਵੁੱਡ ਮੈਮੋਰੀਅਲ ਪਾਰਕ ਵਿੱਚ ਆਪਣੇ ਚਾਚੇ ਦੀ ਕਬਰ ਵਿੱਚ ਸਮਾਨ ਦੇ ਨਾਲ ਏਅਰਟੈਗ ਨੂੰ ਲੁਕਾਇਆ ਸੀ। ਉਸ ਨੇ ਦੱਸਿਆ ਕਿ ਲਗਾਤਾਰ ਕਬਰਾਂ ਤੋਂ ਚੋਰੀ ਦੀਆਂ ਵਾਰਦਾਤਾਂ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਟੋਨੀ ਨੂੰ ਜਿਸ ਗੱਲ ਦਾ ਡਰ ਸੀ ਉਹ ਹੋਇਆ। ਕੁਝ ਦਿਨਾਂ ਬਾਅਦ ਕਬਰ ਵਿੱਚੋਂ ਸਾਮਾਨ ਚੋਰੀ ਹੋ ਗਿਆ। ਉਸ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਅਤੇ ਏਅਰਟੈਗ ਦੀ ਲੋਕੇਸ਼ਨ ਦਾ ਪਤਾ ਲਗਾਇਆ। ਪਤਾ ਲੱਗਾ ਕਿ ਇਹ ਸਾਮਾਨ ਕਬਰ ਤੋਂ ਕਰੀਬ 45 ਮਿੰਟ ਦੀ ਦੂਰੀ ‘ਤੇ ਇਕ ਘਰ ‘ਚ ਮੌਜੂਦ ਸੀ। ਪੁਲਿਸ ਨੇ ਕਿਹਾ ਕਿ “ਯੂਜ਼ਰ ਨੇ ਸਾਨੂੰ ਲੌਗਇਨ ਜਾਣਕਾਰੀ ਪ੍ਰਦਾਨ ਕੀਤੀ ਅਤੇ ਏਅਰਟੈਗ ਨੂੰ ਟਰੈਕ ਕਰਨ ਦੀ ਇਜਾਜ਼ਤ ਲੈਣ ਤੋਂ ਬਾਅਦ, ਅਸੀਂ ਚੋਰਾਂ ਦਾ ਪਤਾ ਲਗਾਇਆ। ਪਤਾ ਲੱਗਾ ਕਿ ਚੋਰ ਬ੍ਰਜੋਰੀਆ ਦੇ ਬਾਹਰ ਇੱਕ ਘਰ ਵਿੱਚ ਮੌਜੂਦ ਸਨ।”
ਇਹ ਵੀ ਪੜ੍ਹੋ : ਉਤਰਾਖੰਡ ਜਾਣ ਵਾਲੇ ਸਾਵਧਾਨ! ਭਾਰੀ ਮੀਂਹ ਨਾਲ ਲੈਂਡਸਲਾਈਡ, ਬਦਰੀਨਾਥ ‘ਚ NH7 ਵਹਿ ਗਿਆ, ਟੂਰਿਸਟ ਫਸੇ
ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਨਾ ਸਿਰਫ਼ ਚੋਰ ਫੜੇ ਗਏ, ਸਗੋਂ ਉਨ੍ਹਾਂ ਕੋਲੋਂ 62 ਹਜ਼ਾਰ ਡਾਲਰ (ਕਰੀਬ 50 ਲੱਖ ਰੁਪਏ) ਤੋਂ ਵੱਧ ਦਾ ਸਾਮਾਨ ਵੀ ਬਰਾਮਦ ਹੋਇਆ। ਪਿਛਲੇ ਦੋ ਮਹੀਨਿਆਂ ਤੋਂ ਇਹ ਚੋਰ ਕਬਰਾਂ ਪੁੱਟ ਕੇ ਸਾਮਾਨ ਕੱਢ ਰਹੇ ਸਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਟੈਕਸਾਸ ਦੇ ਇਕ ਮਾਮਲੇ ‘ਚ ਰੈਸਟੋਰੈਂਟ ਨੇ ਏਅਰਟੈਗ ਦੀ ਮਦਦ ਨਾਲ ਬੁੱਲ ਦੇ ਵੱਡੇ ਸਟੇਚੂ ਲੱਭ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: