ਜਲੰਧਰ : ਕੰਟਰੈਕਟ ਮੈਰਿਜ ਦੇ ਜਾਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਦੀ ਮਿਹਨਤ ਦੀ ਕਮਾਈ ਗੁਆਉਣ ਦਾ ਇੱਕ ਹੋਰ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ ਹੈ। ਜਿਥੇ ਕੁੜੀ ਕੈਂਟ ਦੇ ਰਹਿਣ ਵਾਲੇ ਲਵਪ੍ਰੀਤ ਨਾਲ ਕਾਂਟ੍ਰੈਕਟ ਮੈਰਿਜ ਤੋਂ ਬਾਅਦ ਕੈਨੇਡਾ ਚਲੀ ਗਈ ਅਤੇ ਉੱਥੇ ਜਾਣ ਤੋਂ ਬਾਅਦ ਉਸਨੇ ਮੁੰਡੇ ਨੂੰ ਕੈਨੇਡਾ ਨਹੀਂ ਬੁਲਾਇਆ, ਜਿਸ ਤੋਂ ਬਾਅਦ ਕੈਂਟ ਥਾਣੇ ਦੀ ਪੁਲਿਸ ਨੇ ਕੁੜੀ, ਉਸ ਦੀ ਮਾਂ ਤੇ ਮਾਸੀ ਖਿਲਾਫ ਸੰਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਾਰਪੁਰ ਦੇ ਰਹਿਣ ਵਾਲੇ ਇੱਕ ਸੇਵਾਮੁਕਤ ਫੌਜੀ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਕਪੂਰਥਲਾ ਦੇ ਇੱਕ ਬੈਂਕ ਵਿੱਚ ਸਿੰਗਲ ਵਿੰਡੋ ਆਪਰੇਟਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਗੁਆਂ ਵਿੱਚ ਹੀ ਫੌਜ ਵਿੱਚ ਨਾਲ ਕੰਮ ਕਰਨ ਵਾਲਾ ਮਨਜੀਤ ਸਿੰਘ ਵੀ ਰਹਿੰਦਾ ਹੈ।
ਮਨਜੀਤ ਅਤੇ ਉਸਦੀ ਪਤਨੀ ਬਲਜੀਤ ਕੌਰ ਉਸਨੂੰ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਰਮਨਦੀਪ ਦੇ ਆਈਲੈਟਸ ਵਿੱਚ 6.5 ਬੈਂਡ ਆਏ ਹੈ ਪਰ ਵਿਦੇਸ਼ ਜਾਣ ਲਈ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ। ਜੇ ਤੁਸੀਂ ਆਪਣੇ ਬੇਟੇ ਲਵਪ੍ਰੀਤ ਦਾ ਕਾਂਟਰੈਕਟ ਮੈਰਿਜ ਕਰਵਾਓ, ਤਾਂ ਕੈਨੇਡਾ ਜਾਣ ਤੋਂ ਬਾਅਦ ਉਹ ਉਸਨੂੰ ਵੀ ਉੱਥੇ ਬੁਲਾ ਲਵੇਗੀ ਪਰ ਤੁਹਾਨੂੰ ਉਸਦੇ ਵਿਦੇਸ਼ ਜਾਣ ਦਾ ਸਾਰਾ ਖਰਚਾ ਚੁੱਕਣਾ ਪਵੇਗਾ। ਜੇ ਉਸਦੀ ਭਤੀਜੀ ਰਮਨਦੀਪ ਲੜਕੇ ਨੂੰ ਕੈਨੇਡਾ ਨਹੀਂ ਬੁਲਾਉਂਦੀ ਤਾਂ ਉਹ ਖਰਚ ਦੀ ਦੁੱਗਣੀ ਰਕਮ ਦੇਣੀ ਪਵੇਗੀ।
ਇਸ ਤੋਂ ਬਾਅਦ ਲਵਪ੍ਰੀਤ ਅਤੇ ਰਮਨਦੀਪ ਦੀ ਕੁੜਮਾਈ ਹੋ ਗਈ ਪਰ ਮੰਗਣੀ ਦੇ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਮਨਦੀਪ ਦੇ ਆਈਲੈਟਸ ਵਿੱਚ ਸਿਰਫ 6 ਬੈਂਡ ਹਨ ਜਿਨ੍ਹਾਂ ਬਾਰੇ ਦੋਸ਼ੀਆਂ ਨੇ ਉਨ੍ਹਾਂ ਨਾਲ ਝੂਠ ਬੋਲਿਆ ਸੀ। ਫਿਰ ਵੀ, ਪੀੜਤਾਂ ਨੇ ਰਮਨਦੀਪ ਨੂੰ ਦੁਬਾਰਾ ਆਈਲੈਟਸ ਕਰਵਾਈ, ਜਿਸ ਵਿੱਚ ਉਸਨੇ 6.5 ਬੈਂਡ ਪ੍ਰਾਪਤ ਕੀਤੇ।
ਦੋਵਾਂ ਪਰਿਵਾਰਾਂ ਵਿਚਕਾਰ ਐਗਰੀਮੈਂਟ ਹੋ ਜਾਣ ਤੋਂ ਬਾਅਦ ਤੋੰ ਰਮਨਦੀਪ ਤੇ ਲਵਪ੍ਰੀਤ ਦੀ ਲੌਕਡਾਊਨ ਕਾਰਨ ਰਜਿਸਟਰਡ ਮੈਰਿਜ ਕਰਵਾ ਦਿੱਤੀ। ਵਿਆਹ ਹੋਣ ਤੋਂ ਬਾਅਦ ਵੀ ਰਮਨਦੀਪ ਨੇ ਆਪਣੇ ਪਤੀ ਦਾ ਨਾਂ ਪਾਸਪੋਰਟ ਵਿੱਚ ਨਹੀਂ ਲਿਖਵਾਇਆ ਅਤੇ ਕੈਨੇਡਾ ਚਲੀ ਗਈ। ਰਮਨਦੀਪ ਨੂੰ ਕੈਨੇਡਾ ਭੇਜਣ ਵਿੱਚ 20 ਲੱਖ ਖਰਚ ਹੋਏ ਸਨ। ਇਸ ਤੋਂ ਇਲਾਵਾ ਵਿਆਹ ਅਤੇ ਉਸ ਦੀ ਟਿਕਟ ਤੋਂ ਲੈ ਕੇ ਹੋਰ ਚੀਜ਼ਾਂ ਵਿੱਚ 15 ਲੱਖ ਦਾ ਖਰਚ ਆਇਆ।
ਕੈਨੇਡਾ ਪਹੁੰਚਣ ਤੋਂ ਬਾਅਦ ਰਮਨਦੀਪ ਕੌਰ ਨੇ ਆਪਣੇ ਸਹੁਰੇ ਅਤੇ ਪਤੀ ਦਾ ਨੰਬਰ ਬਲੈਕਲਿਸਟ ਵਿੱਚ ਪਾ ਦਿੱਤਾ ਅਤੇ ਰਮਨਦੀਪ ਦੇ ਪਰਿਵਾਰ ਨੇ ਵੀ ਉਸਦੇ ਸਹੁਰਿਆਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਜਦੋਂ ਪੀੜਤਾਂ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਨ੍ਹਾਂ ਨੂੰ ਅਤੇ ਪੁਲਿਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦਾਜ ਲਈ ਤੰਗ ਕਰਨ ਦੀ ਸ਼ਿਕਾਇਤ ਦੇ ਦਿੱਤੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਮਨਦੀਪ ਵਿਆਹ ਤੋਂ ਬਾਅਦ ਕੈਨੇਡਾ ਵਿੱਚ ਸੀ ਜਿੱਥੇ ਉਸ ਨੂੰ ਉਸਦੇ ਸਹੁਰਿਆਂ ਵੱਲੋਂ ਉਸਦੇ ਮੋਬਾਈਲ ਉੱਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਾਰਨ ਉਸਨੇ ਆਪਣੇ ਪਤੀ ਅਤੇ ਸਹੁਰੇ ਦੇ ਸਾਰੇ ਨੰਬਰ ਬਲਾਕ ਕਰ ਦਿੱਤੇ।
ਇਹ ਵੀ ਪੜ੍ਹੋ : ਪਟਿਆਲਾ ਦੀ ਲੁਟੇਰੀ ਦੁਲਹਨ ‘ਤੇ ਕੱਸਿਆ ਸ਼ਿਕੰਜਾ, ਗਿਰੋਹ ਖਿਲਾਫ ਦੂਜਾ ਮਾਮਲਾ ਦਰਜ, ਚਾਰ ਦੋਸ਼ੀ ਫਰਾਰ
ਹਾਲਾਂਕਿ ਪੁਲਿਸ ਦੀ ਜਾਂਚ ਵਿੱਚ ਇਹ ਸਾਰੇ ਦੋਸ਼ ਝੂਠੇ ਨਿਕਲੇ ਹਨ। ਉਕਤ ਪੀੜਤਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਰਮਨਦੀਪ ਕੌਰ, ਉਸਦੀ ਮਾਂ ਮਨਜੀਤ ਕੌਰ ਵਾਸੀ ਗੜ੍ਹਸ਼ੰਕਰ ਹੁਸ਼ਿਆਰਪੁਰ, ਉਸਦੇ ਮਾਮਾ ਮਨਜੀਤ ਸਿੰਘ ਅਤੇ ਮਾਸੀ ਬਲਜੀਤ ਕੌਰ ਵਾਸੀ ਸੋਫੀ ਪਿੰਡ ਜਲੰਧਰ ਕੈਂਟ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਮਾਮਲਾ ਦਰਜ ਕਰਨ ਦੇ 10 ਦਿਨਾਂ ਬਾਅਦ ਵੀ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ।