ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਐਕਵਾਇਰ ਕੀਤਾ ਹੈ, ਸੋਸ਼ਲ ਮੀਡੀਆ ਪਲੇਟਫਾਰਮ ਦੇ ਦਿਨ ਚੰਗੇ ਨਹੀਂ ਚੱਲ ਰਹੇ ਹਨ। ਪਹਿਲਾਂ ਮੁਲਾਜ਼ਮਾਂ ਦੀ ਛਾਂਟੀ, ਫਿਰ ਸਹੂਲਤਾਂ ਵਿੱਚ ਛਾਂਟੀ, ਫਿਰ ਸਹੂਲਤਾਂ ਵਿੱਚ ਕਟੌਤੀ ਅਤੇ ਹੁਣ ਕਿਰਾਇਆ ਨਹੀਂ ਚੁਕਾ ਸਕਣ ਦੀ ਸਥਿਤੀ ਵਿੱਚ ਦਫਤਰ ਖਾਲੀ ਕਰਨ ਤੋਂ ਬਾਅਦ ਉਥੇ ਦੇ ਸਾਮਾਨਾਂ ਦੀ ਨਿਲਾਮੀ ਸ਼ੁਰੂ ਹੋ ਗਈ ਹੈ।
ਇਕ ਰਿਪੋਰਟ ਮੁਤਾਬਕ ਟਵਿੱਟਰ ਆਪਣੇ ਸੈਨ ਫਰਾਂਸਿਸਕੋ ਹੈੱਡਕੁਆਰਟਰ ਤੋਂ ਸਾਮਾਨ ਵੇਚਣ ਲਈ ਨਿਲਾਮੀ ਕਰ ਰਿਹਾ ਹੈ। 27 ਘੰਟੇ ਦੀ ਆਨਲਾਈਨ ਨਿਲਾਮੀ ਹੈਰੀਟੇਜ ਗਲੋਬਲ ਪਾਰਟਨਰਜ਼ ਇੰਕ ਦੁਆਰਾ ਕਰਵਾਈ ਜਾ ਰਹੀ ਹੈ। ਇਹ ਟਵਿੱਟਰ ਕੰਪਨੀ ‘ਚ ਗੜਬੜੀ ਦਾ ਤਾਜ਼ਾ ਸੰਕੇਤ ਹੈ, ਜਿਸ ਨੂੰ ਪਿਛਲੇ ਸਾਲ ਐਲਨ ਮਸਕ ਵੱਲੋਂ 44 ਬਿਲੀਅਨ ਡਾਲਰ ਵਿੱਚ ਐਕਵਾਇਰ ਕੀਤਾ ਗਿਆ ਸੀ।
ਨਿਲਾਮੀ ਲਈ ਆਈਟਮਾਂ ਵਿੱਚ ਟਵਿੱਟਰ ਦਫਤਰ ਤੋਂ ਫਰਨੀਚਰ ਅਤੇ ਬਰਤਨ ਸ਼ਾਮਲ ਹਨ, ਜਿਵੇਂ ਕਿ ਵ੍ਹਾਈਟਬੋਰਡ ਅਤੇ ਡੈਸਕ। ਇਸ ਵਿੱਚ ਸਾਈਨੇਜ ਅਤੇ KN95 ਮਾਸਕ ਦੇ 100 ਤੋਂ ਵੱਧ ਬਕਸੇ ਵੀ ਸ਼ਾਮਲ ਹਨ। ਨਿਲਾਮੀ ਵਿੱਚ ਡਿਜ਼ਾਈਨਰ ਕੁਰਸੀਆਂ, ਕੌਫੀ ਮਸ਼ੀਨਾਂ, iMacs, ਸਟੇਸ਼ਨਰੀ ਬਾਈਕ ਸਟੇਸ਼ਨ ਅਤੇ ਡਿਵਾਈਸਾਂ ਨੂੰ ਚਾਰਜ ਕਰਨ ਲਈ ਉਪਕਰਣ ਵੀ ਸ਼ਾਮਲ ਹਨ।
ਨਿਲਾਮ ਕੀਤੀਆਂ ਜਾਣ ਵਾਲੀਆਂ ਵਸਤੂਆਂ ‘ਤੇ ਕੰਪਨੀ ਦੀ ਮੋਹਰ ਲੱਗੇਗੀ। ਨਿਲਾਮੀ ਆਈਟਮਾਂ ਵਿੱਚ ਯਾਦਗਾਰੀ ਚੀਜ਼ਾਂ ਜਿਵੇਂ ਕਿ ਇੱਕ ਵੱਡੀ ਟਵਿੱਟਰ ਪੰਛੀ ਦੀ ਮੂਰਤੀ ਅਤੇ ਇੱਕ “@” ਪ੍ਰਤੀਕ ਮੂਰਤੀ ਪਲਾਂਟਰ ਸ਼ਾਮਲ ਹਨ। ਟਵਿੱਟਰ ਲੋਗੋ (ਪੰਛੀ) ਨੂੰ ਨਿਲਾਮੀ ਤੋਂ ਪਹਿਲਾਂ ਹੀ 64 ਬੋਲੀਆਂ ਮਿਲ ਚੁੱਕੀਆਂ ਹਨ, ਜਿਸ ਦੀ ਸਭ ਤੋਂ ਉੱਚੀ ਬੋਲੀ 17,500 ਡਾਲਰ ਹੈ। ਪੰਛੀ ਦੀ ਮੂਰਤੀ ਨੂੰ 55 ਬੋਲੀਆਂ ਮਿਲੀਆਂ, ਜਿਸ ਨਾਲ ਇਸਦੀ ਕੀਮਤ 16,000 ਡਾਲਰ ਹੋ ਗਈ, ਜਦੋਂਕਿ “@” ਮੂਰਤੀ ਨੂੰ 52 ਬੋਲੀਆਂ ਆਈਆਂ ਹਨ।
ਇਹ ਵੀ ਪੜ੍ਹੋ : ਚੋਟੀ ਦੀ ਕੰਪਨੀ Microsoft ਨੇ ਵੀ ਕਰ ਦਿੱਤੀ ਛਾਂਟੀ, 10,000 ਮੁਲਾਜ਼ਮਾਂ ਦੀ ਕੀਤੀ ਛੁੱਟੀ
ਨਿਲਾਮੀ ਦੇ ਆਯੋਜਕਾਂ ਨੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਚੀਜ਼ਾਂ ਦੀ ਵਿਕਰੀ ਟਵਿੱਟਰ ਦੇ ਫੰਡਿੰਗ ਨੂੰ ਵਧਾਉਣ ਲਈ ਸੀ। ਉਨ੍ਹਾਂ ਲੋਕਾਂ ਨੇ ਕਿਹਾ ਹੈ ਕਿ “ਇਸ ਨਿਲਾਮੀ ਦਾ ਟਵਿੱਟਰ ਦੀ ਵਿੱਤੀ ਹਾਲਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”
ਵੀਡੀਓ ਲਈ ਕਲਿੱਕ ਕਰੋ -: