ਪਟਿਆਲਾ ਜ਼ਿਲੇ ਦੇ ਰਾਜਪੁਰਾ ਇਲਾਕੇ ‘ਚ ਦਿਨ-ਦਿਹਾੜੇ ਆਟੋ ਚਾਲਕ ਵਲੋਂ ਮਦਦ ਕਰਨ ਦੇ ਬਹਾਨੇ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ 37 ਸਾਲਾ ਔਰਤ 25 ਜੁਲਾਈ ਨੂੰ ਆਟੋ ਵਿੱਚ ਸਵਾਰ ਹੋਈ ਸੀ। ਬਲਾਤਕਾਰ ਕਰਨ ਤੋਂ ਬਾਅਦ ਆਟੋ ਚਾਲਕ ਔਰਤ ਨੂੰ ਛੱਡ ਕੇ ਫਰਾਰ ਹੋ ਗਿਆ।
ਸੜਕ ‘ਤੇ ਬੇਹੋਸ਼ੀ ਦੀ ਹਾਲਤ ‘ਚ ਮਿਲੀ ਔਰਤ ਨੇ ਹਸਪਤਾਲ ‘ਚ ਹੋਸ਼ ਆਉਣ ‘ਤੇ ਪੁਲਿਸ ਨੂੰ ਆਪਣੇ ਬਿਆਨ ਦਿੱਤੇ। ਜਾਂਚ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਸਿਟੀ ਰਾਜਪੁਰਾ ਪੁਲੀਸ ਨੇ ਔਰਤ ਦੇ ਬਿਆਨਾਂ ’ਤੇ ਆਟੋ ਚਾਲਕ ਮੱਖਣ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਆਟੋ ਚਾਲਕ ਦਾ ਅਜੇ ਤੱਕ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ ਹੈ।
ਪੀੜਤਾ ਮੁਤਾਬਕ ਉਹ 37 ਸਾਲਾ ਵਿਆਹੁਤਾ ਔਰਤ ਹੈ ਜਿਸ ਦਾ 10 ਸਾਲ ਦਾ ਬੱਚਾ ਹੈ। 25 ਜੁਲਾਈ ਨੂੰ ਸਵੇਰੇ 10 ਵਜੇ ਦੇ ਕਰੀਬ ਉਹ ਰੇਲਵੇ ਫਾਟਕ ਰਾਜਪੁਰਾ ਤੋਂ ਪੈਦਲ ਜਾ ਰਹੀ ਸੀ। ਇੱਥੇ ਮੁਲਜ਼ਮ ਆਟੋ ਚਾਲਕ ਨੇ ਉਸ ਨੂੰ ਸਵਾਰੀ ਵਜੋਂ ਬਿਠਾ ਲਿਆ। ਰਸਤੇ ‘ਚ ਉਸ ਨੂੰ ਸਿਰ ਦਰਦ ਹੋਣ ‘ਤੇ ਗੋਲੀ ਦੇਣ ਦੇ ਬਹਾਨੇ ਜ਼ਬਰਦਸਤੀ ਨਸ਼ੀਲੀ ਗੋਲੀ ਖੁਆਈ ਦਿੱਤੀ।
ਔਰਤ ਮੁਤਾਬਕ ਦੋਸ਼ੀ ਨੇ ਉਸ ਨੂੰ ਕੋਲਡ ਡਰਿੰਕ ਦੀ ਬੋਤਲ ਵੀ ਪੀਣ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਹ ਔਰਤ ਨੂੰ ਇਕ ਅਲੱਗ ਥਾਂ ‘ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ, ਫਿਰ ਉਸ ਨੂੰ ਉਥੇ ਸੁੱਟ ਦਿੱਤਾ ਅਤੇ ਫਰਾਰ ਹੋ ਗਿਆ। ਲੋਕਾਂ ਨੇ ਔਰਤ ਦੀ ਮਦਦ ਕੀਤੀ ਅਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੋਂ ਮਾਮਲਾ ਪੁਲਿਸ ਕੋਲ ਪਹੁੰਚਿਆ।
ਇਹ ਵੀ ਪੜ੍ਹੋ : ਜਲੰਧਰ : ਇਨਕਮ ਸਰਟੀਫਿਕੇਟ ਬਣਾਉਣ ਬਦਲੇ 6,000 ਰੁ. ਲੈਂਦਾ ਰਿਸ਼ਵਤਖੋਰ ਰਜਿਸਟਰੀ ਕਲਰਕ ਦਬੋਚਿਆ
ਹੋਸ਼ ਆਉਣ ਤੋਂ ਬਾਅਦ ਔਰਤ ਨੇ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤੀ, ਪਰ ਆਟੋ ਵਾਲੇ ਦੇ ਨਾਂ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਸਿਟੀ ਰਾਜਪੁਰਾ ਦੇ ਐਸਐਚਓ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਔਰਤ ਨੇ ਹੋਸ਼ ਆਉਣ ਤੋਂ ਬਾਅਦ ਆਪਣੇ ਬਿਆਨ ਦਿੱਤੇ ਹਨ। ਦੋਸ਼ੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਅਸੀਂ ਇਲਾਕੇ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੇ ਹਾਂ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: