ਇਹ ਘਟਨਾ ਐਮਨਾਬਾਦ ਦੀ ਧਰਤੀ ਦੀ ਹੈ। ਐਮਨਾਬਾਦ ਦੀ ਧਰਤੀ ਉਪਰ ਬਾਬਰ ਨੇ ਹਮਲਾ ਕੀਤਾ ਤੇ ਸਭ ਕੁਝ ਲੁੱਟ ਲਿਆ ਅਤੇ ਲੁੱਟ ਕੇ ਸਭ ਲੋਕਾਂ ਨੂੰ ਜੇਲ੍ਹ ਅੰਦਰ ਕੈਦ ਕਰ ਲਿਆ ਗਿਆ। ਉਨ੍ਹਾਂ ਲੋਕਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਕੈਦ ਕਰ ਲਿਆ ਗਿਆ। ਬਾਬਰ ਨੇ ਹੁਕਮ ਕੀਤਾ ਕਿ ਸਭ ਨੂੰ ਚੱਕੀ ਪੀਸਣ ‘ਤੇ ਲਾ ਦਿਓ। ਸਾਰੇ ਚੱਕੀ ਪੀਸ ਰਹੇ ਸਨ।
ਜਿਸ ਜੇਲ੍ਹ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਨ੍ਹਾਂ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ। ਸੈਨਿਕਾਂ ਨੇ ਜਦ ਦੇਖਿਆ ਤੇ ਜਾ ਬਾਬਰ ਨੂੰ ਦੱਸਿਆ ਕਿ ਉਨ੍ਹਾਂ ਲੋਕਾਂ ਵਿੱਚ ਇਕ ਸੰਤ , ਫ਼ਕੀਰ ਵੀ ਹਨ ਤੇ ਉਨ੍ਹਾਂ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ।
ਬਾਬਰ ਦੌੜ ਕੇ ਆਇਆ ਤੇ ਦੇਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਧਿਆਨ ਵਿੱਚ ਬੈਠੇ ਹਨ ਅਤੇ ਚੱਕੀ ਆਪਣੇ ਆਪ ਚੱਲ ਰਹੀ ਹੈ। ਬਾਬਰ ਨੇ ਹੁਕਮ ਕੀਤਾ ਕਿ ਜਲਦੀ ਦਰਵਾਜ਼ਾ ਖੋਲੋ ਅਤੇ ਇਨ੍ਹਾਂ ਨੂੰ ਬਾਹਰ ਕੱਢੋ। ਗੁਰੂ ਨਾਨਕ ਦੇਵ ਜੀ ਨੂੰ ਬਾਹਰ ਕਢਿਆ ਗਿਆ। ਬਾਬਰ ਨੇ ਮਾਫ਼ੀ ਮੰਗੀ ਤੇ ਕਹਿਣ ਲੱਗਾ ਕਿ ਮੇਰੇ ਤੋਂ ਗਲਤੀ ਹੋ ਗਈ। ਆਪ ਜਾ ਸਕਦੇ ਹੋ। ਆਪ ਤਾਂ ਬਹੁਤ ਪਹੁੰਚੇ ਹੋਏ ਸੰਤ ਫ਼ਕੀਰ ਹੋ,ਆਪ ਜਾ ਸਕਦੇ ਹੋ।
ਫਿਰ ਉਸ ਸਮੇਂ ਬਾਬਰ ਨੇ ਕਿਹਾ ਕਿ ਆਪ ਦੀ ਇੱਛਾ ਹੋਏ ਤਾਂ ਮੈਂ ਇਹ ਸ਼ਬਦ ਕਹਿਣ ਲੱਗਾ ਕਿ ਮੇਰੇ ਕੋਲੋਂ ਜੋ ਚਾਹੋ ਮੰਗੋ। ਆਪ ਜੋਂ ਵੀ ਮੰਗੋਗੇ ਆਪ ਨੂੰ ਦੇ ਦਿੱਤਾ ਜਾਵੇਗਾ। ਬਾਬਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਗਣ ਦੀ ਗੱਲ ਕੀਤੀ। ਸ੍ਰੀ ਗੂਰੁ ਹੱਸ ਪਏ, ਕਹਿੰਦੇ ਬਾਬਰ ਤੇਰੇ ਕੋਲੋਂ ਕਿਉਂ ਮੰਗਾਂ, ਮੈਨੂੰ ਜ਼ਰੂਰਤ ਹੀ ਨਹੀਂ ਤੇਰੇ ਕੋਲੋ ਮੰਗਣ ਦੀ, ਕਿਉੰਕਿ ਮੈਨੂੰ ਦੇਣ ਵਾਲਾ ਮੇਰੇ ਮਾਲਕ, ਸਤਿਗੁਰੂ ਹੈ ਤੇ ਇਹ ਕਹਿੰਦੇ ਹੈ ਕਿ ………
ਕਹਿ ਨਾਨਕ ਸੁਣ ਬਾਬਰ ਮੀਰ ॥ ਤੁਝਤੇ ਮਾਂਗੇ ਸੋ ਅਹਿਮਕ ਫਕੀਰ ॥੪॥
ਜੋ ਤੇਰੇ ਕੋਲੋਂ ਮੰਗੇਗਾ ਓਹ ਫ਼ਕੀਰ ਨਹੀਂ ਹੋਏਗਾ, ਉਹ ਮੂਰਖ ਹੋਏਗਾ। ਮੈ ਆਪਣੇ ਸਤਿਗੁਰੂ ਕੋਲੋਂ ਮੰਗਾਂਗਾ। ਮੈਨੂੰ ਦੇਣ ਵਾਲਾ ਮੇਰੇ ਸਤਿਗੁਰੂ ਹੈ, ਤਾਂ ਬਾਣੀ ਵਿੱਚ ਵੀ ਲਿਖਿਆ ਕਿ
ਮਾਗਉ ਕਾਹਿ ਰੰਕ ਸਭ ਦੇਖਉ ਤੁਮ ਹੀ ਤੇ ਮੇਰੋਨਿਸਤਾਰੁ ॥੧॥ਹੈ ॥੧॥
ਇਹ ਸਭ ਸੰਸਾਰ ਕੰਗਾਲਾ ਦਾ ਹੈ ਤੇ ਕੰਗਾਲ ਭਿਖਾਰੀ ਤੋਂ ਕਿਉ ਮੰਗਾਂ। ਓਸ ਦਾਤਾ ਕੋਲੋ ਮੰਗਣਾਂ ਚਾਹੀਦਾ ਹੈ। ਇਹ ਸਭ ਸੰਸਾਰ ਭਿਖਾਰੀ ਹੈ ।ਦਾਤਾ ਕੇਵਲ ਪ੍ਰਮਾਤਮਾ ਹੈ। ਓਸ ਕੋਲੋਂ ਹੀ ਮੰਗਣਾ ਚਾਹੀਦਾ ਹੈ।