ਨਵਾਂ ਸਾਲ 2023 ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਬੈਂਕ ਵਲੋਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਕਈ ਨਿਯਮਾਂ ‘ਚ ਬਦਲਾਅ ਕੀਤਾ ਗਿਆ ਹੈ। ਕੁਝ ਮਾਮਲਿਆਂ ‘ਚ ਰਾਹਤ ਮਿਲੀ ਹੈ ਤਾਂ ਕੁਝ ‘ਚ ਮਹਿੰਗਾਈ ਦਾ ਬੋਝ ਵਧਿਆ ਹੈ। ਅਜਿਹਾ ਹੀ ਨਿਯਮ ਬੈਂਕ ਲਾਕਰ ਨਾਲ ਵੀ ਜੁੜਿਆ ਹੋਇਆ ਹੈ। ਜੇ ਤੁਸੀਂ ਬੈਂਕ ਲਾਕਰ ਦੀ ਵਰਤੋਂ ਕਰਦੇ ਹੋ, ਤਾਂ ਜਾਣੋ ਕਿ RBI ਨੇ ਬੈਂਕ ਲਾਕਰ ਦੇ ਨਿਯਮ ਬਦਲ ਦਿੱਤੇ ਹਨ।
ਕਈ ਬੈਂਕ ਗਾਹਕਾਂ ਨੂੰ ਸੁਚੇਤ ਕਰਨ ਲਈ SMS ਭੇਜ ਰਹੇ ਹਨ। ਪੰਜਾਬ ਨੈਸ਼ਨਲ ਬੈਂਕ ਵੱਲੋਂ ਗਾਹਕਾਂ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਨਵਾਂ ਲਾਕਰ ਸਮਝੌਤਾ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗ੍ਰਾਹਕਾਂ ਤੋਂ ਨਾਨ ਐਗਰੀਮੈਂਟ ਨੂੰ ਲੈ ਕੇ ਅਪਡੇਟ ਵੀ ਲਏ ਜਾ ਰਹੇ ਹਨ। SMS ਜਾਂ ਈਮੇਲ ‘ਤੇ ਇਹ ਅਪਡੇਟ ਦੇਣ ਦੀ ਬਜਾਏ, ਤੁਸੀਂ ਬੈਂਕ ਜਾ ਸਕਦੇ ਹੋ ਅਤੇ ਨਵਾਂ ਐਗਰੀਮੈਂਟ ਕਰਵਾ ਸਕਦੇ ਹੋ।
1 ਜਨਵਰੀ 2023 ਤੋਂ ਨਵਾਂ ਲਾਕਰ ਐਗਰੀਮੈਂਟ
ਜੇ ਤੁਸੀਂ ਬੈਂਕ ਲਾਕਰ ਕਿਰਾਏ ‘ਤੇ ਲਿਆ ਹੈ ਜਾਂ ਬੈਂਕ ਲਾਕਰ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਬੈਂਕ ਲਾਕਰ ਦੇ ਇਸ ਨਵੇਂ ਨਿਯਮ ਤੋਂ ਜਾਣੂ ਹੋਣਾ ਚਾਹੀਦਾ ਹੈ। ਆਰਬੀਆਈ ਨੇ ਇਸ ਸਬੰਧੀ 8 ਅਗਸਤ ਨੂੰ ਹੀ ਗਾਈਡਲਾਈਨ ਜਾਰੀ ਕੀਤੀ ਸੀ। ਇਸ ਮੁਤਾਬਕ ਜੇ ਗਾਹਕ ਦੀ ਕੋਈ ਚੀਜ਼ ਖਰਾਬ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਬੈਂਕਾਂ ਦੀ ਹੋਵੇਗੀ। ਇਸ ਦੇ ਨਾਲ ਹੀ ਗਾਹਕਾਂ ਨੂੰ 31 ਦਸੰਬਰ ਤੱਕ ਬੈਂਕ ਲਾਕਰ ਐਗਰੀਮੈਂਟ ‘ਤੇ ਦਸਤਖਤ ਕਰਨੇ ਹੋਣਗੇ। ਇਸ ਦੇ ਨਾਲ ਹੀ ਗਾਹਕਾਂ ਨੂੰ SMS ਅਤੇ ਹੋਰ ਮਾਧਿਅਮਾਂ ਰਾਹੀਂ ਲਾਕਰ ਨਿਯਮਾਂ ਵਿੱਚ ਬਦਲਾਅ ਦੀ ਜਾਣਕਾਰੀ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਐਲਨ ਮਸਕ ‘ਤੇ ਕੇਸ ਦਰਜ, ਦਫਤਰ ਦਾ ਕਿਰਾਇਆ ਨਹੀਂ ਦੇ ਸਕੇ ਟੇਸਲਾ ਦੇ ਅਰਬਪਤੀ CEO!
ਬੈਂਕ ਨੂੰ ਮੁਆਵਜ਼ਾ ਦੇਣਾ ਪਵੇਗਾ
ਨਵੇਂ ਨਿਯਮ ਦੇ ਤਹਿਤ ਜੇ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਬੈਂਕ ਦੀ ਹੋਵੇਗੀ ਅਤੇ ਉਸ ਨੂੰ ਮੁਆਵਜ਼ਾ ਦੇਣਾ ਹੋਵੇਗਾ। ਜੇ ਬੈਂਕ ਕਰਮਚਾਰੀ ਦੀ ਧੋਖਾਧੜੀ ਕਾਰਨ ਨੁਕਸਾਨ ਹੋਇਆ ਹੈ ਤਾਂ ਲਾਕਰ ਦਾ 100 ਗੁਣਾ ਕਿਰਾਇਆ ਬੈਂਕ ਨੂੰ ਅਦਾ ਕਰਨਾ ਹੋਵੇਗਾ। ਹਾਲਾਂਕਿ, ਜੇ ਲਾਕਰ ਕੁਦਰਤੀ ਆਫ਼ਤ ਜਾਂ ਕਿਸੇ ਹੋਰ ਕਾਰਨ ਪ੍ਰਭਾਵਿਤ ਹੁੰਦਾ ਹੈ, ਤਾਂ ਬੈਂਕ ਮੁਆਵਜ਼ੇ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
ਜੇ ਕਿਸੇ ਕਾਰਨ ਲਾਕਰ ਦੀ ਸਹੂਲਤ ਲੈਣ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਨਵੇਂ ਸਮਝੌਤੇ ਮੁਤਾਬਕ ਨਾਮਜ਼ਦ ਵਿਅਕਤੀ ਨੂੰ ਲਾਕਰ ਦੀ ਸਹੂਲਤ ਦਿੱਤੀ ਜਾਵੇਗੀ। ਜੇ ਉਹ ਇਸ ਲਾਕਰ ਨੂੰ ਅੱਗੇ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਬੈਂਕ ਨਾਲ ਸੰਪਰਕ ਕਰਨਾ ਹੋਵੇਗਾ ਅਤੇ ਜੇ ਉਹ ਇਸ ਨੂੰ ਹਟਾਉਣਾ ਚਾਹੁੰਦਾ ਹੈ ਤਾਂ ਉਹ ਦਾਅਵੇਦਾਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: